ਫ਼ਾਜ਼ਿਲਕਾ: ਡੇਂਗੂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ, ਬੇਸ਼ੱਕ ਇਸ ਨੂੰ ਲੈ ਕੇ ਸਿਹਤ ਮਹਿਕਮਾ ਅਤੇ ਨਗਰ ਨਿਗਮ ਅਬੋਹਰ(Health Department and Municipal Corporation Abohar) ਸ਼ਹਿਰ ਵਿਚ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਪਰ ਬਾਵਜੂਦ ਇਸਦੇ ਲੋਕਾਂ 'ਚ ਡੇਂਗੂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜੇਕਰ ਗੱਲ ਅਬੋਹਰ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕੀਤੀ ਜਾਵੇ, ਤਾਂ ਸਿਹਤ ਮਹਿਕਮੇ ਦੇ ਅਨੁਸਾਰ 81 ਮਰੀਜ਼ ਡੇਂਗੂ ਦੇ ਡੰਗ ਤੋਂ ਪ੍ਰਭਾਵਤ ਹਨ। ਨਗਰ ਨਿਗਮ ਅਬੋਹਰ ਵੱਲੋਂ ਡੇਂਗੂ ਦੇ ਡੰਗ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਜਾਗਰੂਕ ਕੀਤੇ ਜਾ ਰਿਹਾ ਹੈ, ਉੱਥੇ ਹੀ ਲੋਕਾਂ ਦੇ ਚਲਾਨ ਵੀ ਕੱਟੇ ਗਏ ਹਨ। ਨਗਰ ਨਿਗਮ ਅਨੁਸਾਰ ਅਬੋਹਰ ਦੇ ਵਿੱਚ ਕੁੱਲ 363 ਘਰਾਂ ਦੇ ਚਲਾਨ ਕੱਟੇ ਗਏ ਹਨ, ਜਿਨ੍ਹਾਂ ਦੇ ਘਰੋਂ ਡੇਂਗੂ ਦਾ ਲਾਰਵਾ ਮਿਲਿਆ ਸੀ।
ਮਹਿਕਮਾ ਸਿਹਤ(Department of Health) ਦੀਆਂ ਟੀਮਾਂ ਗਲੀ-ਗਲੀ, ਮੁਹੱਲੇ-ਮੁਹੱਲੇ ਜਾ ਕੇ ਜਿੱਥੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ। ਉੱਥੇ ਹੀ ਲੋਕਾਂ ਨੂੰ ਇਸ ਦੇ ਬਚਾਅ ਲਈ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਉਸ ਬਾਰੇ ਜਾਣਕਾਰੀ ਦੇ ਰਹੀਆਂ ਹਨ।
ਸਿਹਤ ਮਹਿਕਮੇ ਦੀਆਂ ਇਹ ਟੀਮਾਂ ਲੋਕਾਂ ਦੇ ਘਰਾਂ 'ਚ ਜਾ ਕੇ ਜਿੱਥੇ ਫਰਿੱਜ ਦੀ ਪਾਣੀ ਵਾਲੀ ਟਰੇਅ, ਘਰ ਦੇ ਉਪਰ ਪਈਆਂ ਟੈਂਕੀਆਂ ਹੋਰ ਪਾਣੀ ਜਮ੍ਹਾਂ ਕਰਨ ਵਾਲੀਆਂ ਚੀਜ਼ਾਂ ਦੀ ਬਰੀਕੀ ਨਾਲ ਜਾਂਚ ਕਰਕੇ ਲਾਰਵੇ ਦੀ ਭਾਲ ਕਰ ਰਹੀ ਹੈ। ਕਈ ਘਰਾਂ ਦੇ ਵਿੱਚ ਲਾਰਵਾ ਮਿਲਣ ਤੋਂ ਬਾਅਦ ਟੀਮ ਵੱਲੋਂ ਉਸ ਨੂੰ ਨਸ਼ਟ ਕੀਤਾ ਜਾ ਰਿਹਾ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਸਾਵਧਾਨੀ ਵਰਤਣ ਅਤੇ ਡੇਂਗੂ ਤੋਂ ਬਚਾਅ ਲਈ ਸਿਹਤ ਮਹਿਕਮੇ ਵੱਲੋਂ ਦੱਸੇ ਜਾ ਰਹੇ ਹਦਾਇਤਾਂ ਦਾ ਪਾਲਣ ਕਰਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮਲਟੀ ਪ੍ਰਾਪਰਟੀ ਹੈਲਥ ਵਰਕਰ ਦੇ ਇੰਚਾਰਜ ਟਹਿਲ ਸਿੰਘ, ਜਿਨ੍ਹਾਂ ਦੀ ਅਗੁਵਾਈ ਵਿਚ ਡੇਂਗੂ ਦੀ ਰੋਕਥਾਮ ਲਈ ਟੀਮਾਂ ਕੰਮ ਕਰ ਰਹੀਆਂ ਹਨ, ਨੇ ਦੱਸਿਆ ਕਿ ਅਬੋਹਰ ਦੇ ਵਿਚ ਡੇਂਗੂ ਦੀ ਰੋਕਥਾਮ ਲਈ ਕੁੱਲ 35 ਟੀਮਾਂ ਬਣਾਈਆਂ ਗਈਆਂ ਹਨ। ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਲਾਰਵੇ ਦੀ ਭਾਲ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਅਬੋਹਰ(Abohar) ਵਿਚ ਕਰੀਬ 81 ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਵੱਲੋਂ ਲਾਰਵਾ ਮਿਲਣ ਵਾਲੇ ਘਰ ਦੇ ਵਿਚ ਪੂਰਨ ਤੌਰ ਤੇ ਸਪਰੇਅ ਕਰਵਾਈ ਜਾ ਰਹੀ ਹੈ ਅਤੇ ਰੁਕੇ ਹੋਏ ਪਾਣੀ ਦੇ ਵਿੱਚ ਦਵਾਈ ਵੀ ਪਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਬਾਰੇ ਨਗਰ ਨਿਗਮ ਅਬੋਹਰ ਦੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ(Sanitary Inspector of Municipal Corporation Abohar Kartar Singh) ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਡੇਂਗੂ ਅਤੇ ਡੇਂਗੂ ਦੇ ਲਾਰਵੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਕਰੀਬ 363 ਘਰਾਂ ਦਾ ਚਲਾਨ ਕੀਤਾ ਗਿਆ ਹੈ, ਜਿਨ੍ਹਾਂ ਦੇ ਘਰਾਂ ਵਿੱਚੋਂ ਲਾਰਵਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਨਗਰ ਨਿਗਮ ਵੱਲੋਂ ਪੂਰੀਆਂ ਕੋਸ਼ਿਸ਼ਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:32 ਕਿਸਾਨ ਜਥੇਬੰਦੀਆਂ ਦੀ ਚੜੂਨੀ ਨੂੰ ਸਿੱਧੀ ਧਮਕੀ!