ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਮਾਲ ਵਾਲਾ ਦੀ ਰਹਿਣ ਵਾਲੀ ਵਿਦਿਆਰਥਣ ਮਨਪ੍ਰੀਤ ਜੋ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਕਾਲਜ ਵਿੱਚ ਪੜ੍ਹਨ ਜਾਂਦੀ ਸੀ। ਉਸਦੀੀ ਇੱਕ ਅਪ੍ਰੈਲ 2014 ਨੂੰ ਕਾਲਜ ਜਾਂਦੇ ਸਮੇਂ ਟਰੱਕ ਦੇ ਹੇਠਾਂ ਆਉਣ ਕਾਰਨ ਲੱਤ ਵੱਢੀ ਗਈ ਸੀ। ਉਸ ਸਮੇਂ ਵਿਦਿਆਰਥੀਆਂ ਨੇ ਲੜਕੀ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਇਸ ਰੋਸ ਪ੍ਰਦਰਸ਼ਨ ਦੇ ਚੱਲਦੇ ਸਰਕਾਰ ਅਤੇ ਮੁਕਤਸਰ ਸਾਹਿਬ ਦੇ ਡੀਸੀ ਨੇ ਲੜਕੀ ਨੂੰ ਮੁਫਤ ਇਲਾਜ ਅਤੇ ਉਚਿਤ ਮੁਆਵਜ਼ਾ ਦੇਣ ਅਤੇ ਗਜਟਿਡ ਆਫ਼ਸਰ ਦੀ ਨੌਕਰੀ ਦੀ ਪੇਸਕਸ਼ ਕੀਤੀ ਸੀ ਪਰ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ ਸੀ।
ਲੜਕੀ ਮਨਪ੍ਰੀਤ ਦਾ ਉਸਦੇ ਪਿਤਾ ਨੇ ਇਲਾਜ ਕਰਵਾਇਆ ਜਿਸ ਉੱਤੇ ਕਰੀਬ 45 ਲੱਖ ਰੁਪਏ ਖਰਚ ਆਇਆ ਅਤੇ ਕਾਂਗਰਸ ਸਰਕਾਰ ਆਉਣ ਉੱਤੇ ਇੰਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦਾ ਆਇਆ ਖਰਚ ਉਨ੍ਹਾਂ ਨੂੰ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਪੀੜਤ ਲੜਕੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲਾਇਵ ਪ੍ਰੋਗਰਾਮ ਦੇ ਦੌਰਾਨ ਪੀੜਤ ਲੜਕੀ ਮਨਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਵਫਾ ਨਹੀਂ ਹੋ ਪਾਇਆ।
ਹੁਣ ਜਦੋਂ ਆਮ ਪਾਰਟੀ ਦੀ ਸਰਕਾਰ (Aam Aadmi Party government) ਬਣੀ ਤਾਂ ਪੀੜਤ ਲੜਕੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਹਲਕਾ ਜਲਾਲਾਬਾਦ ਵੱਲੋਂ ਵਿਧਾਇਕ ਜਗਦੀਪ ਗੋਲਡੀ ਨਾਲ ਸੰਪਰਕ ਸਾਧਿਆ ਤਾਂ ਉਨ੍ਹਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਪੀੜਤ ਪਰਿਵਾਰ ਨੂੰ ਮਿਲਵਾ ਕੇ ਫਾਜ਼ਿਲਕਾ ਦੇ ਸਰਕਾਰੀ ਕਾਲਜ ਵਿੱਚ ਗੇਸਟ ਫੈਕੇਲਟੀ ਦੇ ਤੌਰ ਉੱਤੇ ਪੰਜਾਬੀ ਲੈਕਚਰਰ ਦੀ ਨੌਕਰੀ ਜੁਆਇਨ ਕਰਵਾ ਦਿੱਤੀ ਹੈ ਜਿਸਦੇ ਨਾਲ ਪਰਿਵਾਰਿਕ ਮੈਂਬਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।
ਪੀੜਿਤਾ ਮਨਪ੍ਰੀਤ ਕੌਰ ਅਤੇ ਉਸਦੇ ਪਿਤਾ ਸੁਖਚੈਨ ਸਿੰਘ, ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਨਪ੍ਰੀਤ ਕੌਰ ਦੀ ਇੱਕ ਲੱਤ ਬਿੱਲਕੁਲ ਕੱਟ ਗਈ ਸੀ ਅਤੇ ਦੂਜੇ ਪੈਰ ਸੱਟ ਲੱਗੀ ਸੀ ਉੱਤੇ ਉਨ੍ਹਾਂ ਦਾ 45 ਲੱਖ ਰੁਪਏ ਖਰਚ ਆਇਆ ਅਤੇ ਅਕਾਲੀ ਅਤੇ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੇ ਵੀ ਇਹ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਨ੍ਹਾਂ ਨੂੰ 1 ਮਹੀਨੇ ਦੀ ਕੋਸ਼ਿਸ਼ ਵਿੱਚ ਹੀ ਨੌਕਰੀ ਮਿਲ ਗਈ। ਪਰਿਵਾਰ ਨੇ ਆਮ ਪਾਰਟੀ ਸਰਕਾਰ ਦੇ ਸੀ ਐਮ ਭਗਵੰਤ ਮਾਨ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੁਮਾਰ ਗੋਲਡੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 8 ਸਾਲ ਬਾਅਦ ਉਨ੍ਹਾਂ ਦੀ ਅਵਾਜ਼ ਸੁਣੀ ਗਈ ਹੈ।
ਇਹ ਵੀ ਪੜ੍ਹੋ:ਭਗਵੰਤ ਮਾਨ ਆਪਣੇ ਮੰਤਰੀਆਂ ਨਾਲ ਭਲਕੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨਗੇ