ਫਾਜ਼ਿਲਕਾ: ਬੀਤੇ ਕੱਲ ਭਾਰਤ-ਪਾਕਿ ਸਰਹੱਦ ਨੇੜੇ ਪਿੰਡ ਹਸਤਕਾਲਾ ਤੋਂ 3 ਸਾਲਾ ਬੱਚਾ ਅਗਵਾ ਕਰ ਲਿਆ ਗਿਆ, 24 ਘੰਟਿਆਂ ਬਾਅਦ ਵੀ ਅਗਵਾ ਹੋਏ ਬੱਚੇ ਦਾ ਸੁਰਾਗ ਨਹੀਂ ਲੱਗ ਪਾਇਆ ਹੈ।
ਦੱਸਿਆ ਜਾਂਦਾ ਹੈ ਕਿ ਪੀੜਤ ਦੀ ਮਾਂ ਦਾ ਪਹਿਲਾਂ ਪਤੀ ਗੁਜ਼ਰ ਗਿਆ ਸੀ, ਜਿਸ ਕਰਕੇ ਉਸਦਾ ਇਕ ਬੱਚਾ ਸੀ, ਉਹ ਬੱਚਾ ਜੋ ਮਾਂ ਦੇ ਕੋਲ ਰਹਿੰਦਾ ਸੀ ਨੂੰ ਪੀੜ੍ਹਤਾ ਦੇ ਸਹੁਰੇ ਪਰਿਵਾਲ ਵਾਲਿਆਂ ਨੇ ਅਗਵਾ ਕਰ ਲਿਆ। ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪਿੰਡ ਵਾਸੀ ਅਤੇ ਪੀੜਤ ਪਰਿਵਾਰ ਸਦਰ ਫਾਜ਼ਿਲਕਾ ਥਾਣੇ ਪਹੁੰਚ ਗਏ।
ਇਸ ਘਟਨਾ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਜੰਗੀਰ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਪਿੰਡ ਤੋਂ ਅਗਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤ ਲੜਕੀ ਦੇ ਸਹੁਰੇ ਇਕ ਵਾਹਨ ਲੈ ਕੇ ਬੱਚੇ ਨੂੰ ਘਰ ਤੋਂ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਪਰ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ।
ਦੂਜੇ ਪਾਸੇ, ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਸਾਲ ਦੇ ਬੱਚੇ ਨੂੰ ਪਿੰਡ ਤੋਂ ਅਗਵਾ ਕਰ ਲਿਆ ਗਿਆ ਹੈ, ਜਿਸਦਾ ਉਨ੍ਹਾਂ ਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਉਹ ਚਾਹੁੰਦੇ ਹਨ ਕਿ ਅਗਵਾ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਜਦੋਂ ਥਾਣਾ ਇੰਚਾਰਜ ਮਿਲਖ ਸਿੰਘ ਨਾਲ ਇਸ ਸਬੰਧੀ ਪੁੱਛਿਆ ਗਿਆ, ਤਾਂ ਉਨ੍ਹਾ ਦਾ ਸਾਫ਼ ਤੌਰ ’ਤੇ ਕਹਿਣਾ ਸੀ ਕਿ ਹੁਣ ਤੱਕ ਵਿਭਾਗ ਨੂੰ ਇਸ ਸਬੰਧੀ ਲਿਖਤੀ ਤੌਰ 'ਤੇ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ, ਜਿਵੇਂ ਹੀ ਉਨ੍ਹਾਂ ਨੂੰ ਸ਼ਿਕਾਇਤ ਮਿਲੇਗੀ, ਦੋਸ਼ੀਆਂ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।