ETV Bharat / state

PUBG ਖੇਡਦਿਆਂ ਖੂਹ 'ਚ ਡਿੱਗਿਆ ਨੌਜਵਾਨ, ਹੋਈ ਮੌਤ - ਫਤਿਹਗੜ੍ਹ ਸਾਹਿਬ

ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿੱਚ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 24 ਸਾਲਾ ਨੌਜਵਾਨ ਪਬਜੀ ਖੇਡਣ ਲਈ ਪਿੰਡ ਦੇ ਪੁਰਾਤਨ ਖੂਹ 'ਤੇ ਬੈਠਾ ਸੀ ਜਿਸ ਦੌਰਾਨ ਉਹ ਖੂਹ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦਵਿੰਦਰ ਸਿੰਘ
author img

By

Published : Jul 24, 2019, 10:46 PM IST

Updated : Jul 24, 2019, 11:58 PM IST

ਫ਼ਤਿਹਗੜ੍ਹ ਸਾਹਿਬ: ਅੱਜ ਦੀ ਪੀੜੀ ਦੇ ਨੌਜਵਾਨ ਨੇ ਮੋਬਾਇਲ ਫ਼ੋਨ ਨੂੰ ਆਪਣੀ ਜ਼ਿੰਦਗੀ ਦਾ ਅਜਿਹਾ ਅਨਿੱਖੜਵਾਂ ਅੰਗ ਬਣਾ ਲਿਆ ਹੈ ਕਿ ਹੁਣ ਇਹ ਮੋਬਾਇਲ ਫੋਨ ਉਨ੍ਹਾਂ ਦੇ ਲਈ ਜਾਨਲੇਵਾ ਸਾਬਿਤ ਹੋਣ ਲੱਗ ਗਿਆ ਹੈ। ਅਜਿਹਾ ਹੀ ਮਾਮਲਾ ਪਿੰਡ ਚਨਾਰਥਲ ਕਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ 24 ਸਾਲਾ ਨੌਜਵਾਨ ਪਬਜੀ ਗੇਮ ਖੇਡਦਿਆਂ ਖੂਹ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ।

ਵੀਡੀਓ

ਇਹ ਵੀ ਪੜ੍ਹੋ: ਗੰਦੇ ਪਾਣੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਰੋਡ ਜਾਮ

ਉੱਥੇ ਹੀ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਦਵਿੰਦਰ ਦੇਰ ਰਾਤ ਸੈਰ ਕਰਨ ਲਈ ਨਿਕਲਿਆ ਸੀ ਤੇ ਸੈਰ ਕਰਦਿਆਂ ਉਹ ਖੂਹ ਦੇ ਕੰਡੇ ਬੈਠ ਕੇ ਪਬਜੀ ਖੇਡਣ ਲੱਗ ਗਿਆ। ਇਸ ਦੌਰਾਨ ਉਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ 50 ਫੁੱਟ ਡੂੰਘੇ ਖੂਹ ਵਿੱਚ ਡਿੱਗਿਆ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਦਵਿੰਦਰ ਦੀ ਮੌਤ ਦਾ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਠਹਿਰਾਇਆ ਤੇ ਕਿਹਾ ਕਿ ਸਰਕਾਰ ਬੋਰਵੈਲ ਤੇ ਖੂਹਾਂ ਨੂੰ ਬੰਦ ਕਰਵਾਉਣ ਦੀ ਗੱਲ ਕਹਿ ਰਹੀ ਹੈ ਪਰ ਅਜਿਹੇ ਕਈ ਖੂਹ ਤੇ ਬੋਰਵੈਲ ਹੁਣ ਵੀ ਖੁੱਲ੍ਹੇ ਪਏ ਹਨ ਜੋ ਕਿ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੋਇਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹੇ ਵਿੱਚ ਖੁੱਲ੍ਹੇ ਸਾਰੇ ਖੂਹਾਂ ਨੂੰ ਕਵਰ ਕਰਵਾਉਣ ਦੀ ਗੱਲ ਕਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਆਪਣੇ ਬੋਲਾਂ 'ਤੇ ਖਰਾ ਉਤਰਦਾ ਹੈ ਜਾਂ ਅਜਿਹੇ ਹਾਦਸਿਆਂ ਦਾ ਜ਼ਿੰਮੇਵਾਰ ਬਣਦਾ ਰਹਿੰਦਾ ਹੈੈ?

Intro:Anchor  :  -  ਜਿਲਾ ਫਤਿਹਗੜ ਸਾਹਿਬ  ਦੇ ਪਿੰਡ ਚਨਰਾਥਲ ਕਲਾਂ ਵਿੱਚ ਮਾਹੌਲ ਉਸ ਸਮੇਂ ਗ਼ਮਗ਼ੀਨ ਹੋ ਗਿਆ ਜਦੋਂ ਪਿੰਡ ਇੱਕ 24 ਸਾਲ ਦਾ ਨੋਜਵਾਨ ਪਬਜੀ ਗੇਮ ਖੇਡਣ  ਦੇ ਚਕਰ ਵਿੱਚ ਪਿੰਡ  ਦੇ ਪੁਰਾਤਨ ਖੂਹ ਵਿੱਚ ਜਾ ਡਿਗਿਆ ਅਤੇ ਉਸਦੀ ਮੌਤ ਹੋ ਗਈ , ਜਾਣਕਾਰੀ ਅਨੁਸਾਰ ਨੋਜਵਾਨ ਦਾ ਨਾਮ ਦਵਿੰਦਰ ਸਿੰਘ  ਹੈ ਜੋ ਬਾਲੀਬਾਲ ਦਾ ਚੰਗਾ ਖਿਡਾਰੀ ਸੀ ਅਤੇ ਘਰ ਵਿੱਚ ਦਵਿੰਦਰ  ਦੇ ਇਲਾਵਾ ਪਿਤਾ , ਭੈਣ ਰਹਿੰਦੇ ਸਨ , ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਦਵਿੰਦਰ ਦੇਰ ਰਾਤ ਸੈਰ ਲਈ ਨਿਕਲਿਆ ਸੀ ਅਤੇ ਸੈਰ ਕਰਦੇ ਹੋਏ ਉਹ ਇਸ ਖੂਹ ਦੇ ਕੰਡੇ ਜਾਕੇ ਬੈਠ ਕੇ ਪਬਜੀ ਗੇਮ ਖੇਲ ਰਿਹਾ ਸੀ ਕਿ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ 50 ਫੁੱਟ ਡੂੰਘੇ ਖੂਹ ਵਿੱਚ ਜਾ ਡਿਗਿਆ , ਉੱਧਰ ਘਟਨਾ ਸਬੰਧੀ ਜਦੋਂ ਜਿਲ੍ਹੇ  ਦੇ ਡਿਪਟੀ ਕਮਿਸ਼ਨਰ ਡਾ ਪ੍ਰਸ਼ਾਂਤ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਲ੍ਹੇ ਵਿੱਚ ਖੁੱਲੇ ਸਾਰੇ ਖੂਹ ਅਤੇ ਖੱਡਿਆਂ ਨੂੰ ਕਵਰ ਕਰਵਾਉਣ ਦੀ ਗੱਲ ਕਹੀ।Body:V / O 01  :  -  ਅੱਜ ਹਰ ਨੋਜਵਾਨ ਨੇ ਮੋਬਾਇਲ ਫੋਨ ਨੂੰ ਆਪਣੀ ਜਿੰਦਗੀ ਦਾ ਅਜਿਹਾ ਅਨਿੱਖੜਵਾਂ ਅੰਗ ਬਣਾ ਲਿਆ ਹੈ ਕਿ ਹੁਣ ਇਹ ਮੋਬਾਇਲ ਫੋਨ ਉਨ੍ਹਾਂ  ਦੇ  ਲਈ ਜਾਨਲੇਵਾ ਸਾਬਤ ਹੋਣ ਲਗਾ ਹੈ ।  ਅਜਿਹਾ ਹੀ ਇੱਕ ਤਾਜ਼ਾ ਮਾਮਲਾ ਫਤਿਹਗੜ ਸਾਹਿਬ  ਦੇ ਪਿੰਡ ਚਨਾਰਥਲ ਕਲਾਂ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ 24 ਸਾਲ ਦਾ ਨੋਜਵਾਨ ਬੀਤੀ ਰਾਤ ਮੋਬਾਇਲ ਉੱਤੇ ਪਬਜੀ ਗੇਮ ਖੇਡਦੇ ਹੋਏ ਖੂਹ ਵਿੱਚ ਜਾ ਡਿਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੋਜਵਾਨ ਦੀ ਪਹਿਚਾਣ ਦਵਿੰਦਰ ਸਿੰਘ  ਪੁੱਤ ਕੁਲਵੰਤ ਸਿੰਘ  ਨਿਵਾਸੀ ਪਿੰਡ ਚਨਾਰਥਲ ਕਲਾਂ  ਦੇ ਰੂਪ ਵਿੱਚ ਹੋਈ ਹੈ ਜੋ ਦਿਹਾੜੀ ਕਰਦਾ ਸੀ ਅਤੇ ਬਾਲੀਬਾਲ ਦਾ ਅੱਛਾ ਖਿਡਾਰੀ ਸੀ , ਘਰ ਵਿੱਚ ਦਵਿੰਦਰ  ਦੇ ਇਲਾਵਾ ਉਸਦੇ ਪਿਤਾ ਅਤੇ ਇੱਕ ਭੈਣ ਹੀ ਰਹਿੰਦੇ ਸਨ , ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਸੰਮਤੀ  ਦੇ ਮੈਂਬਰ ਅਤੇ ਮ੍ਰਿਤਕ  ਦੇ ਚਾਚੇ ਪਿਆਰਾ ਸਿੰਘ  ਨੇ ਦੱਸਿਆ ਕਿ ਜਿਸ ਖੂਹ ਵਿੱਚ ਦਵਿੰਦਰ ਡਿਗਿਆ ਸੀ ਉਹ ਬਹੁਤ ਪੁਰਾਨਾ ਹੈ ਜਿਸਦੀ ਗਹਿਰਾਈ ਕਰੀਬ 50 ਫੁੱਟ ਹੈ , ਜਦੋਂ ਦਵਿੰਦਰ ਖੂਹ ਵਿੱਚ ਡਿਗਿਆ ਤਾਂ ਇਸਦੇ ਨਾਲ ਉਸਦਾ ਇੱਕ ਦੋਸਤ ਵੀ ਮੌਜੂਦ ਸੀ ਜਿਨ੍ਹੇ ਘਟਨਾ ਦੀ ਜਾਣਕਾਰੀ ਪਿੰਡ ਵਾਲੀਆਂ ਨੂੰ ਦਿੱਤੀ ਅਤੇ ਲੋਕਾਂ ਨੇ ਉਸਨੂੰ ਕੱਢਣੇ ਲਈ ਪੰਪ ਵੀ ਲਗਾਇਆ ਗਿਆ ਪਰ ਸਾਰੇ ਤਰਕੀਬਾਂ ਅਸਫਲ ਰਹੀਆਂ ।  ਉਸਦੇ ਬਾਅਦ ਲੋਹੇ ਦੀ ਕੁੰਡੀ ਬਣਾਕੇ ਉਸਨੂੰ ਬਾਹਰ ਕੱਢਿਆ ਜੋਕਿ ਕੁੰਡੀ ਉਸਦੇ ਪੈਰ ਵਿੱਚ ਫਸ ਗਈ ਸੀ ।  

Byte  :  -  ਬਲਾਕ ਸੰਮਤੀ ਮੈਂਬਰ 

V / O 02  :  -  ਉਥੇ ਹੀ ਮ੍ਰਿਤਕ ਦਵਿੰਦਰ  ਦੇ ਚਾਚੇ ਪਿਆਰਾ ਸਿੰਘ  ਅਤੇ ਮਾਮਾ ਹਰਪ੍ਰੀਤ ਸਿੰਘ  ਨੇ ਕਿਹਾ ਕਿ ਦਵਿੰਦਰ ਬਾਲੀਬਾਲ ਦਾ ਚੰਗਾ ਖਿਡਾਰੀ ਸੀ ਉਹ ਪਿੰਡਾਂ ਵਿੱਚ ਲੱਗਣ ਵਾਲੇ ਖੇਡ ਮੇਲਿਆਂ ਵਿੱਚ ਵੀ ਹਿੱਸਾ ਲੈਂਦਾ ਸੀ ।  ਇਸਤੋਂ ਪਹਿਲਾਂ ਉਸਦਾ ਵੱਡਾ ਭਰਾ ਵੀ ਸੱਤ ਸਾਲਾਂ ਤੋਂ ਲਾਪਤਾ ਹੈ ਅਤੇ ਉਸਦੀ ਮਾਂ ਦਾ ਵੀ ਦੇਹਾਂਤ ਹੋ ਚੁੱਕਿਆ ਹੈ ਹੁਣ ਘਰ ਵਿੱਚ ਇਕੱਲੀ ਧੀ ਹੀ ਰਹਿ ਗਈ ਹੈ ।  ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਬੋਰਵੇਲ ਅਤੇ ਖੂਹਾਂ ਨੂੰ ਬੰਦ ਕਰਵਾ ਦੇਣ ਦੀ ਗੱਲ ਕਹਿ ਰਹੀ ਹੈ ਪਰ ਅਜਿਹੇ ਅਨੇਕਾਂ ਖੂਹ ਅਤੇ ਬੋਰਵੈਲ ਹੁਣ ਵੀ ਖੁੱਲੇ ਪਏ ਹਨ ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਨ੍ਹਾਂਨੇ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਵਿੱਚ ਜਿੱਥੇ ਵੀ ਅਜਿਹੇ ਖੂਹ ਜਾਂ ਖੱਡੇ ਖੁੱਲੇ ਪਏ ਹਨ ਉਨ੍ਹਾਂ ਨੂੰ ਤੁਰੰਤ ਕਵਰ ਕਰਵਾਇਆ ਜਾਵੇ ਤਾਂ ਜੋ ਕਿਸੇ ਹੋਰ ਬੱਚੇ  ਦੇ ਨਾਲ ਅਜਿਹੀ ਘਟਨਾ ਨਾ ਹੋ ਸਕੇ।

Byte  :  -  ਪਿਆਰਾ ਸਿੰਘ   (  ਮ੍ਰਿਤਕ ਦਾ ਚਾਚਾ  ) 

Byte  :  -  ਹਰਪ੍ਰੀਤ ਸਿੰਘ   (  ਮ੍ਰਿਤਕ ਦਾ ਮਾਮਾ  )  

V / O 03  :  -  ਉਥੇ ਹੀ ਇਸ ਸਬੰਧੀ ਜਦੋਂ ਜਿਲ੍ਹੇ  ਦੇ ਡਿਪਟੀ ਕਮਿਸ਼ਨਰ ਡਾ ਪ੍ਰਸ਼ਾਂਤ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਲ੍ਹੇ ਵਿੱਚ ਖੁੱਲੇ ਸਾਰੇ ਖੂਹ ਅਤੇ ਖਡਿਆਂ ਨੂੰ ਕਵਰ ਕਰਵਾਉਣ ਦੀ ਗੱਲ ਕਹੀ। 

Byte  :  -  ਪ੍ਰਸ਼ਾਂਤ ਗੋਇਲ   (  ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ  )

Conclusion:
Last Updated : Jul 24, 2019, 11:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.