ਫਤਹਿਗੜ੍ਹ ਸਾਹਿਬ: ਪੰਜਾਬ ਵਿੱਚ ਬਰਸਾਤ ਅਜੇ ਵੀ ਲਗਾਤਾਰ ਜਾਰੀ ਹੈ, ਮੀਂਹ ਕਾਰਨ ਜਿੱਥੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ, ਉੱਥੇ ਹੀ ਇੱਥੋਂ ਲੰਘ ਰਹੇ ਸਰਹਿੰਦ ਚੋਅ ਦੇ ਕਿਨਾਰੇ ਲੱਗਦੇ ਖੇਤਾਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਜਿਸਦੀ ਲਪੇਟ ਵਿੱਚ ਹਲਕਾ ਅਮਲੋਹ ਦੇ ਪਿੰਡ ਬਡਾਲੀ ਵਿੱਚੋਂ ਲੰਘ ਰਹੇ ਚੋਏ ਨਾਲ ਲੱਗਦੇ ਖੇਤਾਂ ਤੋਂ ਇਲਾਵਾ ਪਿੰਡ ਖੇੜੀ ਤੱਕ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਕਰਕੇ ਪਿੰਡ ਬਡਾਲੀ ਤੋਂ ਮੁੱਢੜੀਆ ਨੂੰ ਜਾ ਰਹੀ ਲਿੰਕ ਰੋਡ ਉੱਤੇ 4 ਫੁੱਟ ਤੋਂ ਵਧੇਰੇ ਪਾਣੀ ਭਰਨ ਕਾਰਨ ਇਹ ਮੁਕੰਮਲ ਤੌਰ ਉੱਤੇ ਬੰਦ ਹੋ ਗਈ ਹੈ।
ਸਰਪੰਚ ਨੇ ਨੁਕਸਾਨ ਬਾਰੇ ਦਿੱਤੀ ਜਾਣਕਾਰੀ:- ਇਸ ਮੌਕੇ 'ਤੇ ਪਿੰਡ ਬਡਾਲੀ ਦੇ ਸਰਪੰਚ ਜਗਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੀ ਖੁਦ ਦੀ 25 ਏਕੜ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਨਾਲ ਹੱਦਾ ਲੱਗਣ ਵਾਲੇ ਦੂਜੇ ਪਿੰਡਾਂ ਦੀ ਵੀ ਤਕਰੀਬਨ 1500 ਏਕੜ ਤੋਂ ਵਧੇਰੇ ਝੋਨੇ ਦੀ ਫ਼ਸਲ ਇਸ ਮੀਂਹ ਦੇ ਪਾਣੀ ਦੀ ਭੇਂਟ ਚੜ੍ਹ ਗਈ ਹੈ, ਜਦੋਂ ਕਿ ਇਸ ਚੋਏ ਦੇ ਨਾਲ ਲੱਗਦੇ ਹੋਰਨਾਂ ਪਿੰਡਾਂ ਦੇ ਝੋਨੇ ਦੀ ਫ਼ਸਲ ਕਈ ਹਜ਼ਾਰ ਏਕੜ ਡੁੱਬ ਜਾਣ ਦਾ ਅਨੁਮਾਨ ਹੈ।
ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ:- ਇਸ ਦੌਰਾਨ ਹੀ ਪੀੜਤ ਕਿਸਾਨਾਂ ਨੇ ਕਿਹਾ ਕਿ ਬਡਾਲੀ ਦੇ ਨਾਲ ਲੱਗਦੇ ਦਰਜਨਾਂ ਕਿਲੋਮੀਟਰ ਲੰਮੇ ਏਰੀਏ ਵਿੱਚ ਕਿਸਾਨਾਂ ਦੇ ਲੱਗੇ ਟਿਊਬਵੈੱਲ ਦੇ ਬੋਰਵੈਲ ਵੀ ਪਾਣੀ ਭਰ ਜਾਣ ਕਾਰਨ ਖ਼ਰਾਬ ਹੋਣ ਦੀ ਸੰਭਾਵਨਾ ਬਣ ਗਈ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਖ਼ਰਾਬੇ ਦਾ ਮੁਆਵਜ਼ਾ ਦੇਵੇ ਤੇ ਮੁੜ ਝੋਨਾ ਲਗਾਉਣ ਲਈ ਬੀਜ਼ ਤੇ ਪਨੀਰੀ ਦਾ ਪ੍ਰਬੰਧ ਕਰਵਾਏ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ।
- World Population Day 2023: ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਜਾਣੋ ਇਸ ਸਾਲ ਕਿਹੜੀ ਥੀਮ 'ਤੇ ਮਨਾਇਆ ਜਾਵੇਗਾ ਇਹ ਦਿਨ
- ਹੜ੍ਹ ਦੇ ਤੇਜ਼ ਵਗਦੇ ਪਾਣੀ 'ਚ ਖੁਦ ਜਾ ਵੜਿਆ ਸੰਸਦ ਮੈਂਬਰ, ਕਿਹਾ-ਅਹੁਦੇ ਬਾਅਦ 'ਚ, ਲੋਕਾਂ ਨੂੰ ਬਚਾਉਣਾ ਦਾ ਫਰਜ਼ ਪਹਿਲਾ, ਤਸਵੀਰ ਹੋ ਰਹੀ ਵਾਇਰਲ
- ਮੀਂਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਮਾਨ ਦੀ ਕੈਬਨਿਟ ਦੇ ਮੰਤਰੀ, ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਵੀ ਕੀਤੀ ਖਾਸ ਅਪੀਲ
SGPC ਵੱਲੋਂ ਲੰਗਰਾਂ ਦੇ ਪ੍ਰਬੰਧ:- ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬਾਨਾਂ ਦੀ ਬੈਠਕ ਬੁਲਾਈ ਗਈ ਸੀ, ਇਸ ਮੀਟਿੰਗ ਵਿੱਚ ਕੁੱਝ ਹੈਲਪਲਾਇਨ ਨੰਬਰ ਜਾਰੀ ਕੀਤੇ ਸਨ। ਜਿਸ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪੀੜਤ ਲੋਕਾਂ ਲਈ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ।