ਸਰਹਿੰਦ: ਨਵੀਂ ਅਨਾਜ ਮੰਡੀ ਸਰਹਿੰਦ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਨੇਟਰੀ ਦੀ ਇੱਕ ਦੁਕਾਨ ਤੋਂ ਚੋਰ ਮਹਿੰਗੀਆਂ ਟੂਟੀਆਂ ਅਤੇ ਹੋਰ ਸੇਨੇਟਰੀ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਕਮਲ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਓਪਨਿੰਗ ਅਗਲੇ ਹਫ਼ਤੇ ਹੋਣ ਵਾਲੀ ਸੀ। ਦੇਰ ਰਾਤ ਦੁਕਾਨ ਬੰਦ ਕਰਕੇ ਉਹ ਘਰ ਚਲੇ ਗਏ ਸਨ। ਸਵੇਰੇ ਜਦੋਂ ਦੁਕਾਨ ਆਏ ਤਾਂ ਵੇਖਿਆ ਕਿ ਸ਼ਟਰ ਟੁੱਟਿਆ ਹੋਇਆ ਸੀ। ਦੁਕਾਨ ਵਿਚੋਂ ਮਹਿੰਗੀਆਂ ਟੂਟੀਆਂ ਅਤੇ ਲਗਭਗ 40 ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਨੇ ਦੱਸਿਆ ਕਿ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਰਿਕਾਰਡਰ ਵੀ ਲੈ ਗਏ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੁਕਾਨ ਮਾਲਿਕ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।