ਸ੍ਰੀ ਫ਼ਤਹਿਗੜ੍ਹ ਸਾਹਿਬ: ਦਿੱਲੀ ਦੀਆਂ ਸਰਹੱਦਾਂ ਉੱਪਰ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਤੋਂ ਕਿਸਾਨਾਂ ਦੇ ਜਥੇ ਜਾ ਰਹੇ ਹਨ। ਇਸੇ ਲੜੀ ਤਹਿਤ ਡੇਰਾ ਬਾਬਾ ਨਾਨਕ ਤੋਂ ਇੱਕ ਵਿਸ਼ਾਲ ਜਥਾ ਕੁੰਡਲੀ ਬਾਰਡਰ ਲਈ ਰਵਾਨਾ ਹੋਇਆ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਸਮੇਤ ਇਹ ਜਥਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰਾਤ ਰੁਕਿਆ ਅਤੇ ਇਸ ਮਗਰੋਂ ਗੁਰੂ ਘਰ ਮੱਥਾ ਟੇਕ ਕੇ ਕਿਸਾਨ ਅੱਗੇ ਵਧੇ।
ਗੁਰਨਾਮ ਸਿੰਘ ਚਡੂੂਨੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਪੈ ਗਿਆ ਕਿ ਅੰਦੋਲਨ ਠੰਢਾ ਹੋ ਗਿਆ ਹੈ। ਸਰਕਾਰ ਦਾ ਭੁਲੇਖਾ ਕੱਢਣ ਲਈ ਪੰਜਾਬ ਦੇ ਕਿਸਾਨ ਰੋਜ਼ਾਨਾ ਬਾਰਡਰਾਂ 'ਤੇ ਪੁੱਜ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਬਾਹਰ ਨਾ ਨਿਕਲਣ ਕਿਉਂਕਿ ਕਿਸਾਨਾਂ ਚ ਗੁੱਸਾ ਬਹੁਤ ਹੈ। ਗੁਰਨਾਮ ਚਡੂਨੀ ਦਾ ਕਹਿਣਾ ਕਿ ਕੇਂਦਰ ਕਾਲੇ ਕਨੂੰਨ ਵਾਪਸ ਲਵੇ।
ਚੋਣਾਂ ਲੜਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਹੈ। ਚੋਣਾਂ ਸਬੰਧੀ ਉਨ੍ਹਾਂ ਸਿਰਫ਼ ਆਪਣੇ ਵਿਚਾਰ ਰੱਖੇ ਸੀ। ਉਨ੍ਹਾਂ ਦਾ ਕਹਿਣਾ ਕਿ ਪੂਰੇ ਦੇਸ਼ ਦੀਆਂ ਪੰਜਾਬ 'ਤੇ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਮਿਸ਼ਨ ਪੰਜਾਬ ਦੀ ਗੱਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਕਿ ਭਾਜਪਾ ਦਾ ਬਾਈਕਾਟ ਕਰ ਰਹੇ ਹਾਂ ਪਰ ਇਸ ਦਾ ਕੀ ਪ੍ਰਣਾਮ ਹੋਵੇਗਾ ਕਿ ਕੋਈ ਹੋਰ ਸਰਕਾਰ ਕਿਸਾਨਾਂ ਦੇ ਪੱਖ ਦੀ ਗੱਲ ਕਰੇਗੀ।
ਇਹ ਵੀ ਪੜ੍ਹੋ:ਚੜੂਨੀ ਨੇ ਕਿਸਾਨ ਆਗੂਆਂ ਨੂੰ 2022 ਦੀਆਂ ਚੋਣਾਂ ਲੜਨ ਦੀ ਮੁੜ ਦਿੱਤੀ ਸਲਾਹ