ਸ੍ਰੀ ਫ਼ਤਿਹਗੜ੍ਹ ਸਾਹਿਬ: ਧਰਨੇ ਤਾਂ ਲੱਗਦਾ ਜਿਵੇਂ ਹੁਣ ਪੰਜਾਬ ਦਾ ਸਭਿਆਚਾਰ ਹੋ ਗਏ ਹਨ। ਆਏ ਦਿਨ ਕੋਈ ਨਾ ਕੋਈ ਧਰਨਾ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ (Mata Gujri College Fatehgarh Sahib) ਦੀ ਅਧਿਆਪਕ ਜਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਪੰਜਾਬ (PUNJAB) ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (Chandigarh College Teachers Union) ਦੇ ਸੱਦੇ ਉੱਤੇ ਅਧਿਆਪਕਾਂ ਵੱਲੋਂ ਦਿੱਤਾ।
ਇਸ ਮੌਕੇ ਕਾਲਜ ਯੂਨੀਅਨ ਦੇ ਪ੍ਰਧਾਨ ਡਾ. ਰਾਸ਼ੀਦ ਨੇ ਰੋਸ ਜਿਤਾਉਂਦਿਆਂ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਪ੍ਰਤੀ ਸੁਹਿਰਦ ਨਹੀਂ ਹੈ। ਅਧਿਆਪਕ ਵਰਗ ਨੂੰ ਸਰਕਾਰ ਵਲੋਂ ਅਜੇ ਤੱਕ ਤਨਖ਼ਾਹ ਕਮਿਸ਼ਨ ਨਹੀਂ ਦਿੱਤਾ ਗਿਆ ਅਤੇ ਸਰਕਾਰ ਨੇ ਨਵੇਂ ਤਨਖ਼ਾਹ ਸਕੇਲਾਂ ਨੂੰ ਯੂ.ਜੀ.ਸੀ. ਪੇ-ਸਕੇਲਾਂ (UGC Pay-scales) ਨਾਲੋਂ ਡੀ ਲਿੰਕ ਕਰ ਦਿੱਤਾ ਹੈ।
ਕਾਲਜ ਯੂਨੀਅਨ ਦੇ ਪ੍ਰਧਾਨ ਡਾ. ਰਾਸ਼ਿਦ ਰਸ਼ੀਦ ਅਤੇ ਸਕੱਤਰ ਡਾ. ਕੁਲਦੀਪ ਕੌਰ ਨੇ ਕਿਹਾ ਕਿ ਕਾਲਜ ਦੇ ਅਧਿਆਪਕ ਰੋਜ਼ਾਨਾ ਇਕ ਘੰਟੇ ਲਈ ਧਰਨੇ 'ਤੇ ਬੈਠ ਰਹੇ ਹਨ। ਲੋੜ ਪੈਣ 'ਤੇ ਇਸ ਵਿਰੋਧ ਪ੍ਰਦਰਸ਼ਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਉਨ੍ਹਾਂ ਉਚੇਰੀ ਸਿੱਖਿਆ ਨਾਲ ਸਬੰਧਿਤ ਅਧਿਆਪਕ ਜਥੇਬੰਦੀਆਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੂ.ਜੀ.ਸੀ. ਪੇ-ਸਕੇਲ (UGC Pay-scales) ਲਾਗੂ ਕਰਨਾ, ਤਨਖ਼ਾਹ ਨੂੰ ਯੂ.ਜੀ.ਸੀ. ਪੇ-ਸਕੇਲ ਨਾਲੋਂ ਡੀ ਲਿੰਕ ਕਰਨ ਦਾ ਫ਼ੈਸਲਾ ਵਾਪਸ ਲੈਣਾ ਅਤੇ ਅਨਕਵਰਡ (Uncovered) ਪੋਸਟਾਂ ਤੇ ਕੰਮ ਕਰਨ ਵਾਲੇ ਅਧਿਆਪਕਾਂ 'ਤੇ ਸਕਿਉਰਿਟੀ ਆਫ਼ ਸਰਵਿਸ ਐਕਟ (Security of Service Act) ਲਾਗੂ ਕਰਨ ਦੀਆਂ ਮੰਗਾਂ ਸ਼ਾਮਿਲ ਹਨ। ਇਸ ਰੋਸ ਧਰਨੇ ਵਿਚ ਕਾਲਜ ਅਧਿਆਪਕ ਅਤੇ ਨਾਨ ਟੀਚਿੰਗ ਯੂਨੀਅਨ ਦੇ ਮੈਂਬਰ ਵੀ ਸ਼ਾਮਿਲ ਸਨ।
ਇਹ ਵੀ ਪੜ੍ਹੋਂ: ਅਧਿਆਪਕ ਦਿਵਸ ਵਾਲੇ ਦਿਨ ਅਧਿਆਪਕਾਂ ਦੀ ਪੁਲਿਸ ਨਾਲ ਝੜਪ !