ਫਤਿਹਗੜ੍ਹ ਸਾਹਿਬ: ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਜਿਸ ਚ ਇਕ ਤਹਿਸੀਲ ਕੰਪਲੈਕਸ ਪਾਰਕਿੰਗ ਚ ਵਿਅਕਤੀ ਨੇ ਵਾਹਨ ਖੜਾ ਕਰਨ ਮਗਰੋ ਜਦੋ ਉਸ ਨੇ ਪੈਸੇ ਦਿਤੇ ਤੇ ਉਸ ਨੇ ਪਰਚੀ ਨਹੀ ਦਿਤੀ ਵਿਅਕਤੀ ਨੇ ਜਦੋ ਪਰਚੀ ਮੰਗੀ ਤਾ ਉਸ ਇਹ ਕਹਿ ਦਿਤਾ ਕਿ ਤਹਿਸੀਲ ਦਾਰ ਨਾਲ ਗਲ ਕਰੋ। ਤੇ ਉਥੇ ਵਾਹਨ ਖੜ੍ਹੇ ਕਰਨ ਦੇ 50 ਰੁਪਏ ਲਗੇ।
ਜਦੋ ਇਸ ਮਾਮਲੇ ਤੇ ਅਮਲੋਹ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨਾਲ ਗਲ ਕੀਤਾ ਤਾ ਉਹਨਾ ਦਾ ਕਹਿਣਾ ਸੀ ਕਿ ਉਹਨਾ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਹੈ , ਜੇਕਰ ਪਾਰਕਿੰਗ ਵਾਲੇ ਕਿਸੇ ਨੂੰ ਪਰਚੀ ਨਹੀਂ ਦਿੰਦੇ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਦਿਨੀਂ ਇਕ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਦੀ ਪਰਚੀ ਨੂੰ ਲੈਕੇ ਤੂੰ ਤੂੰ - ਮੈਂ ਮੈਂ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈ ਇਸ ਵੀਡੀਓ ਦੇ ਅਨੁਸਾਰ ਵਿਅਕਤੀ ਕਿਸੇ ਕੰਮ ਲਈ ਤਹਿਸੀਲ ਕੰਪਲੈਕਸ ਆਇਆ ਸੀ। ਜਿਸ ਤੋਂ ਵਾਹਨ ਪਾਰਕ ਕਰਨ ਦੇ 50 ਮੰਗੇ ਗਏ, ਉਕਤ ਵਿਅਕਤੀ ਵਲੋਂ 50 ਰੁਪਏ ਤਾ ਦੇ ਦਿੱਤੇ ਗਏ ਪਰੰਤੂ ਜਦੋਂ ਉਸਨੇ 50 ਰੁਪਏ ਦੀ ਪਰਚੀ ਦੀ ਮੰਗ ਕੀਤੀ ਤਾਂ ਉਸਨੂੰ ਕੋਈ ਪਰਚੀ ਨਹੀਂ ਦਿੱਤੀ ਗਈ, ਜਿਸ ਤੇ ਇਹਨਾਂ ਦੀ ਤੂੰ ਤੂੰ- ਮੈਂ ਮੈਂ ਹੋ ਗਈ। ਜਿਸ ਦਾ ਵੀਡੀਓ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਪਾਰਕਿੰਗ ਦੇ ਠੇਕੇਦਾਰਾਂ ਵਲੋਂ ਲੋਕਾਂ ਨੂੰ ਨਜਾਇਜ਼ ਤੰਗ ਕੀਤਾ ਜਾਂਦਾ ਹੈ। ਕਈ ਵਾਰ ਤਾਂ ਪਾਰਕਿੰਗ ਦੇ ਰੇਟ ਨੂੰ ਲੈਕੇ ਵੀ ਝਗੜਾ ਹੋ ਜਾਂਦਾ ਹੈ ਜਿਸ ਵਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਹੈ। ਉਹਨਾ ਕਿਹਾ ਕਿ ਕਈ ਵਾਰ ਪਾਰਕਿੰਗ ਵਾਲਿਆਂ ਵਲੋਂ ਲੋਕਾਂ ਤੋਂ 50 ਰੁਪਏ ਤੋਂ ਵੱਧ ਪੈਸੇ ਵੀ ਵਸੂਲੇ ਜਾਂਦੇ ਹਨ । ਇਸ ਲਈ ਉਹ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਵਲ ਧਿਆਨ ਦਿੱਤਾ ਜਾਵੇ ਤੇ ਸਖਤ ਕਰਵਾਈ ਕੀਤੀ ਜਾਵੇ।