ਫਤਿਹਗੜ੍ਹ ਸਾਹਿਬ: ਸ਼ਰਾਬ ਠੇਕੇ ਨੂੰ ਬੰਦ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਵਿਖੇ ਸਥਾਨਕ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ 'ਤੇ ਸ਼ਰਾਬ ਦੀ ਵਿਕਰੀ ਹੋ ਰਹੀ ਹੈ ਉਥੇ ਹੀ ਸਾਹਮਣੇ ਗੁਰੂ ਘਰ ਹੈ। ਜਿਸ ਨੂੰ ਲੈਕੇ ਲਗਾਤਾਰ ਵਿਰੋਧ ਹੋ ਰਿਹਾ ਹੈ। ਦਰਅਸਲ ਸ਼ਹਿਰ ਦੀ ਸਬ ਡਵੀਜ਼ਨ ਅਮਲੋਹ ਵਿੱਖੇ ਲੰਘਦੇ ਨਾਭਾ ਰੋਡ ਮੁੱਖ ਮਾਰਗ 'ਤੇ ਪੈਂਦੇ ਪਿੰਡ ਭੱਦਲਥੂਹਾ ਵਿਖੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈਕੇ ਕੇ ਪਿੰਡ ਵਾਸੀਆਂ ਵਲੋਂ ਮੁੱਖ ਮਾਰਗ ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ 'ਚ ਖੋਲਿਆ ਗਿਆ ਹੈ ਜਿੱਥੇ ਲੋਕਾ ਦੇ ਘਰ ਹਨ ਅਤੇ ਸਾਹਮਣੇ ਗੁਰਦੂਆਰਾ ਸਾਹਿਬ ਸਥਿਤ ਹੈ। ਇਹ ਠੇਕਾ ਕਾਨੂੰਨ ਦੇ ਅਨੁਸਾਰ ਨਹੀਂ ਬਲਕਿ ਇਸਦੇ ਉਲਟ ਗਲਤ ਢੰਗ ਨਾਲ ਖੋਲ੍ਹਿਆ ਗਿਆ ਹੈ।
ਠੇਕੇ ਨਜ਼ਦੀਕ ਹੈ ਗੁਰੂਦੁਆਰਾ ਸਾਹਿਬ: ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਪਿਛਲੇ ਦੋ ਮਹੀਨੇ ਤੋਂ ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਨੂੰ ਚਿੱਠੀ ਦੇ ਚੁਕੇ ਹਨ ਕਿ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ। ਠੇਕਾ ਬੰਦ ਕਰਨ ਦੀ ਮੰਗ ਉੱਤੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ,ਜਦੋਂ ਵੀ ਲੋਕ ਵਿਰੋਧ ਕਰਦੇ ਹਨ ਠੇਕਾ ਦੋ ਦਿਨਾਂ ਲਈ ਬੰਦ ਕੀਤਾ ਜਾਂਦਾ ਹੈ ਅਤੇ ਫਿਰ ਠੇਕਾ ਖੋਲ੍ਹ ਦਿੱਤਾ ਜਾਂਦਾ। ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਅਮਲੋਹ ਦੇ ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਨੂੰ ਇਸ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਪਰ ਫਿਰ ਵੀ ਇਸ ਠੇਕੇ ਨੂੰ ਬੰਦ ਨਹੀਂ ਕਰਵਾਇਆ ਗਿਆ। ਜਿਸ ਕਰਕੇ ਉਨ੍ਹਾਂ ਵੱਲੋਂ ਤੰਗ ਆ ਕੇ ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਮ ਕੀਤਾ ਗਿਆ।
- ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਮਹਿਲਾ ਸਕੁਐਡਰਨ ਲੀਡਰ ਅਰਸ਼ਿਤਾ ਜੈਸਵਾਲ ਦੀ ਮੌਤ, ਮੈਸ ਵਾਲੇ ਲੜਕੇ ਨੇ ਚੋਰੀ ਦੀ ਨੀਅਤ ਨਾਲ ਕੀਤਾ ਸੀ ਹਮਲਾ
- ਖੰਨਾ 'ਚ ਹਾਈਵੇਅ 'ਤੇ ਤੜਫ਼ਦੇ ਨੌਜਵਾਨ ਦੀ ਨਵਜੋਤ ਸਿੱਧੂ ਨੇ ਬਚਾਈ ਜਾਨ, ਆਪਣੀ ਜਿਪਸੀ 'ਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ
- ਸੀਐਮ ਮਾਨ ਦੀ ਸਿਵਲ ਸਕੱਤਰੇਕ ਵਿੱਚ ਮੀਟਿੰਗ, ਸਰਕਾਰੀ ਸਕੂਲਾਂ ਵਿੱਚ ਮੁਫ਼ਤ ਬੱਸ ਸੇਵਾ ਬਾਰੇ ਚਰਚਾ
ਬੰਦ ਨਾ ਕੀਤਾ ਠੇਕਾ ਤਾਂ ਹੋਵੇਗਾ ਤਿੱਖਾ ਸੰਘਰਸ਼ : ਰੋਸ ਮੁਜਾਹਰਾ ਕਰ ਰਹੇ ਲੋਕਾਂ ਨੇ ਕਿਹਾ ਕਿ ਇੱਥੇ ਸਕੂਲੀ ਬੱਚੇ ਆਉਂਦੇ ਜਾਂਦੇ ਹਨ। ਪਰ ਸ਼ਰਾਬ ਦੇ ਵਪਾਰੀਆਂ ਵੱਲੋਂ ਇਹ ਧੰਦਾ ਇਥੇ ਚਲਾਉਣ ਕਰਕੇ ਬੱਚਿਆਂ ਉਤੇ ਇਸ ਦਾ ਅਸਰ ਹੋ ਰਿਹਾ ਹੈ। ਨਾਲ ਹੀ ਗੁਰੂ ਘਰ ਇਥੇ ਹੋਣ ਕਰਕੇ ਵੀ ਆਉਣ-ਜਾਣ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਹੁੰਦੀ ਹੈ । ਅੱਜ ਸ਼ਰਾਬ ਦਾ ਠੇਕਾ ਹੈ ਕੱਲ ਨੂੰ ਆਂਡੇ ਮੀਟ ਦੀ ਵਿਕਰੀ ਵੀ ਹੋਵੇਗੀ। ਕਿਉਂਕਿ ਇਸ ਠੇਕੇ ਦੇ ਨਾਲ ਆਂਡੇ ਤੇ ਮੀਟ ਦੀਆਂ ਦੁਕਾਨਾਂ ਵੀ ਖੋਲ੍ਹਣਗੀਆਂ ਅਤੇ ਜੋ ਇੱਥੇ ਸ਼ਰਾਬ ਦਾ ਸੇਵਨ ਕਰਨਗੇ। ਉਹਨਾਂ ਨਾਲ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਵੱਲੋਂ ਠੇਕਾ ਬੰਦ ਕਰਵਾਉਣ ਦੇ ਲਈ ਭਰੋਸਾ ਦਿੱਤਾ ਹੈ, ਜੇਕਰ ਠੇਕਾ ਬੰਦ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਮੌਕੇ 'ਤੇ ਪਹੁੰਚੇ ਡੀਐਸਪੀ ਅਮਲੋਹ ਜੰਗਜੀਤ ਸਿੰਘ ਰੰਧਾਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਮੌਕੇ 'ਤੇ ਹੀ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਇਆ ਅਤੇ ਲੋਕਾ ਨੂੰ ਠੇਕੇ ਦੇ ਅੰਦਰ ਪਏ ਸਮਾਨ ਨੂੰ ਕੱਲ ਤੱਕ ਚਕਵਾਉਣ ਦਾ ਭਰੋਸਾ ਦਿੱਤਾ।