ਫਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਛੋਟੇ ਅਤੇ ਵੱਡੇ ਉਦਯੋਗਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕਰੋਨਾ ਮਹਾਂਮਾਰੀ ਦੇ ਕਾਰਨ ਸਕੂਲ, ਕਾਲਜ ਆਦਿ ਵੀ ਬੰਦ ਰਹੇ। ਜਿਸ ਦੇ ਕਾਰਨ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਨਾਲ ਬੱਚੇ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾ ਰਹੇ ਸਨ। ਉੱਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਆਨਲਾਇਨ ਪੜਾਈ ਕਰਕੇ ਮੁਸ਼ਕਿਲਾਂ ਪੇਸ਼ ਆਈਆਂ ਹਨ ਅਤੇ ਆ ਰਹੀਆਂ ਹਨ।
ਹੁਣ ਸਕੂਲ ਤਾਂ ਖੁਲ ਗਏ ਹਨ ਪਰ ਜਿਹੜੇ ਬੱਚਿਆ ਦੀ ਪੜਾਈ ਆਨਲਾਈਨ ਚਲ ਰਹੀ ਉਹਨਾਂ ਦੇ ਮਾਪਿਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਉਨ੍ਹਾਂ ਕੋਲ ਆਨਲਾਈਨ ਪੜ੍ਹਾਈ ਦੇ ਲਈ ਸਾਮਾਨ ਮੌਜੂਦ ਨਹੀਂ ਹੈ ਘਰ ਦੇ ਵਿੱਚ ਜੇਕਰ ਤਿੰਨ ਤੋਂ ਚਾਰ ਬੱਚੇ ਪੜ੍ਹਨ ਵਾਲੇ ਹਨ ਤਾਂ ਪੜ੍ਹਾਈ ਕਰਨ ਦੇ ਲਈ ਫੋਨ ਇੱਕ ਹੀ ਹੈ ਜਿਸ ਦੇ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ।
ਮਾਪਿਆਂ ਦਾ ਕਹਿਣਾ ਸੀ ਕਿ ਆਨਲਾਇਨ ਪੜਾਈ ਮੋਬਾਇਲ ਫੋਨ ਦੇ ਨੈਟ ਨਾਲ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ਨੂੰ ਘਰਾਂ ਦੇ ਵਿਚ ਇੰਟਰਨੈੱਟ ਲਗਵਾਉਣੇ ਪੈ ਰਹੇ ਹਨ ਅਤੇ ਉਹ ਮੋਬਾਈਲ ਫੋਨ ਵੀ ਖਰੀਦਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ 'ਤੇ ਆਰਥਿਕ ਬੋਝ ਪੈ ਰਿਹਾ ਹੈ। ਮਾਪਿਆ ਦਾ ਕਹਿਣਾ ਹੈ ਕਿ ਆਨਲਾਇਨ ਪੜਾਈ ਵਧੀਆ ਵੀ ਹੈ। ਪਰ ਬੱਚੇ ਤੇ ਇਸਦਾ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਬੱਚੇ ਮੋਬਾਈਲ ਫੋਨ ਦੀ ਵਰਤੋ ਵਧੇਰਾ ਸਮਾਂ ਕਰਦੇ ਹਨ।
ਉਥੇ ਹੀ ਇੰਟਰਨੈੱਟ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਹੋਣ ਦੇ ਕਾਰਨ ਉਨ੍ਹਾਂ ਦਾ ਕੰਮ 50 ਫੀਸਦੀ ਵੱਧ ਗਿਆ ਹੈ ਕਿਉਂਕਿ ਲੋਕ ਬੱਚਿਆਂ ਦੀ ਪੜਾਈ ਅਤੇ ਅਧਿਆਪਕ ਬੱਚਿਆਂ ਨੂੰ ਪੜਾਉਣ ਦੇ ਲਈ ਇੰਟਰਨੈੱਟ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸ ਲਈ ਉਹਨਾਂ ਵਲੋਂ ਇੰਟਰਨੈੱਟ ਦੇ ਕੁਨੈਕਸ਼ਨ ਜਲਦ ਤੋਂ ਜਲਦ ਲਗਾਏ ਜਾ ਰਹੇ ਹਨ।