ਸ੍ਰੀ ਫਤਹਿਗੜ੍ਹ ਸਾਹਿਬ: ਬੱਸੀ ਪਠਾਣਾ ਵਿਖੇ ਬਾਈਪਾਸ ਉੱਤੇ ਝੁੱਗੀਆਂ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਝੁੱਗੀਆਂ ਵਿੱਚ ਲੱਗੀ ਅੱਗ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਹੀ ਪਹਿਲਾਂ ਅੱਗ ਬੁਝਾਉਣੀ ਸ਼ੁਰੂ ਕੀਤੀ ਫਿਰ ਬਾਅਦ ਵਿੱਚ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ।
ਅੱਗ ਦੀ ਲਪੇਟ ਵਿੱਚ 50 ਤੋਂ 60 ਝੁੱਗੀਆਂ: ਇਸ ਮੌਕੇ ਉੱਤੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਗ ਦੀ ਲਪੇਟ ਵਿੱਚ 50 ਤੋਂ 60 ਝੁੱਗੀਆਂ ਆਈਆਂ ਹਨ, ਜੋ ਕਿ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਈਆਂ। ਪੀੜਤਾਂ ਮੁਤਾਬਿਕ ਜਿਹੜੇ ਸਰੀਰ ਉੱਤੇ ਉਨ੍ਹਾਂ ਕੱਪੜੇ ਪਾਏ ਹਨ, ਸਿਰਫ ਉਹੀ ਬਚੇ ਹੋਏ ਹਨ ਬਾਕੀ ਸਭ ਸੜ ਕੇ ਸਵਾਹ ਹੋ ਚੁੱਕਿਆ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਗ ਕਿਸ ਤਰ੍ਹਾਂ ਅਤੇ ਕਿਵੇਂ ਲੱਗੀ ਹੈ, ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ, ਪਰ ਇਸ ਅੱਗ ਦੇ ਲੱਗਣ ਨਾਲ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਦੇ ਨਾਲ ਉਹਨਾਂ ਕੋਲ ਕੁਝ ਵੀ ਨਹੀਂ ਰਿਹਾ। ਉਹਨਾਂ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਉਣ ਦੇ ਲਈ ਪਹਿਲਾਂ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ। ਅੱਗ ਵੱਧਣ ਦੇ ਨਾਲ ਆਸਪਾਸ ਦੇ ਵੀ ਲੋਕ ਵੀ ਇਸ ਉੱਤੇ ਕਾਬੂ ਪਾਉਣ ਦੇ ਲਈ ਆਏ ਅਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ (Got the fire under control) ਗਿਆ।
- Rally of CM Mann in Patiala: ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਰਾਜਪਾਲ ਨੂੰ 50 ਹਜ਼ਾਰ ਕਰੋੜ ਰੁਪਏ ਦਾ ਦੇਵਾਂਗੇ ਹਿਸਾਬ
- STUBBLE BURNING RISE: ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨਾ ਲਗਾਤਾਰ ਜਾਰੀ, 15 ਦਿਨਾਂ 'ਚ ਪਰਾਲੀ ਸਾੜਨ ਦੀਆਂ 322 ਘਟਨਾਵਾਂ ਦਰਜ
- Woman thrown into well: ਪਰਿਵਾਰ ਦੀ ਆਪਸੀ ਲੜਾਈ 'ਚ 20 ਫੁੱਟ ਡੂੰਘੇ ਖੂਹ 'ਚ ਸੁੱਟੀ ਮਹਿਲਾ, ਪੁਲਿਸ ਨੇ ਹਿਰਾਸਤ 'ਚ ਲਏ ਮੁਲਜ਼ਮ
ਜਾਨੀ ਨੁਕਸਾਨ ਤੋਂ ਬਚਾਅ: ਇਸ ਮੌਕੇ ਉੱਤੇ ਫਾਇਲ ਬ੍ਰਿਗੇਡ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਬਸੀ ਪਠਾਣਾ ਵਿਖੇ ਬਾਈਪਾਸ ਉੱਤੇ ਭਿਆਨਕ ਅੱਗ ਲੱਗ ਚੁੱਕੀ ਹੈ, ਜਿਸ ਤੋਂ ਬਾਅਦ ਉਹ ਤੁਰੰਤ ਗੱਡੀਆਂ ਲੈ ਕੇ ਅੱਗ ਲੱਗੀ ਵਾਲੀ ਥਾਂ ਉੱਤੇ ਪੁੱਜੇ। ਬਾਅਦ ਵਿੱਚ ਉਹਨਾਂ ਗੋਬਿੰਦਗੜ੍ਹ ਅਤੇ ਮੋਰਿੰਡੇ ਦੀਆਂ ਟੀਮਾਂ ਨੂੰ ਵੀ ਇਤਲਾਹ ਦਿੱਤੀ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਅੱਗ ਬੁਝਾਈ ਗਈ ਹੈ। ਇਸ ਸਬੰਧ ਵਿੱਚ ਥਾਣਾ ਮੁਖੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਤੁਰੰਤ ਉਹਨਾ ਵੱਲੋਂ ਫਾਇਰ ਬ੍ਰਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਉਹਨਾਂ ਕਿਹਾ ਕਿਸੀ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।