ETV Bharat / state

ਮੰਡੀ ਗੋਬਿੰਦਗੜ੍ਹ ਆਂਗਨਵਾੜੀ ਸੈਂਟਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ, ਪੀਣ ਵਾਲੇ ਪਣੀ ਨੂੰ ਤਰਸ ਰਹੇ ਬੱਚੇ - Lack of drinking water

ਖੰਨਾ ਲਾਗੇ ਮੰਡੀ ਗੋਬਿੰਦਗੜ੍ਹ ਵਿੱਚ ਬਣੇ ਇਕ ਆਂਗਨਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਹੋਰ ਸਹੂਲਤਾਂ ਲਈ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

Mandi Gobindgarh Anganwadi Center is devoid of basic facilities
ਮੰਡੀ ਗੋਬਿੰਦਗੜ੍ਹ ਆਂਗਨਵਾੜੀ ਸੈਂਟਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ, ਪੀਣ ਵਾਲੇ ਪਣੀ ਨੂੰ ਤਰਸ ਰਹੇ ਬੱਚੇ
author img

By

Published : Aug 8, 2023, 6:24 PM IST

ਆਂਗਨਵਾੜੀ ਸਕੂਲ ਦੀ ਪਰੇਸ਼ਾਨੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ।

ਸ਼੍ਰੀ ਫ਼ਤਹਿਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਮਹੱਲਾ ਇਕਬਾਲ ਨਗਰ ਵਿੱਚ ਸਥਿਤ ਧਰਮਸ਼ਾਲਾ ਵਿਚ ਬਣੇ ਇੱਕ ਆਂਗਣਵਾੜੀ ਸੈਂਟਰ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੈਂਟਰ ਵਿੱਚ ਬਿਜਲੀ ਦਾ ਪ੍ਰਬੰਧ ਨਾ ਹੋਣ ਕਾਰਨ ਗਰਮੀ ਵਿੱਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਜਿਥੇ ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਗਰਮੀ ਵਿੱਚ ਬੈਠਣ ਲਈ ਮਜਬੂਰ ਹਨ, ਉਥੇ ਹੀ ਬੱਚੇ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਆਂਗਣਵਾੜੀ ਸਕੂਲ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ।

ਲੰਬੇ ਸਮੇਂ ਤੋਂ ਝੱਲ ਰਹੇ ਬੱਚੇ ਪਰੇਸ਼ਾਨੀ: ਬੱਚਿਆਂ ਅਤੇ ਸਟਾਫ ਲਈ ਬਣਾਏ ਗਏ ਵਾਸ਼ਰੂਮ ਦੇ ਵਿੱਚ ਵੀ ਪਾਣੀ ਦੀ ਸੁਵਿਧਾ ਉਪਲਬਧ ਨਹੀਂ ਹੈ। ਇਸ ਸਾਰੇ ਮਾਮਲੇ ਬਾਰੇ ਆਂਗਣਵਾੜੀ ਵਿੱਚ ਪੜ੍ਹਾਉਣ ਵਾਲੀ ਟੀਚਰ ਨੇ ਦੱਸਿਆ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਇਸ ਸਕੂਲ ਵਿੱਚ ਟੀਚਰ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਇਸ ਸਕੂਲ ਵਿੱਚ ਟੀਚਰ ਸੀ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਦੇ ਵੇਲੇ ਵੀ ਸਮੱਸਿਆ ਇਸੇ ਤਰ੍ਹਾਂ ਸੀ। ਇਸ ਸਮੱਸਿਆ ਬਾਰੇ ਮੇਰੀ ਮਾਤਾ ਨੇ ਸਬੰਧਿਤ ਵਿਭਾਗਾ ਅਤੇ ਮੌਜੂਦਾ ਐੱਮਸੀ ਨੂੰ ਵੀ ਜਾਣੂ ਕਰਵਾਇਆ ਪਰ ਸਥਿਤੀ ਨਹੀਂ ਬਦਲੀ। ਮੇਰੀ ਮਾਤਾ ਦੀ ਮੌਤ ਪਿੱਛੋਂ ਇਹ ਨੌਕਰੀ ਮੈਨੂੰ ਮਿਲੀ। ਮੈਨੂੰ ਲਗਭਗ ਸੱਤ ਮਹੀਨੇ ਹੋ ਗਏ ਅਤੇ ਮੈਂ ਵੀ ਇਸ ਸਮੱਸਿਆ ਬਾਰੇ ਵਾਰਡ ਦੇ ਐਮਸੀ ਰਵਨੀਤ ਬਿੱਟੂ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਉਨ੍ਹਾਂ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.