ਸ੍ਰੀ ਫਤਿਹਗੜ੍ਹ ਸਾਹਿਬ: ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਕਿਸਾਨ ਮੇਲੇ ਆਯੋਜਿਤ ਕਰ ਕਿਸਾਨਾਂ (Farmers) ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨ ਇਨ੍ਹਾਂ ਮੇਲਿਆਂ ਨੂੰ ਸਿਰਫ਼ ਦਿਖਾਵਾ ਅਤੇ ਵਪਾਰ ਦਸ ਰਹੇ ਹਨ। ਕੁਝੇ ਅਜਿਹਾ ਹੀ ਹੋਇਆ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (Department of Farmer Welfare) ਵੱਲੋਂ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ (District level farmers fair) ਵਿੱਚ ਜਿਸ ਵਿੱਚ ਪਟਿਆਲਾ ਜੋਨ ਦੇ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਖਾਸ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਕਿਸਾਨ ਮੇਲੇ ਵਿੱਚ ਪਹੁੰਚੇ ਕਿਸਾਨਾਂ (Farmers) ਨੇ ਕਿਹਾ ਕਿ ਸੈਮੀਨਾਰ ਸਿਰਫ਼ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਵਪਾਰ ਦੀ ਗੱਲ ਹੈ। ਇਹ ਸਿਰਫ਼ ਆਪਣੇ ਔਜਾਰ,ਬੀਜ ਅਤੇ ਹੋਰ ਸਮਾਨ ਵੇਚਣ ਲਈ ਲਗਾਏ ਜਾਂਦੇ ਹਨ। ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਜਾਗਰੂਕ ਕੀਤਾ ਗਿਆ, ਮੇਲੇ ਵਿੱਚ ਪਟਿਆਲਾ ਜੋਨ ਦੇ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।
ਇਸ ਮੇਲੇ ਦੌਰਾਨ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਖੇਤੀਬਾੜੀ ਨਾਲ ਜੁੜੇ ਵਿਭਾਗਾਂ ਵੱਲੋਂ ਆਪਣੋ-ਆਪਣੀ ਸਟਾਲ ਲਗਾਈ ਗਈ ਸੀ, ਇਸ ਦੌਰਾਨ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਮੱਦੇਨਜ਼ਰ ਇਹ ਲਾਜ਼ਮੀ ਹੈ, ਕਿ ਖੇਤੀਬਾੜੀ ਸਬੰਧੀ ਉਹ ਹਰ ਤਕਨੀਕ ਅਪਣਾਈ ਜਾਵੇ।ਜਿਸ ਨਾਲ ਪਾਣੀ ਦੀ ਬੱਚਤ ਹੋਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ ਉੱਤੇ ਵਰਤੋਂ ਝੋਨੇ ਦੀ ਫ਼ਸਲ ਉਤੇ ਹੁੰਦੀ ਹੈ ਅਤੇ ਕੱਦੂ ਕਰ ਖੇਤਾਂ ਵਿੱਚ ਖੜ੍ਹੇ ਕੀਤੇ ਪਾਣੀ ਨਾਲ ਮੀਥੇਨ ਗੈਸ ਪੈਦਾ ਹੁੰਦੀ ਹੈ, ਜੋ ਵਾਤਾਵਰਨ ਨੂੰ ਪਲੀਤ ਕਰਦੀ ਹੈ। ਜਿਸ ਨੂੰ ਦੂਰ ਕਰਨ ਲਈ ਜ਼ਿਲ੍ਹੇ ਦਾ ਇੱਕ ਕਿਸਾਨ ਪਿਛਲੇ ਕਈ ਸਾਲ ਤੋਂ ਖੇਤਾਂ ਵਿੱਚ ਵੱਟਾਂ ਪਾ ਕੇ ਉਨ੍ਹਾਂ ਦੇ ਦੋਵੇਂ ਪਾਸੇ ਝੋਨਾ ਲਾ ਰਹੇ ਹਨ। ਇਸ ਤਕਨੀਕ ਤਹਿਤ ਖੇਤਾਂ ਨੂੰ ਸਿੱਲ੍ਹਾ ਰੱਖਣਾ ਹੀ ਜ਼ਰੂਰੀ ਹੁੰਦਾ ਹੈ ਤੇ ਕੱਦੂ ਕਰ ਕੇ ਪਾਣੀ ਖੜ੍ਹਾ ਨਹੀਂ ਕਰਨਾ ਪੈਂਦਾ ਤੇ ਵਾਟਰ ਗਨ ਨਾਲ ਵੀ ਸਿੰਚਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਸੀਐੱਮ ਮਾਨ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ