ETV Bharat / state

ਖ਼ਾਲਸਾ ਫੁੱਟਬਾਲ ਕੱਪ: ਰੂਪਨਗਰ ਨੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ

author img

By

Published : Feb 2, 2020, 10:17 PM IST

Updated : Feb 2, 2020, 11:21 PM IST

ਸਿੱਖ ਫੁੱਟਬਾਲ ਕੱਪ ਦੇ ਪ੍ਰੀ-ਕੁਆਰਟਰ ਮੈਚ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਸਥਿਤ ਮਾਤਾ ਗੁਜ਼ਰੀ ਕਾਲਜ ਦੇ ਮੈਦਾਨ ਵਿੱਚ ਖ਼ਾਲਸਾ ਐਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐਫ.ਸੀ ਚੰਡੀਗੜ੍ਹ ਦੀ ਟੀਮ ਨੂੰ 1-0 ਨਾਲ ਹਰਾਇਆ।

KHALSA FOOTBAL CUP
ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਾਹਿਬ: ਖ਼ਾਲਸਾ ਫੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਉਤੇ ਪੰਜਾਬ ਵਿੱਚ ਚੱਲ ਰਹੇ ਸਿੱਖ ਫੁੱਟਬਾਲ ਕੱਪ ਦੇ ਇੱਕ ਪ੍ਰੀ-ਕੁਆਰਟਰ ਮੈਚ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ 'ਚ ਸਥਿਤ ਮਾਤਾ ਗੁਜ਼ਰੀ ਕਾਲਜ ਦੇ ਮੈਦਾਨ ਵਿੱਚ ਖ਼ਾਲਸਾ ਐਫ.ਸੀ ਰੂਪਨਗਰ ਦੀ ਟੀਮ ਨੇ ਖ਼ਾਲਸਾ ਐਫ.ਸੀ ਚੰਡੀਗੜ੍ਹ ਦੀ ਟੀਮ ਨੂੰ 1-0 ਨਾਲ ਹਰਾਇਆ। ਇਸੇ ਮੈਦਾਨ ਵਿੱਚ ਹੁਣ 4 ਫਰਵਰੀ ਨੂੰ ਸਿੱਖ ਫੁੱਟਬਾਲ ਕੱਪ ਦਾ ਕੁਆਰਟਰ ਫਾਈਨਲ ਮੈਚ ਖ਼ਾਲਸਾ ਐਫ.ਸੀ ਪਟਿਆਲਾ ਅਤੇ ਖ਼ਾਲਸਾ ਐਫ.ਸੀ ਰੂਪਨਗਰ ਵਿਚਕਾਰ ਹੋਵੇਗਾ।

ਵੀਡੀਓ

ਇਸ ਮੌਕੇ ਆਪਣੇ ਸੰਬੋਧਨ ਵਿੱਚ ਜਥੇਦਾਰ ਪੰਜੋਲੀ ਨੇ ਖ਼ਾਲਸਾ ਐੱਫ.ਸੀ ਵੱਲੋਂ ਸਾਬਤ-ਸੂਰਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਾਮਨਾ ਕੀਤੀ ਕਿ ਸਮੂਹ ਸਿੱਖ ਖਿਡਾਰੀ ਬਾਕੀ ਖੇਡਾਂ ਵਿੱਚ ਵੀ ਸਾਬਤ-ਸੂਰਤ ਬਣ ਕੇ ਖੇਡਣ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖ਼ਾਲਸਾ ਐਫ.ਸੀ ਦਾ ਤਨੋ ਮਨੋ ਸਹਿਯੋਗ ਕਰਨ।

ਖ਼ਾਲਸਾ ਐਫ.ਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਚੰਡੀਗੜ ਵਿੱਚ ਪੰਜਾਬ ਦੀ ਤਰਜ 'ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ।

Intro:ਕੇਸਾਧਾਰੀ ਫੁੱਟਬਾਲ ਕੱਪ ਦੇ ਮੈਚ ‘ਚ ਰੂਪਨਗਰ ਨੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ

Fatehgarh Sahib : jagdev Singh
date 2 feb
slug KHALSA FOOTBAL CUP FGS-
feed on wetranasfer
files 3
Ancor
ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਉਤੇ ਪੰਜਾਬ ਵਿੱਚ ਚੱਲ ਰਹੇ ਸਿੱਖ ਫੁੱਟਬਾਲ ਕੱਪ ਦੇ ਇੱਕ ਪ੍ਰੀ ਕੁਆਰਟਰ ਮੈਚ ਦੌਰਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਖਾਲਸਾ ਐਫ.ਸੀ. ਰੂਪਨਗਰ ਦੀ ਟੀਮ ਨੇ ਖਾਲਸਾ ਐਫ.ਸੀ. ਚੰਡੀਗੜ੍ਹ ਦੀ ਟੀਮ ਨੂੰ 1-0 ਨਾਲ ਹਰਾਇਆ ।
Body:ਇਸੇ ਗਰਾਊਂਡ ਵਿੱਚ ਹੁਣ 4 ਫਰਵਰੀ ਨੂੰ ਸਿੱਖ ਫੁੱਟਬਾਲ ਕੱਪ ਦਾ ਕੁਆਰਟਰ ਫਾਈਨਲ ਮੈਚ ਖਾਲਸਾ ਐਫ.ਸੀ. ਪਟਿਆਲਾ ਅਤੇ ਖਾਲਸਾ ਐਫ.ਸੀ. ਰੂਪਨਗਰ ਵਿਚਾਲੇ ਸਵੇਰੇ 11 ਵਜੇ ਹੋਵੇਗਾ।
ਖਾਲਸਾ ਐਫ.ਸੀ. ਵੱਲੋਂ ਸਾਬਤ-ਸੂਰਤ ਖਿਡਾਰੀਆਂ ਲਈ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੀ ਅਰੰਭਤਾ ਮੌਕੇ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਹਾਜ਼ਰੀਨ, ਖਿਡਾਰੀਆਂ ਅਤੇ ਪਤਵੰਤਿਆਂ ਨੂੰ ਮੂਲ ਮੰਤਰ ਸਾਹਿਬ ਦੇ ਪੰਜ ਪਾਠਾਂ ਦਾ ਜਾਪ ਕਰਵਾਇਆ। ਉਪਰੰਤ ਟੂਰਨਾਮੈਂਟ ਦੀ ਸਫਲਤਾ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ। ਉਪਰੰਤ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਗੱਤਕਾ ਟੀਮ ਨੇ ਸਿੱਖ ਜੰਗਜੂ ਕਲਾ ਦੇ ਜੌਹਰ ਦਿਖਾਏ।
ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇਦਾਰ ਪੰਜੋਲੀ ਨੇ ਖਾਲਸਾ ਐੱਫ.ਸੀ. ਵੱਲੋਂ ਸਾਬਤ-ਸੂਰਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਾਮਨਾ ਕੀਤੀ ਕਿ ਸਮੂਹ ਸਿੱਖ ਖਿਡਾਰੀ ਬਾਕੀ ਖੇਡਾਂ ਵਿੱਚ ਵੀ ਸਾਬਤ-ਸੂਰਤ ਬਣ ਕੇ ਖੇਡਣ। ਉਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਖਾਲਸਾ ਐਫ.ਸੀ. ਦਾ ਤਨੋ-ਮਨੋ-ਧਨੋ ਸਹਿਯੋਗ ਕਰਨ।

Conclusion:ਖਾਲਸਾ ਐਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿ ਇਹ ਫੁੱਟਬਾਲ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਨਾਂ ਇਹ ਵੀ ਕਿਹਾ ਕਿ ਖਾਲਸਾ ਐਫ.ਸੀ. ਵਲੋਂ ਭਵਿੱਖ ਵਿਚ ਉਤਰੀ ਭਾਰਤ ਦਾ ਖੇਤਰੀ ਫੁੱਟਬਾਲ ਟੂਰਨਾਂਮੈਂਟ ਕਰਵਾਉਣਾ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਹੋਣਗੇ ਅਤੇ ਚੰਡੀਗੜ ਵਿਚ ਪੰਜਾਬ ਦੀ ਤਰਜ 'ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ।
byte ਹਰਜੀਤ ਸਿੰਘ ਗਰੇਵਾਲ, ਪ੍ਰਧਾਨ ਖਾਲਸਾ ਐਫ.ਸੀ.
Last Updated : Feb 2, 2020, 11:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.