ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ ਨਾਲ ਹੀ ਸਪਸ਼ਟ ਹੁੰਦਾ ਹੈ ਕਿ ਇਹ ਧਰਤੀ ਨੇ ਕਿਵੇਂ ਸੰਘਰਸ਼ ਕੀਤਾ, ਫਤਹਿ ਭਾਵ ਜਿੱਤ ਅਤੇ ਗੜ੍ਹ ਭਾਵ ਕਿਲ੍ਹਾ ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਜਿੱਤ ਹਾਸਿਲ ਕੀਤਾ ਹੋਇਆ ਕਿਲ੍ਹਾ। ਫ਼ਤਹਿਗੜ੍ਹ ਸ਼ਬਦ ਦੇ ਨਾਲ ਸਾਹਿਬ ਜੁੜਨ ਨਾਲ ਹੀ ਅੰਦਾਜ਼ਾ ਲਗਾਇਆ (Gurudwaras of Sri Fatehgarh Sahib) ਜਾ ਸਕਦਾ ਕਿ ਇਹ ਧਰਤੀ ਕਿੰਨੀ ਪਵਿੱਤਰ ਅਤੇ ਸਨਮਾਨਯੋਗ ਹੈ। ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਇਹ ਨਾਮ ਐਵੀਂ ਨਹੀਂ ਮਿਲਿਆ, ਬਲਕਿ ਇਸ ਨੂੰ ਹਾਸਿਲ ਕਰਨ ਲਈ 300 ਸਾਲਾਂ ਦਾ ਲੰਮਾ ਸੰਘਰਸ਼ ਕਰਨਾ ਪਿਆ ਹੈ।
ਪਹਿਲਾ ਸਰਹਿੰਦ ਦਾ ਸ਼ਾਹੀ ਕਿਲ੍ਹਾ,ਫੇਰ ਫ਼ਤਹਿਗੜ੍ਹ ਸਾਹਿਬ ਬਾਅਦ ਵਿਚ ਇਕ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਇਹ ਸਥਾਨ ਅੱਜ ਪੂਰਾ ਜਿਲ੍ਹਾ ਬਣ ਚੁੱਕਿਆ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਅਤੇ ਹੋਰ ਧਰਾਮਿਕ ਸਥਾਨਾਂ ਨਾਲ ਹੋਰ ਵੀ ਵਧ ਜਾਂਦੀ ਹੈ। ਬਾਬਾ ਜੋਰਾਵਰ ਸਿੰਘ 9 ਸਾਲ,ਬਾਬਾ ਫਤਿਹ ਸਿੰਘ 7 ਸਾਲ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਤਿੰਨ ਦਿਨ ਸ਼ਹੀਦੀ ਸਭਾ ਹੁੰਦੀ ਹੈ। ਇਸ ਲਈ (History Of Chote Sahibzaade) ਬਲਿਦਾਨ ਨਾਲ ਜੁੜੀ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਵਿਸ਼ਵ ਦੇ ਨਕਸ਼ੇ ਵਿੱਚ ਆਪਣੀ ਇਕ ਖਾਸ ਥਾਂ ਰੱਖਦੀ ਹੈ।
ਇਸ ਸਬੰਧੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦੱਸਦੇ ਹਨ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਜਿੱਥੇ ਜਿੰਦਾਂ ਨੀਂਹਾ ਵਿੱਚ ਚਿਣਵਾਇਆ ਸੀ। ਉਸ ਸਥਾਨ ਉੱਤੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਸ਼ੋਸ਼ਭਿਤ ਹੈ। ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਂਦੀ ਹੈ। ਇਨ੍ਹਾਂ ਦਿਨਾਂ ਵਿੱਚ ਸੰਗਤ ਦੇ ਭਾਰੀ ਇੱਕਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਕੁਰਬਾਨੀ ਨਾ ਕਿਸੇ ਨੇ ਦਿੱਤੀ ਹੈ, ਨਾ ਕੋਈ ਦੇ ਪਾਇਆ ਤੇ ਨਾ ਕੋਈ ਦੇ ਪਾਵੇਗਾ।
ਸ਼੍ਰੀ ਭੋਰਾ ਸਾਹਿਬ ਦਾ ਇਤਿਹਾਸ: ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਨੀਚੇ (Sri bhora sahib) ਸ਼੍ਰੀ ਭੋਰਾ ਸਾਹਿਬ ਸਥਿਤ ਹੈ। ਇਹ ਉਹ ਸਥਾਨ ਹੈ, ਜਿੱਥੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ 13 ਪੋਹ 1704 ਨੂੰ ਸਰਹਿੰਦ ਦੇ ਜ਼ਾਲਿਮ ਨਵਾਬ ਵਜ਼ੀਰ ਖਾਂ ਦੇ ਹੁੱਕਮ ਤੇ ਜਿੰਦਾ ਨੀਂਹਾਂ ਵਿੱਚ ਚਿਣਵਾ ਦਿੱਤਾ ਸੀ। ਸ਼੍ਰੀ ਭੋਰਾ ਸਾਹਿਬ ਵਿਖੇ ਉਹ ਦੀਵਾਰਾਂ ਅੱਜ ਵੀ ਮੌਜੂਦ ਹਨ ਜੋ ਉਸ ਦਾਸਤਾਂ ਦੀ ਗਵਾਹੀ ਅੱਜ ਵੀ ਭਰ ਦੀਆਂ ਹਨ। ਇਸ ਸਥਾਨ ਨੂੰ ਭੋਰਾ ਸਾਹਿਬ ਨਾਮ ਨਾਲ ਨਹੀਂ, ਬਲਕਿ ਸ਼ਹੀਦੀ ਸਥਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸ਼੍ਰੀ ਠੰਡਾ ਬੁਰਜ਼ ਸਾਹਿਬ ਦਾ ਇਤਿਹਾਸ: ਦੋਵੇਂ ਛੋਟੇ ਸਾਹਿਬਜ਼ਾਦਿਆਂ ਸ਼ਹਾਦਤ ਤੋਂ ਬਾਅਦ ਵਿਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਉਹ ਸਥਾਨ ਹੈ ਗੁਰਦੁਆਰਾ ਸ਼੍ਰੀ ਠੰਡਾ ਬੁਰਜ਼ ਸਾਹਿਬ ਜੋ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਬਿਲਕੁਲ ਨਾਲ ਸਥਿਤ ਹੈ। ਜਾਣਕਾਰ (Thanda Buraj) ਦੱਸਦੇ ਹਨ ਕਿ ਸ਼੍ਰੀ ਠੰਡਾ ਬੁਰਜ਼ ਸਾਹਿਬ ਉਸ ਸਮੇਂ ਕਰੀਬ 140 ਫੁੱਟ ਦੀ ਉੱਚਾਈ ਉੱਤੇ ਸਥਿਤ ਸੀ ਜਿਸ ਦੇ ਨਾਲ ਕਿਸੇ ਸਮੇਂ ਹੰਸਲਾਂ ਨਦੀ ਵਗਦੀ ਸੀ। ਇਸ ਸਥਾਨ ਉੱਤੇ ਤਸ਼ੱਦਦ ਦੇਣ ਦੀ ਮੰਸ਼ਾਂ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨਾਂ ਤਕ ਕੜਕ ਦੀ ਠੰਡ ਵਿੱਚ ਬਿਨਾਂ ਕਿਸੇ ਗਰਮ ਕੱਪੜਿਆਂ ਤੋਂ ਰੱਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਕੁੱਝ ਵੀ ਖਾਣ ਪੀਣ ਲਈ ਨਹੀਂ ਦਿੱਤਾ ਗਿਆ ਸੀ। ਇਸ ਸਥਾਨ ਉੱਤੇ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਣ ਤਿਆਗੇ ਸਨ। ਇਸ ਲਈ ਇਸ ਸਥਾਨ ਨੂੰ ਮਾਤਾ ਗੁਜਰੀ ਜੀ ਦਾ ਸ਼ਹੀਦੀ ਸਥਾਨ ਵੀ ਕਿਹਾ ਜਾਂਦਾ ਹੈ।
ਦੀਵਾਨ ਟੋਡਰ ਮੱਲ ਦਾ ਜ਼ਿਕਰ: ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਚੰਡੀਗੜ੍ਹ ਮਾਰਗ 'ਤੇ ਸਥਿਤ ਹੈ। ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਸਥਾਨ, ਜਿੱਥੇ ਸੋਸ਼ਭਿਤ ਹੈ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ, ਜੋ ਸਿੱਖ ਇਤਿਹਾਸ ਵਿੱਚ ਬੇਹੱਦ ਖਾਸ ਸਥਾਨ ਰੱਖਦਾ ਹੈ। ਇਸ ਸਥਾਨ ਉੱਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਭਾਈ ਹਰਪਾਲ ਸਿੰਘ ਦੱਸਦੇ ਹਨ ਕਿ ਇਹ (Diwan Todar Mal) ਉਹ ਸਥਾਨ ਹੈ ਜਿਸ ਨੂੰ ਦੀਵਾਨ ਟੋਡਰ ਮੱਲ ਜੀ ਨੇ ਪਵਿੱਤਰ ਦੇਹਾਂ ਦੇ ਸੰਸਕਾਰ ਲਈ ਆਪਣੇ ਜੀਵਨ ਦੀ ਸਾਰੀ ਪੂੰਜੀ ਲਗਾ ਦਿੱਤੀ। ਉਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਨਹੀਂ, ਬਲਕਿ ਖੜ੍ਹੀਆਂ ਕਰ ਇਸ ਜਗ੍ਹਾ ਨੂੰ ਖ਼ਰੀਦ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ (Gurudwaras of Sri Fatehgarh Sahib) ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਇਸ ਲਈ ਇਨ੍ਹਾਂ ਮਹਾਨ ਸ਼ਹਾਦਤ ਵਿੱਚ ਦੀਵਾਨ ਟੋਡਰ ਮੱਲ ਜੀ ਦਾ ਜ਼ਿਕਰ ਵੀ ਆਉਂਦਾ ਹੈ।
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ: ਸ਼ਹਾਦਤਾਂ ਵਿੱਚ ਇਕ ਹੋਰ ਸ਼ਕਸੀਅਤ ਦਾ ਨਾਂ ਵੀ ਜੁੜਦਾ ਹੈ ਉਹ ਹਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਦੀ ਯਾਦ ਵਿੱਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਰੋਡ ਉੱਤੇ ਸਥਿਤ ਹੈ, ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ। ਇਨ੍ਹਾਂ ਨੇ ਸੂਬਾ (Moti Ram Mehra in sikh history) ਸਰਹਿੰਦ ਦੀ ਕੈਦ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਤਿੰਨ ਦਿਨਾਂ ਤੱਕ ਦੁੱਧ ਪਿਲਾ ਸੇਵਾ ਕੀਤੀ ਸੀ। ਠੰਡੇ ਬੁਰਜ਼ ਵਿੱਚ ਦੁੱਧ ਦੀ ਸੇਵਾ ਲਈ ਬਾਬਾ ਮੋਤੀ ਰਾਮ ਮਹਿਰਾ ਜੀ ਤਿੰਨ ਦਿਨਾਂ ਤਕ ਪਹਿਰੇਦਾਰਾਂ ਨੂੰ ਰੋਜ਼ਾਨਾ ਕੁਝ ਨਾ ਕੁਝ ਦਿੰਦੇ ਸਨ ਤਦ ਜਾਕੇ ਉਹ ਦੋਵੇਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਲਈ ਦੁੱਧ ਲੈਕੇ ਜਾ ਪਾਉਂਦੇ ਸਨ। ਦੁੱਧ ਦੀ ਸੇਵਾ ਲਈ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਸੀ। ਜਦੋਂ ਇਸ ਦੀ ਭਨਕ ਸੂਬਾ ਸਰਹਿੰਦ ਨੂੰ ਲੱਗੀ ਤਦ ਜ਼ਾਲਿਮ ਵਜ਼ੀਰ ਖਾਂ ਦੇ ਹੁਕਮ ਨਾਲ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ ਹੀ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸ਼ੋਭਿਤ ਹੈ।
ਇਹ ਵੀ ਪੜ੍ਹੋ: ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਵਿਸ਼ੇਸ਼: ਜਾਣੋ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਇਤਿਹਾਸ