ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-12

ਪੋਹ ਦੇ ਮਹੀਨੇ ਦੇ ਸ਼ਹੀਦੀ ਹਫ਼ਤੇ ਵਿੱਚ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ। ਇਹ ਉਹ ਇਤਿਹਾਸਿਕ ਧਰਤੀ ਹੈ, ਜਿੱਥੇ ਬੱਬਰ ਸ਼ੇਰ ਨੇ 48 ਘੰਟਿਆਂ ਤੱਕ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਕੀਤੀ ਸੀ।

ਫ਼ੋਟੋ
ਫ਼ੋਟੋ
author img

By

Published : Dec 28, 2019, 9:02 AM IST

ਸ੍ਰੀ ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ। ਇਹ ਉਹ ਇਤਿਹਾਸਿਕ ਧਰਤੀ ਹੈ, ਜਿੱਥੇ ਬੱਬਰ ਸ਼ੇਰ ਨੇ 48 ਘੰਟਿਆਂ ਤੱਕ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਰਾਖੀ ਕੀਤੀ ਸੀ।

ਵੀਡੀਓ

ਦੱਸ ਦਈਏ, ਜਦੋਂ 1704 ਈ. ਵਿੱਚ ਜਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤੀ ਸੀ। ਇਸ ਤੋਂ ਬਾਅਦ ਮੋਤੀ ਰਾਮ ਮਹਿਰਾ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਸਾਰੀ ਵਾਰਦਾਤ ਸੁਣਾਈ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇ "ਤੇਰਾ ਕੀਆ ਮੀਠਾ ਲਾਗੈ" ਦੇ ਕਥਨ ਅਨੁਸਾਰ ਸਰੀਰ ਤਿਆਗ ਦਿੱਤਾ।

ਉੱਥੇ ਹੀ ਜਾਲਮਾਂ ਨੇ ਤਿੰਨ ਪਵਿੱਤਰ ਸਰੀਰਾਂ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਵੱਗਦੀ ਹੰਸਲਾ ਨਦੀ ਦੇ ਕੰਡੇ ਸੰਘਣੇ ਜੰਗਲਾਂ ਵਿੱਚ ਇਸ ਸਥਾਨ 'ਤੇ ਸੁੱਟ ਦਿੱਤੇ। ਜਿਸ ਭਿਆਨਕ ਜੰਗਲ ਵਿੱਚ ਸਰੀਰਾਂ ਨੂੰ ਰੱਖਿਆ, ਉਸ ਜੰਗਲ ਵਿੱਚ ਜੰਗਲੀ ਜਾਨਵਰ ਰਹਿੰਦੇ ਸਨ, ਤਾਂ ਉੱਥੇ ਬੱਬਰ ਸ਼ੇਰ ਨੇ 48 ਘੰਟੇ ਪਵਿੱਤਰ ਸਰੀਰਾਂ ਦੀ ਰਾਖੀ ਕੀਤੀ। ਇਸ ਦੇ ਨਾਲ ਹੀ ਦੀਵਾਨ ਟੋਡਰ ਮਲ ਨੇ ਸੰਘੜੇ ਜੰਗਲਾਂ ਵਿੱਚ ਆ ਕੇ ਪਵਿੱਤਰ ਸਰੀਰਾਂ ਦੀ ਸਾਂਭ-ਸੰਭਾਲ ਕੀਤੀ।

ਇੱਥੋਂ ਪਵਿੱਤਰ ਸਰੀਰਾਂ ਨੂੰ ਬਿਬਾਨ ਵਿੱਚ ਸਜਾ ਕੇ ਗੁਰਦੁਆਰਾ ਜੋਤੀ ਸਰੂਪ ਵਿਖੇ ਲਿਜਾਇਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਦੀਵਾਨ ਟੋਡਰ ਮੱਲ ਨੂੰ ਪਵਿੱਤਰ ਰੂਹਾਂ ਦੇ ਸਸਕਾਰ ਲਈ ਜ਼ਮੀਨ ਮੋਹਰਾਂ ਦੇ ਕੇ ਖ਼ਰੀਦਣੀ ਪਈ ਸੀ। ਉਸ ਵੇਲੇ ਜਿਸ ਸਥਾਨ 'ਤੇ ਤਿੰਨ ਪਵਿੱਤਰ ਸਰੀਰਾਂ ਨੂੰ ਰੱਖਿਆ ਗਿਆ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ।

Intro:ਦੋਨਾਂ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਜਦ ਮੋਤੀ ਰਾਮ ਮਹਿਰਾ ਨੇ ਮਾਤਾ ਗੁਜਰੀ ਨੂੰ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ . ਇਸ ਤੋਂ ਬਾਅਦ ਵਜ਼ੀਰ ਖ਼ਾਨ ਨੇ ਤਿੰਨਾਂ ਪਵਿੱਤਰ ਸਰੀਰਾਂ ਨੂੰ ਜੰਗਲ ਵਿੱਚ ਰੱਖ ਕੇ ਆਉਣ ਦੇ ਹੁਕਮ ਦਿੱਤੇ .

Body:ਵਜ਼ੀਰ ਖ਼ਾਨ ਵੱਲੋਂ ਤਿੰਨਾਂ ਪਵਿੱਤਰ ਸਰੀਰਾਂ ਨੂੰ ਜੰਗਲ ਵਿੱਚ ਰੱਖਣ ਦੇ ਹੁਕਮ ਤੋਂ ਬਾਅਦ ਤਿੰਨਾਂ ਪਵਿੱਤਰ ਸਰੀਰਾਂ ਨੂੰ ਕੁਝ ਹੀ ਦੂਰੀ ਤੇ ਭਿਆਨਕ ਜੰਗਲ ਵਿੱਚ ਰੱਖਿਆ ਗਿਆ ਜਿੱਥੇ ਭਿਆਨਕ ਜੰਗਲੀ ਜਾਨਵਰ ਵੀ ਮੌਜੂਦ ਸਨ . ਇਸ ਦੌਰਾਨ ਦੱਸਿਆ ਜਾਂਦਾ ਹੈ ਕਿ ਇੱਕ ਬੱਬਰ ਸ਼ੇਰ ਨੇ ਤਿੰਨਾਂ ਪਵਿੱਤਰ ਸਰੀਰਾਂ ਦੀ ਅੜਤਾਲੀ ਘੰਟੇ ਰਾਖੀ ਕੀਤੀ . ਜਿਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਉਹ ਇਨ੍ਹਾਂ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ .ਜਿਸ ਵਜੋਂ ਵਜ਼ੀਰ ਖ਼ਾਨ ਨੇ ਦੀਵਾਨ ਟੋਡਰ ਮੱਲ ਨੂੰ ਕਿਹਾ ਕਿ ਤੂੰ ਜਿੰਨੀ ਜ਼ਮੀਨ ਅੰਤਿਮ ਸੰਸਕਾਰ ਲਈ ਲੈਣਾ ਚਾਹੁੰਦਾਂ ਤੈਨੂੰ ਓਨੀਆਂ ਹੀ ਸੋਨੇ ਦੀਆਂ ਮੋਹਰਾਂ ਜ਼ਮੀਨ ਤੇ ਵਿਛਾਉਣੀਆਂ ਪੈਣਗੀਆਂ . ਵਜ਼ੀਰ ਖਾਨ ਦੇ ਇਹ ਕਹਿਣ ਤੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਲੈਣ ਤੋਂ ਬਾਅਦ ਤਿੰਨੇ ਪਵਿੱਤਰ ਸਰੀਰਾਂ ਨੂੰ ਦਿਵਾਨ ਵਿੱਚ ਰੱਖ ਕੇ ਉਸ ਜ਼ਮੀਨ ਉੱਪਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ .
ਜਿਸ ਜਗ੍ਹਾ ਤਿੰਨੇ ਪਵਿੱਤਰ ਸਰੀਰ ਪਏ ਹੋਏ ਸਨ ਉਸ ਜਗ੍ਹਾ ਉਪਰ ਅੱਜ ਕੱਲ੍ਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸਥਿਤ ਹੈ .

ਪੀ ਟੂ ਸੀ

Conclusion:ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਆਖਰੀ ਪੜਾਅ ਗੁਰਦੁਆਰਾ ਜੋਤੀ ਸਰੂਪ ਵਿਖੇ ਜਿੱਥੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ .
ETV Bharat Logo

Copyright © 2024 Ushodaya Enterprises Pvt. Ltd., All Rights Reserved.