ਫਤਿਹਗੜ੍ਹ ਸਾਹਿਬ: ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਜੋ ਆਪਣੇ ਆਪ ਵਿੱਚ ਕਈ ਕੁਰਬਾਨੀਆਂ ਬਲੀਦਾਨ ਅਤੇ ਬਹਾਦੁਰੀ ਦੀਆਂ ਮਹਾਨ ਗਾਥਾਵਾਂ ਸਮੋਈ ਬੈਠੀ ਹੈ, ਬਲੀਦਾਨ ਦੀ ਅਜਿਹੀ ਗਾਥਾ ਜੋ ਇਤਿਹਾਸ (History of Gurdwara Rath Sahib of Sri Fatehgarh Sahib) ਵਿਚ ਨਾ ਕਦੀ ਕਿਤੇ ਹੋਈ ਅਤੇ ਨਾ ਕਦੀ ਹੋਵੇਗੀ।
ਇੱਕ ਅਜਿਹੀ ਕੁਰਬਾਨੀ ਜਿੱਥੇ ਇਕ ਪਿਤਾ ਨੇ ਧਰਮ ਦੀ ਰੱਖਿਆ ਲਈ ਆਪਣੇ ਚਾਰ ਪੁੱਤ ਵਾਰ ਦਿੱਤੇ। ਅਜਿਹਾ ਬਲੀਦਾਨ ਜਿੱਥੇ 9 ਅਤੇ 7 ਸਾਲਾਂ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਖੁਦ ਨੂੰ ਕੁਰਬਾਨ ਕਰ ਦਿੱਤਾ। ਇਕ ਦਾਦੀ ਜਿਸਨੇ ਪੋਹ ਦੀਆਂ ਸਰਦ ਰਾਤਾਂ ਵਿੱਚ ਆਪਣੇ ਦੋਵਾਂ ਮਾਸੂਮ ਪੋਤਿਆਂ ਨੂੰ ਧਰਮ ਦੀ ਰੱਖਿਆ ਲਈ ਸੀਸ ਨਾ ਝੁਕਾਉਂਦੇ ਹੋਏ ਸਿੱਖੀ 'ਤੇ ਕਾਇਮ ਰਹਿਣ ਦੀ ਸਿੱਖਿਆ ਦਿੱਤੀ।
ਅਜਿਹੀ ਕੁਰਬਾਨੀਆਂ, ਬਲੀਦਾਨ ਅਤੇ ਬਹਾਦੁਰੀ ਦੀ ਗਾਥਾਵਾਂ ਨਾਲ ਸਜਿਆਂ ਸ੍ਰੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਅਤੇ ਇਨ੍ਹਾਂ ਗਾਥਾਵਾਂ ਦੀ ਗਵਾਹੀ ਦਿੰਦੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸਥਿਤ ਗੁਰਦੁਆਰਾ ਸਾਹਿਬ। ਜਿਨ੍ਹਾਂ ਵਿੱਚੋ ਗੁਰਦੁਆਰਾ ਸ੍ਰੀ ਰੱਥ ਸਾਹਿਬ ਦਾ ਵੀ ਆਪਣਾ ਇਕ ਇਤਿਹਾਸ ਹੈ।
ਕੀ ਹੈ ਇਤਿਹਾਸ: ਸ੍ਰੀ ਫਤਿਹਗੜ੍ਹ ਸਾਹਿਬ ਬੱਸੀ ਪਠਾਣਾ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਰੱਥ ਸਾਹਿਬ, ਇਤਿਹਾਸਕਾਰਾਂ (History of Gurdwara Rath) ਅਨੁਸਾਰ ਗੁਰਦੁਆਰਾ ਸ੍ਰੀ ਰੱਥ ਸਾਹਿਬ ਉਸ ਥਾਂ 'ਤੇ ਸ਼ਸ਼ੋਭਿਤ ਹੈ, ਜਿੱਥੇ ਜਦੋਂ ਮੋਰਿੰਡਾ ਕੋਤਵਾਲੀ ਤੋਂ ਗੱਡੀ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਆਂਦਾ ਗਿਆ ਸੀ ਤਾਂ ਇਸ ਥਾਂ 'ਤੇ ਉਹ ਗੱਡੀ ਨੂੰ ਰੋਕ ਮੋਰਿੰਡਾ ਦੇ ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜ਼ੀਰ ਖਾਂ ਨੂੰ ਇਤਲਾਹ ਕੀਤੀ ਸੀ, ਜਿਸ ਥਾਂ 'ਤੇ ਉਹ ਗੱਡੀ ਰੁਕੀ ਸੀ, ਉਸੇ ਥਾਂ 'ਤੇ ਸਥਿਤ ਹੈ ਗੁਰਦੁਆਰਾ ਸ੍ਰੀ ਰੱਥ ਸਾਹਿਬ।
ਇਸ ਸਥਾਨ 'ਤੇ ਹਰ ਸਾਲ ਮੋਰਿੰਡਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਇਕ ਸੰਕੇਤਕ ਨਗਰ ਕੀਰਤਨ ਬੈਲ ਗੱਡੀ ਵਿੱਚ ਸਜਾਇਆ ਜਾਂਦਾ ਹੈ, ਜੋ ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਪੁੱਜ ਗੁਰਦੁਆਰਾ ਰੱਥ ਸਾਹਿਬ ਆ ਕੇ ਰੁਕਦਾ ਹੈ।
ਇਹ ਵੀ ਪੜ੍ਹੋ:Year Ender: ਸਾਲ 2022 ਵਿੱਚ ਪੰਜਾਬ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਕਰਵਾਈ ਬੱਲੇ ਬੱਲੇ