ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਚਇਤੀ ਚੋਣਾਂ ਨੂੰ ਬੇਸ਼ੱਕ ਦੋ ਮਹੀਨੇ ਗੁਜ਼ਰ ਚੁੱਕੇ ਹਨ ਪਰ ਇਨ੍ਹਾਂ ਚੋਣਾਂ ਦੀ ਰੰਜਿਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਅਜਿਹਾ ਹੀ ਮਾਮਲਾ ਫਤਿਹਗੜ ਸਾਹਿਬ ਵਿੱਚ ਸਾਹਮਣੇ ਆਇਆ ਹੈ ਜਿੱਥੇ ਪਿੰਡ ਹੰਸਾਲੀ 'ਚ ਚੋਣਾਂ ਦੀ ਰੰਜਸ਼ ਦੇ ਚੱਲਦੇ ਦੋ ਗੁੱਟਾਂ ਵਿੱਚ ਤਕਰਾਰ ਹੋ ਗਈ।
ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਪਰਦੀਪ ਸਿੰਘ ਨੇ ਵਿਰੋਧੀ ਪਾਰਟੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੁਲਜੀਤ ਸਿੰਘ, ਹਰਨਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਨੇ ਪਹਿਲਾਂ ਛੱਤਰਪਾਲ ਸਿੰਘ ਅਤੇ ਗੁਰਸੇਵਕ ਸਿੰਘ ਉੱਤੇ ਹਮਲਾ ਕਰ ਦਿੱਤਾ। ਉਕਤ ਆਦਮੀਆਂ ਦੇ ਵੱਲੋਂ ਰਫਲ ਅਤੇ ਤੇਜਧਾਰ ਹਥਿਆਰਾਂ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।
ਉੱਧਰ ਮੋਕੇ ਉੱਤੇ ਪੁੱਜੇ ਥਾਣਾ ਬਡਾਲੀ ਆਲਾ ਸਿੰਘ ਦੇ ਐੱਸਐੱਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਹੰਸਾਲੀ ਸਾਹਿਬ ਵਿੱਚ ਗੋਲੀ ਚੱਲੀ ਹੈ ਤੇ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।