ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਤਿੰਨ ਗੈਂਗਸਟਰ ਮਾਰੇ ਗਏ ਸਨ, ਜਿਨ੍ਹਾਂ ਦੀ ਪਛਾਣ ਗੈਂਗਸਟਰ ਤੇਜਿੰਦਰ ਸਿੰਘ ਤੇਜਾ (ਮਹਿੰਦਪੁਰ ਨਵਾਂ ਸ਼ਹਿਰ), ਵਿਜੇ ਸਹੋਤਾ ਉਰਫ ਮਨੀ ਰਾਹੋਂ, (ਨਵਾਂ ਸ਼ਹਿਰ),ਹਰਪ੍ਰੀਤ ਸਿੰਘ ਉਰਫ ਪੀਤਾ (ਜਲੰਧਰ ਦਿਹਾਤੀ) ਦੇ ਤੌਰ ਉਤੇ ਹੋਈ ਹੈ। ਜਿਨ੍ਹਾਂ ਦਾ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਪੁਲਿਸ ਨੂੰ ਹੀ ਬੇਟੇ ਨੂੰ ਗੈਂਗਸਟਰ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ : ਇਸ ਮੌਕੇ ਪਹੁੰਚੇ ਪਰਿਵਾਰਿਕ ਮੈਬਰਾਂ ਨੇ ਜਿੱਥੇ ਪੁਲਿਸ ਦੀ ਇਸ ਕਾਰਵਾਈ ਸਹੀ ਠਹਿਰਾਇਆ ਉਥੇ ਗੈਂਗਸਟਰ ਕਲਚਰ ਨੂੰ ਵਧਾਵਾ ਦੇਣ ਵਾਲੇ ਸਿਆਸੀ ਲੋਕਾਂ ਉਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਗੈਂਗਸਟਰ ਤੇਜਿੰਦਰ ਸਿੰਘ ਤੇਜਾ ਦੀ ਮਾਂ ਜਿੱਥੇ ਪੁਲਿਸ ਨੂੰ ਹੀ ਬੇਟੇ ਨੂੰ ਗੈਂਗਸਟਰ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ 29 ਸਾਲ ਦੀ ਹੈ, ਜਿਸ ਦੇ ਕਿਸੇ ਸਮੇਂ ਕੇਸ ਰਖੇ ਹੋਏ ਸਨ ਤੇ ਪੱਗ ਬੰਨ੍ਹਦਾ ਸੀ। ਉਹ ਇਸ ਪਾਸੇ ਵੱਲ ਕਿਵੇਂ ਆਇਆ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਖਿਲਾਫ 20 ਮਾਮਲੇ ਦਰਜ ਸੀ, ਜਿਨ੍ਹਾਂ ਵਿੱਚ ਕਈ ਮੁਕੱਦਮਿਆਂ ਵਿਚੋ ਉਹ ਬਰੀ ਹੋ ਗਿਆ ਸੀ।
ਇਹ ਵੀ ਪੜ੍ਹੋ : 4 year old girl raped: ਨਬਾਲਿਗ ਲੜਕੇ ਨੇ 4 ਸਾਲ ਦੀ ਮਾਸੂਮ ਨਾਲ ਕੀਤਾ ਜਬਰ ਜਨਾਹ
ਉਥੇ ਹੀ, ਗੈਂਗਸਟਰ ਵਿਜੇ ਸਹੋਤਾ ਉਰਫ ਮਨੀ ਰਾਹੋਂ ਦੇ ਪਿਤਾ ਅਤੇ ਭਰਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਇਕ ਡਰਾਈਵਰ ਵਜੋਂ ਕੰਮ ਕਰਦਾ ਸੀ। ਪਰ ਇਕ ਰੰਜ਼ਿਸ਼ ਦੇ ਚਲਦਿਆਂ ਉਹ ਇਸ ਰਸਤੇ ਚੱਲ ਤੁਰਿਆ। ਉਨ੍ਹਾਂ ਨੇ ਇਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਅਤੇ ਉਸਦੇ ਸਾਥੀਆਂ ਉਤੇ ਕਈ ਸਵਾਲ ਖੜ੍ਹੇ ਕੀਤੇ ਅਤੇ ਸਰਕਾਰ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਮੌਕੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਕੱਲ੍ਹ ਐਨਕਾਊਂਟਰ ਵਿੱਚ ਮਾਰੇ ਗਏ ਤਿੰਨ ਗੈਂਗਸਟਰ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਮ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਰੱਖਿਆ ਗਿਆ ਹੈ। ਇਨ੍ਹਾਂ ਤਿੰਨੋਂ ਗੈਂਗਸਟਰਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Indian-American Ajay Banga : ਭਾਰਤੀ ਮੂਲ ਅਜੇ ਬੰਗਾ ਦੇ ਹੱਥ ਵਰਲਡ ਬੈਂਕ ਦੀ ਕਮਾਨ, ਜਾਣੋ ਕੌਣ ਹੈ ਅਜੇ ਬੰਗਾ
ਕਿਵੇਂ ਹੋਇਆ ਐਨਕਾਊਂਟਰ: ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਸਟਰਾਂ ਨੂੰ ਉਦੋਂ ਘੇਰਾ ਪਾਇਆ ਗਿਆ ਜਦੋਂ ਇਹ ਇੱਕ ਕਾਰ 'ਚ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਉਣੀਆਂ ਪਈ। ਇਸ ਦੌਰਾਨ 2 ਗੈਂਗਸਟਰਾਂ ਦਾ ਐਨਕਾਊਂਟਰ ਹੋ ਗਿਆ ਤੇ ਇੱਕ ਜ਼ਖਮੀ ਹੋ ਗਿਆ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਗੈਂਗਸਟਰਾਂ ਦੀਆਂ ਗੋਲ਼ੀਆਂ ਨਾਲ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।