ਫਤਿਹਗੜ੍ਹ ਸਾਹਿਬ:- ਜਿੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਤੇ ਚੰਗੀਆਂ ਸਹੂਲਤਾਂ ਨਾ ਹੋਣ ਕਾਰਨ ਲੋਕ ਆਪਣੇ ਬੱਚਿਆਂ ਨੂੰ ਪ੍ਰਾਇਵੇਟ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਉੱਥੇ ਪ੍ਰਾਇਵੇਟ ਸਕੂਲਾਂ ਨੂੰ ਮਾਤ ਪਾਉਂਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਨੈਲਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ Government Primary Smart School Village Manila ਜਿੱਥੇ ਕਿ ਬੱਚਿਆਂ ਨੂੰ ਸਮਾਰਟ ਸਕੂਲ ਵਿੱਚ ਦਾਖਲਾ ਲੈਣ ਲਈ ਪਹਿਲਾ ਟੈਸਟ ਦੇਣਾ ਪੈਂਦਾ ਹੈ। ਇਹ ਸਮਾਰਟ ਸਕੂਲ ਸਟੇਟ ਤੇ ਨੈਸ਼ਨਲ ਲੈਵਲ ਦੇ ਅਵਾਰਡ ਵੀ ਆਪਣੇ ਨਾ ਕਰਵਾ ਚੁੱਕਿਆ ਹੈ।
ਖਸਤਾ ਹਾਲਤ ਤੋਂ ਬਣਿਆ ਸਮਾਰਟ ਸਕੂਲ:- ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਨੈਲਾ ਦੇ ਮੁੱਖ ਅਧਿਆਪਕ ਜਗਾਤਰ ਸਿੰਘ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਇੱਥੇ 2016 ਦੇ ਵਿੱਚ ਟਰਾਂਸਫਰ ਕਰਵਾਕੇ ਆਏ ਸਨ, ਜਦੋਂ ਉਹ ਆਏ ਸਨ ਤਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਨੈਲਾ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਇਸ ਸਕੂਲ ਦੀ ਥਾਂ ਉੱਤੇ ਲੋਕ ਪਾਥੀਆਂ ਪੱਥਦੇ ਸਨ।
ਸਕੂਲ ਵਿੱਚ ਹਰ ਤਰ੍ਹਾਂ ਦੀ ਸਹੂਲਤ:- ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਨੈਲਾ ਨੂੰ ਮਨਸੂਰਪੁਰ ਸਕੂਲ ਦੇ ਵਿੱਚ ਮਰਜ਼ ਕਰ ਦਿੱਤਾ ਗਿਆ ਸੀ, ਪਰ ਪਿੰਡ ਵਾਸੀਆਂ ਨੇ ਸਕੂਲ ਨੂੰ ਬੰਦ ਨਹੀਂ ਹੋਣ ਦਿੱਤਾ ਅਤੇ 2016 ਦੇ ਵਿੱਚ ਸਕੂਲ ਦੇ ਕਮਰੇ ਦਾ ਨੀਂਹ ਪੱਥਰ ਰੱਖਕੇ ਕੰਮ ਸ਼ੁਰੂ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਇਸ ਸਕੂਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ।
ਸਕੂਲ ਨੂੰ ਨੈਸ਼ਨਲ ਤੇ ਸਟੇਟ ਪੱਧਰ ਦਾ ਅਵਾਰਡ ਮਿਲ ਚੁੱਕਿਆ ਹੈ:- ਉੱਥੇ ਹੀ ਮੁੱਖ ਅਧਿਆਪਕ ਜਗਾਤਰ ਸਿੰਘ ਨੇ ਦੱਸਿਆ ਕਿ ਗਰਮੀ ਦੇ ਵਿੱਚ ਬੱਚਿਆਂ ਦੇ ਲਈ ਏ.ਸੀ ਦਾ ਪ੍ਰਬੰਧ ਵੀ ਹੈ। ਮਾਸਟਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਕੂਲ ਦੇ ਵਿੱਚ 140 ਬੱਚੇ ਪੜ੍ਹ ਰਹੇ ਹਨ। ਉਹਨਾਂ ਨੂੰ 2017 ਦੇ ਸਟੇਟ ਪੱਧਰ ਦਾ ਅਵਾਰਡ ਮਿਲਿਆ ਸੀ। 2018 ਦੇ ਸਕੂਲ ਸਵੱਛ ਭਾਰਤ ਮੁਹਿੰਮ ਨੈਸ਼ਨਲ ਅਤੇ ਫਿਰ 2019 ਦੇ ਵਿੱਚ ਸਵੱਛ ਭਾਰਤ ਮੁਹਿੰਮ ਨੈਸ਼ਨਲ ਦਾ ਅਵਾਰਡ ਮਿਲਿਆ ਸੀ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਸਕੂਲ ਨੂੰ 2021 ਦੇ ਵਿੱਚ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੈ।
ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ:- ਉੱਥੇ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਮਨੈਲਾ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਵਿੱਚ ਬਹੁਤ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ। ਪੜ੍ਹਾਈ ਦੇ ਲਈ ਜਿੱਥੇ ਸਕੂਲ ਵਿੱਚ ਐਜੂਕੇਸ਼ਨ ਪਾਰਕ ਬਣਾਇਆ ਗਿਆ ਹੈ, ਉੱਥੇ ਹੀ ਖਾਣੇ ਦਾ ਵੀ ਵਧਿਆ ਪ੍ਰਬੰਧ ਹੈ।
ਇਹ ਵੀ ਪੜੋ:- ਅਜਿਹਾ ਸਕੈਚ ਆਰਟਿਸਟ, ਜੋ ਸਾਹਮਣੇ ਬੈਠੇ ਵਿਅਕਤੀ ਦੀ ਹੂਬਹੂ ਤਸਵੀਰ ਪੇਪਰ 'ਤੇ ਉਤਾਰ ਦਿੰਦਾ !