ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਯੂ.ਟੀ. ਮੁਲਾਜਮ, ਪੈਨਸ਼ਨਰ ਸਾਝਾ ਫ਼ਰੰਟ,ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਮਣੀਪੁਰ ਵਿਖੇ ਔਰਤਾਂ ਨਾਲ ਵਾਪਰੀਆਂ ਅਣਮਨੁੱਖੀ ਘਟਨਾਵਾਂ ਵਿਰੁੱਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜੀ ਕੀਤਾ ਗਿਆ।
ਭਾਜਪਾ ਖ਼ਿਲਾਫ਼ ਰੋਸ: ਇਸ ਮੌਕੇ ਆਗੂ ਸੁਖਵਿੰਦਰ ਸਿੰਘ ਚਾਹਲ ਅਤੇ ਅਵਤਾਰ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਉੱਤਰੀ-ਪੂਰਬੀ ਸੂਬੇ ਮਣੀਪੁਰ ਵਿੱਚ ਲਗਭਗ 85 ਦਿਨ ਤੋਂ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਦੀ ਭਾਜਪਾ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਾਂਝੇ ਤੌਰ ਉੱਤੇ ਜ਼ਿੰਮੇਵਾਰ ਹਨ। ਮਣੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁੱਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ਉੱਤੇ ਯੋਜਨਾਬੱਧ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉੱਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲਿਸ ਦੀ ਗੱਡੀ ਵਿੱਚ ਲੁਕ ਗਏ ਪ੍ਰੰਤੂ ਪੁਲਿਸ ਨੇ ਉਨ੍ਹਾਂ ਦਾ ਕੋਈ ਬਚਾਅ ਨਹੀਂ ਕੀਤਾ। ਜਿਸ ਵਿੱਚ ਇੱਕ ਔਰਤ ਦਾ ਪਤੀ ਭਾਰਤੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਇਆ ਹੈ। ਉਹ ਕਾਰਗਿਲ ਲੜਾਈ ਅਤੇ ਸ਼੍ਰੀਲੰਕਾ ਵਿੱਚ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਵਿੱਚ ਸ਼ਾਮਿਲ ਰਿਹਾ ਸੀ।
- ਹੜ੍ਹ ਕਾਰਣ ਪੰਜਾਬ ਵਿੱਚ ਹੋਏ ਨੁਕਾਸਾਨ ਉੱਤੇ ਸਿਆਸੀ ਘਮਸਾਣ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ ਤਾਂ ਸਰਕਾਰ ਵੀ ਕਰ ਰਹੀ ਪਲਟਵਾਰ
- ਸ਼੍ਰੋਮਣੀ ਅਕਾਲੀ ਦਲ ਵੱਲੋਂ 'ਆਪ' ਅਤੇ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ, ਅਕਾਲੀ ਦਲ ਨੇ ਚੰਡੀਗੜ੍ਹ ਪੁਲਿਸ ਕੋਲ ਸੌਂਪਿਆ ਮੰਗ ਪੱਤਰ
- ਸੰਸਦ ਭਵਨ ਤੋਂ ਸਸਪੈਂਡ ਸਾਂਸਦ ਸੰਜੈ ਸਿੰਘ ਨੂੰ ਮਿਲੇ ਸੀਐੱਮ ਮਾਨ, ਕਿਹਾ- ਕੇਂਦਰ ਦੀਆਂ ਨੀਤੀਆਂ ਤੋਂ ਨਹੀਂ ਡਰਨ ਵਾਲੇ
ਰਾਸ਼ਟਰਪਤੀ ਅਤੇ ਚੀਫ ਜਸਟਿਸ ਦੇ ਨਾਮ ਮੰਗ: ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਅਤੇ ਪੁਲਿਸ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਅਤੇ ਡੇਢ ਮਹੀਨੇ ਬਾਅਦ 21 ਜੂਨ ਨੂੰ ਇੱਕ ਹਲਫੀ ਫੁਲਕੀ ਐਫ.ਆਈ.ਆਰ. ਦਰਜ ਕਰ ਦਿੱਤੀ ਪਰ ਜਦੋਂ 19 ਜੁਲਾਈ ਨੂੰ ਇਸ ਘਟਨਾ ਦੀ ਇੱਕ 26 ਸਕਿੰਟ ਦੀ ਵੀਡਿਓ ਵਾਇਰਲ ਹੋਈ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਇਸ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਫਟਕਾਰ ਲਾਈ ਗਈ। ਇਹ ਘਟਨਾ ਪੂਰੇ ਦੇਸ਼ ਵਿੱਚ ਗਰਮਾਈ ਹੋਈ ਹੈ ਤਾਂ ਮਣੀਪੁਰ ਦੇ ਸੈਕੁਲ ਪੁਲਿਸ ਥਾਣੇ ਅੰਦਰ 4 ਮਈ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 21 ਸਾਲ ਅਤੇ 24 ਸਾਲ ਦੀ ਉਮਰ ਦੀਆਂ ਦੋ ਦੋਸਤ ਕੁੜੀਆਂ ਨਾਲ 100—200 ਲੋਕਾਂ ਦੀ ਭੀੜ ਵੱਲੋਂ ਗੈਂਗ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਹੈ। ਮਣੀਪੁਰ ਵਿੱਚ ਪਿਛਲੇ 3 ਮਹੀਨੇ ਤੋਂ ਇੰਟਰਨੈੱਟ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਂਝੇ ਫਰੰਟ ਸਟੇਟ ਦੇ ਫੈਸਲੇ ਅਨੁਸਾਰ ਅੱਜ ਫਤਿਹਗੜ੍ਹ ਸਾਹਿਬ ਵਿਖੇ ਔਰਤਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਦੇਸ਼ ਦੇ ਰਾਸ਼ਟਰਪਤੀ ਅਤੇ ਚੀਫ ਜਸਟਿਸ ਦੇ ਨਾਮ ਮੰਗ ਪੱਤਰ ਪ੍ਰਨੀਤ ਸ਼ੇਰਗਿੱਲ ਨੂੰ ਦਿੱਤਾ ਗਿਆ ਹੈ।