ETV Bharat / state

ਸਾਇਕਲ ਦੀ ਸਵਾਰੀ ਕਰ ਕੇ ਸਵਿਟਜ਼ਰਲੈਂਡ ਤੋਂ ਪੰਜਾਬ ਆਇਆ ਜੋੜਾ

ਸਵਿਟਜ਼ਰਲੈਂਡ ਤੋਂ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਪੈਰੀਨ ਸ਼ੋਲਮ ਸਾਇਕਲ ਦੀ ਸਵਾਰੀ ਕਰ ਕੇ ਪੰਜਾਬ ਪੁੱਜੇ। ਪੰਜਾਬ ਪੁੱਜਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੀ ਹੈ ਕਾਰਨ ਇਸ ਜੋੜੇ ਵੱਲੋਂ ਸਾਇਕਲ 'ਤੇ ਪੰਜਾਬ ਆਉਣ ਦਾ ਕਾਰਨ ਉਸ ਲਈ ਪੜ੍ਹੋ ਪੂਰੀ ਖ਼ਬਰ...

author img

By

Published : Oct 12, 2019, 7:05 PM IST

ਫ਼ੋਟੋ

ਫ਼ਤਿਹਗੜ੍ਹ ਸਾਹਿਬ: ਜਸਕਰਨ ਸਿੰਘ ਸਵਿਟਜ਼ਰਲੈਂਡ ਤੋਂ ਪੰਜਾਬ ਬੱਸੀ ਪਠਾਣਾਂ ਆਪਣੀ ਪਤਨੀ ਪੈਰੀਨ ਸ਼ੋਲਮ ਦੇ ਨਾਲ ਸਾਇਕਲ ਉੱਤੇ ਪਹੁੰਚੇ। ਆਪਣੇ ਘਰ ਪਹੁੰਚਣ 'ਤੇ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਪੈਰੀਨ ਸ਼ੋਲਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਜਸਕਰਨ ਨੇ ਕਿਹਾ, "ਸਾਇਕਲ ਯਾਤਰਾ ਦਾ ਮੁੱਖ ਉਦੇਸ਼ ਇਹ ਸੀ ਕਿ ਇਕ ਉਹ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਸਨ ਦੂਸਰੇ ਨਬੰਰ 'ਤੇ ਸਿਹਤ ਨੂੰ ਸਹੀ ਰੱਖਣਾ ਚਾਹੁੰਦੇ ਸਨ ਅਤੇ ਪੈਸਿਆਂ ਦੀ ਬੱਚਤ ਵੀ ਕਰਨਾ ਚਾਹੁੰਦੇ ਸਨ।"

ਵੇਖੋ ਵੀਡੀਓ

ਹੋਰ ਪੜ੍ਹੋ: ਬਰੀ ਹੋ ਗਏ ਹਨ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ

ਇਸ ਤੋਂ ਇਲਾਵਾ ਜਸਕਰਨ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ 8 ਹਜ਼ਾਰ ਕਿਲੋਮੀਟਰ ਦਾ ਸਫ਼ਰ 6 ਮਹੀਨਿਆਂ 'ਚ ਤੈਅ ਕੀਤਾ ਹੈ। ਇਨ੍ਹਾਂ 6 ਮਹੀਨਿਆਂ ਦੇ ਵਿੱਚ ਉਹ ਲਗਭਗ 17 ਦੇਸ਼ਾਂ ਵਿੱਚੋਂ ਲੰਘ ਕੇ ਆਏ ਹਨ।

ਕਾਬਿਲ-ਏ -ਗੌਰ ਹੈ ਕਿ ਜਸਕਰਨ ਦੀ ਪਤਨੀ ਪੈਰੀਨ ਸ਼ੋਲਮ ਸਵਿਟਜ਼ਰਲੈਂਡ ਦੀ ਜੰਮਪਲ ਹੈ। ਆਪਣੇ ਪਤੀ ਨਾਲ ਉਹ ਵੀ ਸਾਇਕਲ ਚਲਾ ਕੇ ਹੀ ਘਰ ਪਹੁੰਚੀ ਹੈ। ਮੀਡੀਆ ਦੇ ਰੂ-ਬਰੂ ਹੁੰਦਿਆਂ ਉਸ ਨੇ ਆਪਣਾ ਤਜ਼ੁਰਬਾ ਦੱਸਿਆ ਅਤੇ ਬੜੇ ਹੀ ਪਿਆਰ ਨਾਲ ਸੱਤ ਸ਼੍ਰੀ ਅਕਾਲ ਕਹੀ।

ਜ਼ਿਕਰਏਖ਼ਾਸ ਹੈ ਕਿ ਇਸ ਤਰ੍ਹਾਂ ਦੀ ਸੋਚ ਹਰ ਇੱਕ ਨੂੰ ਅਪਨਾਉਣੀ ਚਾਹੀਦੀ ਹੈ ਕਿਉਂਕਿ ਸਿਹਤ ਅਤੇ ਵਾਤਾਵਰਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।

Intro:Anchor:-   ਬੱਸੀ ਪਠਾਣਾਂ ਦਾ ਜੰਮਪਲ ਯੂਰਪ ਦੇ ਸਵਿਟਜ਼ਰਲੈਂਡ ਦੇ ਯੂਰਿਕ ਸ਼ਹਿਰ ਦਾ ਰਹਿਣ ਵਾਲਾ ਨੌਜਵਾਨ 17 ਤੋਂ ਵੱਧ ਦੇਸ਼ਾ ਚੋਂ  8 ਹਜ਼ਾਰ ਤੋਂ ਵੱਧ ਦੀ ਦੂਰੀ ਨੂੰ ਤੈਅ ਕਰਕੇ ਪਤਨੀ ਸਮੇਤ ਸਾਇਕਲ ਯਾਤਰਾ ਕਰਕੇ ਬੱਸੀ ਪਠਾਣਾ ਪਰਤਿਆ। ਨਵੀਂ ਸਰਾਏ ਮਹੁੱਲੇਂ ਦਾ ਰਹਿਣ ਵਾਲਾ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਜੋਂ ਯੂਰਪ ਦੇ ਸਵਿਟਜ਼ਰਲੈਂਡ ਵਿਖੇਂ ਫੂਡ ਰੈਸੋਰੈਂਟ ਚਲਾਉਦਾ ਹੈ,ਆਪਣੀ ਪਤਨੀ ਪੈਰੀਨ ਸ਼ੋਲਮ ਨਾਲ ਆਪਣੇਂ ਪਰਿਵਾਰ 'ਚ ਪੁਹਚਿਆ।ਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਸਾਇਕਲ ਤੇ ਆਉਣ ਦਾ ਕਾਰਨ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਹੈ।ਤੇ ਉਹਨਾਂ ਕਈ ਦੇਸ਼ਾਂ ਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ।Body:V/O1:-    ਜਸਕਰਨ ਨੇ ਦੱਸਿਆਂ ਕਿ ਉਹ ਦਸ ਵਰ੍ਹੇ ਪਹਿਲਾ ਇੰਗਲੈਂਡ ਗਿਆ ਸੀ ਅਤੇ 7 ਸਾਲ ਪਹਿਲਾ ਉਹ ਯੂਰਪ ਦੇ ਸਵਿਟਜ਼ਰਲੈਂਡ ਦੇ ਯੂਰਿਕ ਸ਼ਹਿਰ ਵਿਖੇਂ ਆ ਗਿਆ। ਜਸਕਰਨ ਨੇ ਇਸ ਸਾਇਕਲ ਯਾਤਰਾ ਪਿੱਛੇਂ ਦਿਲਚਸਪ ਗੱਲ ਦੱਸਿਆ ਕਿਹਾ ਕਿ ਜਦੋਂ ਉਹ ਭਾਰਤ ਜਹਾਜ਼ ਰਾਹੀ ਆਉਦਾ ਜਾਦਾਂ ਸੀ ਤਾਂ ਅਕਸਰ ਉਸ ਦੇ ਮਨ ਵਿੱਚ ਜਹਾਜ਼ ਵਿਚੋਂ ਦਿਸ ਰਹੇ ਦੇਸ਼ਾ ਦੇ ਰਹਿਣ ਸਹਿਣ,ਉਥੋਂ ਦੇ ਧਰਮਾਂ ਬਾਰੇ,ਕਲਚਰ ਬਾਰੇ ਅਤੇ ਇਨਾਂ੍ਹ ਦੇਸ਼ਾ 'ਤੇ ਪੰਜਾਬ ਵਿਚਲੇਂ ਖਾਣ-ਪੀਣ ਆਦਿ ਦੇ ਫਰਕ ਨੂੰ ਲੈ ਕੇ ਜਾਣਨ ਦੀ ਇੱਛਾਂ ਹੁੰਦੀ ਸੀ ਅਤੇ ਉਸ ਦੀ ਇਸੇ ਇੱਛਾਂ ਨੇ 16 ਅ੍ਰਪੈਲ 2019 ਨੂੰ ਆਪਣੀ ਪਤਨੀ ਪੈਰੀਨ  ਨਾਲ ਯੂਰਿਕ ( ਸਵਿਟਜ਼ਰਲੈਂਡ) ਤੋਂ ਪੰਜਾਬ ਆਉਣ ਲਈ ਸਾਇਕਲ ਯਾਤਰਾ ਸ਼ੁਰੂ ਕਰ ਦਿੱਤੀ। ਜਸਕਰਨ ਦੇ ਦੱਸਿਆਂ ਕਿ ਉਹ ਦੋਵੇਂ ਰੋਜ਼ਾਨਾ 75-80 ਕਿਲੋਮੀਟਰ ਸਾਇਕਲ ਚਲਾਉਦੇਂ ਸਨ ਅਤੇ ਰਾਤ ਵੇਲੇ ਆਪਣਾ ਟੈਂਟ ਲਗਾ ਕੇ ਸੁਉਦੇਂ ਸਨ। 

Byte. :- ਜਸਕਰਨ ਸਿੰਘ 

V/O :-.  2   ਜਸਕਰਨ ਨੇ ਜੱਸਿਆਂ ਕਿ ਉਨਾਂ੍ਹਲਿਖਟਨਸਟਾਈਨ,ਆਸਟਰੀਆਂ,ਇਟਲੀ,ਸਲੋਵੇਨੀਆਂ,ਕੁਰੇਸ਼ੀਆਂ,ਮੋਨਟੀ, ਨਿਗਰੋਂ,ਅਲਬੇਨੀਆਂ,ਗਰੀਸ,ਟਰਕੀ,ਜੋਰਜ਼ੀਆਂ,ਅਰਮੇਨੀਆਂ,ਇਰਾਕ,ਦੁਬਈ ਆਦਿ ਦੇਸ਼ਾ ਤੋਂ ਬਾਅਦ ਪਾਕਿਸਤਾਨ ਰਾਹੀ ਵਾਹਗਾਂ ਬਾਰਡਰ ਹੁੰਦੇਂ ਹੋਏ ਪੰਜਾਬ ਆਉਣਾ ਸੀ ਪ੍ਰੰਤੂ ਪਾਕਿਸਤਾਨ ਵਲੋਂ ਸਿਰਫ 14 ਦਿਨਾਂ ਦੇ ਵੀਜ਼ੇ ਦੇਣ ਦੀ ਗੱਲ ਕਰਨ ਅਤੇ ਕੁਝ ਹੌਰ ਸ਼ਰਤਾਂ ਲਗਾ ਦਿੱਤੀਆਂ ਜਿਸ ਨਾਲ ਉਸ ਨੇ ਵਾਹਗਾਂ ਬਾਰਡਰ ਦੀ ਥਾਂ ਨੇਪਾਲ ਰਸਤੇਂ ਭਾਰਤ ਆਉਣ ਦਾ ਫੈਸਲਾ ਕੀਤਾ। ਜਸਕਰਨ ਨੇ ਦੱਸਿਆਂ ਕਿ ਸਾਇਕਲ ਯਾਤਰਾ ਦੌਰਾਨ ਖਾਣ-ਪੀਣ ਅਤੇ ਸੋਂਣ 'ਚ ਕਈ ਵਾਰ ਮੁਸ਼ਿਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਜਸਕਰਨ ਨੇ ਟਰਕੀ ਦੇਸ਼ ਦੀ ਸਲਾਘਾ ਕਰਦਿਆਂ ਕਿਹਾ ਕਿ ਟਰਕੀ ਦੇਸ਼ ਦੇ ਲੋਕ ਬੁਹਤ ਮਿਲਣਸਾਰ ਹਨ ਅਤੇ ਉਥੋਂ ਦੇ ਲੋਕਾਂ ਨੇ ਦੋਵੇਂ ਪਤੀ ਪਤਨੀ ਨੂੰ ਬੁਹਤ ਪਿਆਰ ਦਿੱਤਾ ਖਾਣ-ਪੀਣ ਅਤੇ ਰਹਿਣ ਲਈ ਆਪਣੇਂ ਘਰਾਂ 'ਚ ਜਗਾਂ੍ਹ ਵੀ ਦਿੱਤੀ। ਜਸਕਰਨ ਨੇ ਦੱਸਿਆਂ ਕਿ ਇਰਾਨ 'ਚ ਉਨਾਂ੍ਹ ਦੇ ਪੈਸੇਂ ਵੀ ਚੋਰੀ ਕਰ ਲਏ ਗਏ ਅਤੇ ਇਰਾਨ ਤੋਂ ਹੀ ਆਉਣ ਵਾਲੇ ਦੇਸ਼ਾ ਦੇ ਲੋਕ ਗੋਰੇਂ ਰੰਗ ਪ੍ਰਤਿ ਆਕਰਸ਼ਣ ਅਤੇ ਹੌਰਨਾਂ ਨਸਲੀ ਭੇਂਦ ਦੇ ਕੰਮੈਂਟ ਕਰਦੇ ਨਜ਼ਰ ਆਏ। ਜਸਕਰਨ ਨੇ  ਦੱਸਿਆਂ ਕਿ ਭਾਰਤ ਦੇ ਲੋਕਾਂ 'ਚ ਔਰਤਾਂ ਪ੍ਰਤਿ ਸੋਚ,ਟ੍ਰੈਫਿਕ 'ਚ ਕਾਹਲੀ ਅਤੇ ਸੜਕਾਂ 'ਤੇਂ ਸੁੱਰਿਖਆਂ ਦੀ ਬੁਹਤ ਘਾਟ ਹੈ ।

Byte:- ਜਸਕਰਨ ਸਿੰਘ

V/O 3:-    ਪੈਰੀਨ ਨਾਲ ਗੱਲਬਾਤ ਕੀਤੀ ਗਈ ਟਾ ਉਹਨਾਂ ਦਾ ਕਹਿਣਾ ਸੀ ਮੈਨੂੰ ਭਾਰਤ ਆ ਕੇ ਬਹੁਤ ਖੁਸ਼ੀ ਮਿਲੀ ਤੇ ਜਿਹੜਾ ਸਫ਼ਰ ਸੀ ਬੁਹਤ ਲੰਬਾ ਤੇ ਸੋਹਣਾ ਸੀ ਤੇ ਸਫ਼ਰ ਪੂਰਾ ਚੈਲੰਜ ਪਰਿਆ ਸੀ ਤੇ ਉਹਨਾਂ ਕਿਹਾ ਕਿ ਯੂਥ ਨੂੰ ਸੁਨੇਹਾ ਦਿੰਦੇ ਕਿਹਾ ਕਿ ਦੁਨੀਆ  ਅਤੇ ਸਰੀਰ ਅਪਣਾ ਘਰ ਹੈ ਤੇ ਇਸ ਲਈ ਵਾਤਾਵਰਣ ਦਾ ਧਿਆਨ ਰੱਖਣਾ  ਚਾਹੀਦਾ ਹੈ।

Byte :- ਪੈਰੀਨ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.