ਸਰਹਿੰਦ: ਕਾਂਗਰਸੀ ਐਮਸੀ ਅਤੇ ਵਰਕਰਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਖਿਲਾਫ਼ ਸ਼ਹਿਰ ਵਿੱਚ ਵਿਕਾਸ ਕਾਰਜਾ ਦੇ ਟੈਂਡਰ ਨਾ ਖੋਲਣ 'ਤੇ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਏ ਕਿ ਟੈਂਡਰ ਨਾ ਲੱਗਣ ਕਾਰਨ ਸਹਿਰ ਦੇ ਸਾਰੇ ਵਿਕਾਸ ਕਾਰਜ ਰੁੱਕ ਗਏ ਹਨ।
ਕਾਂਗਰਸੀ ਵਰਕਰਾਂ ਨੇ ਧਰਨੇ ਦੌਰਾਨ ਕਿਹਾ ਕਿ ਹਲਕਾ ਵਿਧਾਇਕ ਨੇ ਸਹਿਰ ਦੇ ਵਿਕਾਸ ਕਾਰਜਾ ਲਈ 6.5 ਕਰੌੜ ਰੁਪਏ ਦੇ ਟੈਂਡਰ ਲਗਵਾਏ ਹਨ ਜੋ ਕਿ ਅਕਾਲੀ ਦਲ ਦਾ ਪ੍ਰਧਾਨ ਸ਼ੇਰ ਸਿੰਘ ਇਨ੍ਹਾ ਨੂੰ ਸਿਰੇ ਨਹੀ ਚੜਨ ਦਿੰਦਾ ਜਿਸ ਕਰਕੇ ਸਹਿਰ ਵਿੱਚ ਸਾਰੇ ਵਿਕਾਸ ਕਾਰਜ ਰੁੱਕੇ ਪਏ ਹਨ ਤੇ ਸਫ਼ਾਈ ਵਰਕਰਾਂ ਦੀ 2 ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ ਅਤੇ ਸਫ਼ਾਈ ਮੁਲਾਜ਼ਮਾਂ ਦੇ ਕੰਮ 'ਤੇ ਲਗਾਉਣ ਦੇ ਵੀ ਟੈਂਡਰ ਨਹੀ ਲੱਗਣ ਦਿੱਤੇ ਜਾ ਰਹੇ ਜਿਸ ਕਾਰਨ ਸਹਿਰ 'ਚ ਸਫ਼ਾਈ ਨਹੀ ਹੋ ਰਹੀ ਹੈ ਅਤੇ ਸਹਿਰ ਚ ਗੰਦ ਪਿਆ ਹੋਇਆ ਹੈ। ਜੋ 6.5 ਕਰੋੜ ਦੇ ਟੈਂਡਰ 5 ਤਰੀਕ ਨੂੰ ਖੁਲਣੇ ਸੀ ਉਹ ਹਾਲੇ ਤੱਕ ਨਹੀ ਖੁਲੇ ਹਨ।
ਇਸ ਸਬੰਧ 'ਚ ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਨੇ ਕਿਹਾ ਕਿ ਟੈਂਡਰ ਲਗਾਉਣੇ ਹੁੰਦੇ ਹਨ ਉਹ ਈਓ ਨੇ ਲਗਾਉਣੇ ਹਨ ਅਤੇ ਮੈਂ ਤਾ ਸਾਇਨ ਕਰਨ ਲਈ ਤਿਆਰ ਬੈਠਾ ਹਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਕੋਲ ਵਿਕਾਸ ਕਾਰਜਾ ਲਈ ਕੰਮ ਨਹੀ ਹੋ ਰਹੇ ਬੱਸ ਇਹ ਡਰਾਮੇ ਕਰ ਰਹੇ ਹਨ।