ETV Bharat / state

ਬਿਹਾਰ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪ, ਬਿਹਾਰ ਦੇ CM ਤੱਕ ਪਹੁੰਚਿਆ ਮਾਮਲਾ

ਫ਼ਤਹਿਗੜ੍ਹ ਸਾਹਿਬ ਵਿੱਚ ਬੀਤੀ ਦੇਰ ਰਾਤ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ਵਿਖੇ ਬਿਹਾਰ ਮੂਲ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲ ਕਿਸੇ ਗੱਲ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਜਿਸ ਦੀ ਇਕ ਵੀਡਿਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਨੇ ਰਾਜਨੀਤਿਕ ਰੰਗਤ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਬਿਹਾਰ ਦੇ ਮੁੱਖ ਮੰਤਰੀ ਤੱਕ ਜਾ ਚੁੱਕਿਆ ਹੈ।

ਬਿਹਾਰ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਕ

author img

By

Published : Jan 4, 2023, 11:02 PM IST

Updated : Jan 5, 2023, 8:47 AM IST

ਬਿਹਾਰ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਕ

ਫ਼ਤਹਿਗੜ੍ਹ ਸਾਹਿਬ :
ਫ਼ਤਹਿਗੜ੍ਹ ਸਾਹਿਬ ਵਿਖੇ ਬੀਤੀ ਦੇਰ ਰਾਤ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ( Baba Banda Singh Bahadur Engineering College) ਵਿੱਚ ਅਤੇ ਸੁਰੱਖਿਆ ਕਰਮਚਾਰੀ ਅਤੇ ਬਿਹਾਰੀ ਵਿਦਿਆਰਥੀਆਂ ਵਿਚਕਾਰ ਝੜਪ ਹੋ (Clash between Bihar students and security personnel ) ਗਈ। ਜਿਸਦਾ ਇਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ।

ਬਿਹਾਰ ਦੇ ਮੁੱਖ ਮੰਤਰੀ ਤੱਕ ਪਹੁੰਚੀ ਗੱਲ: ਇਸ ਘਟਨਾਂ ਵਿੱਚ ਵਿਦਿਆਰਥੀ ਅਤੇ ਸੁਰੱਖਿਆ ਕਰਮੀ ਦੋਵੇ ਧਿਰਾਂ ਜਖ਼ਮੀ ਹੋਇਆ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ ਦੇਖਦੇ ਹੀ ਦੇਖਦੇ ਇਹ ਸਾਰਾ ਮਾਮਲਾ ਰਾਜਨੀਤਿਕ ਰੰਗਤ ਲੈ ਗਿਆ ਅਤੇ ਟਵਿੱਟਰ ਰਾਹੀਂ ਇਹ ਸਾਰਾ ਮਾਮਲਾ ਬਿਹਾਰ ਦੇ ਮੁੱਖ ਮੰਤਰੀ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕਰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਜਾਕੇ ਇਹ ਸਾਰਾ ਮਾਮਲੇ ਸ਼ਾਂਤ ਹੋਇਆ।

ਮਾਮਲੇ ਦੀ ਜਾਂਚ ਜਾਰੀ: ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਅਤੇ ਐਸ ਐਸ ਪੀ ਡਾ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਸਥਿਤੀ ਪੂਰੀ ਤਰਾਂ ਨਾਲ ਨਿਯੰਤਰਣ ’ਚ ਹੈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਜਲਦ ਬਿਹਾਰ ਜਾਣ ਦੀ ਕਹੀ ਗੱਲ: ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ਵਿੱਚ ਪੜ੍ਹ ਰਹੇ ਬਿਹਾਰੀ ਮੂਲ ਦੇ ਵਿਦਿਆਰਥੀ ਬ੍ਰਿਜਭਾਨ ਸਿੰਘ ਨੇ ਕਿਹਾ ਬਿਹਾਰੀ ਮੂਲ ਦੇ ਵਿੱਦਿਆਰਥੀ ਜਲਦ ਹੀ ਆਪਣੇ ਸੂਬੇ ਵਿੱਚ ਵਾਪਿਸ ਚਲੇ ਜਾਵਾਂਗੇ। ਕਿਉਂਕਿ ਅਸੀਂ ਸਾਰੇ ਇੱਥੇ ਸੁਰੱਖਿਅਤ ਨਹੀਂ ਹਾਂ। ਵਿਦਿਆਰਥੀ ਸਥਾਨਕ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ।

ਵਿਦਿਆਰਥੀ ਅਤੇ ਸੁਰੱਖਿਆ ਕਰਮੀ ਹਸਪਤਾਲ ਵਿੱਚ ਦਾਖਲ: ਦਰਅਸਲ ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ਦੇ ਬਿਹਾਰੀ ਮੂਲ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮੀਆਂ ਵਿਚਲੇ ਹਿੰਸਕ ਝੜਪ ਹੋ ਗਈ ਇਸ ਝੜਪ ਵਿਚ ਦੋ ਵਿਦਿਆਰਥੀ ਅਤੇ ਦੋ ਸੁਰੱਖਿਆ ਕਰਮੀ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਹੀ ਇਕ ਦੂਜੇ 'ਤੇ ਆਰੋਪ ਲਗਾ ਰਹੇ ਹਨ।

ਵਿਦਿਆਰਥੀਆਂ ਨੇ ਸੁਰੱਖਿਆ ਕਰਮੀਆਂ ਉਤੇ ਲਗਾਏ ਇਲਜਾਮ: ਜਿੱਥੇ ਇਸ ਸਬੰਧੀ ਇਲਾਜ਼ ਕਰਵਾ ਰਹੇ ਬਿਹਾਰੀ ਮੁੱਲ ਦੇ ਵਿਦਿਆਰਥੀ ਬ੍ਰਿਜਭਾਨ ਸਿੰਘ ਨੇ ਸੁਰੱਖਿਆ ਕਰਮੀਆਂ ਤੇ ਹਮਲਾ ਕਰ ਮਾਰਕੁੱਟ ਕਰਨ ਸਮੇਤ ਕਈ ਆਰੋਪ ਲਗਾਏ। ਉਥੇ ਦੀ ਦੂਜੇ ਪਾਸੇ ਜਖ਼ਮੀ ਸੁਰੱਖਿਆ ਕਰਮੀ ਨਵਪ੍ਰੀਤ ਸਿੰਘ ਨੇ ਵੀ ਬਿਹਾਰੀ ਮੁੱਲ ਦੇ ਵਿਦਿਆਰਥੀਆਂ ਤੇ ਸ਼ਰਾਬ ਪੀਕੇ ਹੰਗਾਮਾ ਕਰਨ ਅਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ।

ਪ੍ਰਿੰਸੀਪਲ ਦਾ ਬਿਆਨ ਆਇਆ ਸਾਹਮਣੇ : ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਮਾਮਲੇ ਨੂੰ ਸੁਲਝਾ ਲੈਣ ਦੀ ਗੱਲ ਆਖ ਰਹੇ ਹਨ। ਉਥੇ ਹੀ ਡਿਪਟੀ ਕਮਿਸ਼ਨਰ ਪਰਨੀਤ ਸੇਰਗਿੱਲ ਅਤੇ ਜ਼ਿਲਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਨੇ ਕੈਂਪਸ ਵਿਖੇ ਪਹੁੰਚੇ ਕੇ ਵਿਦਿਆਰਥੀਆਂ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਅਤੇ ਐਸ ਐਸ ਪੀ ਡਾ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਸਥਿਤੀ ਪੂਰੀ ਤਰਾਂ ਨਾਲ ਨਿਯੰਤਰਣ ’ਚ ਹੈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:- ਪ੍ਰਤਾਪ ਬਾਜਵਾ ਨੇ AAP ਦੇ ਨਾਲ-ਨਾਲ ਘੇਰੇ ਵਿਰੋਧੀ, ਕਿਹਾ- 'ਭ੍ਰਿਸ਼ਟਾਚਾਰ ਮਾਮਲੇ 'ਚ ਕੈਪਟਨ ਤੇ ਬਾਦਲਾਂ ਦੀ ਵੀ ਹੋਵੇ ਜਾਂਚ'

Last Updated : Jan 5, 2023, 8:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.