ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਗਊ ਸੇਵਾ ਕਮਿਸ਼ਨ ਦੇ ਵਲੋਂ ਪੰਜਾਬ ਵਿੱਚ ਗਊ ਚਿਕਿਤਸਾ ਭਲਾਈ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ 200 ਕੈਂਪਾਂ ਲਗਾਏ ਗਏ ਹਨ। ਇਹਨਾਂ ਕੈਂਪਾਂ ਦੇ ਤਹਿਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਿਸ਼ੇਸ਼ ਤੋਰ ’ਤੇ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਪਹੁੰਚੇ।
ਗਊਆਂ ਦੀ ਸਾਂਭ ਸੰਭਾਲ ਦਾ ਦਿੱਤਾ ਜਾਵੇਗਾ ਧਿਆਨ
ਇਸ ਮੌਕੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਪੰਜਾਬ ਵਿੱਚ ਗਊ ਚਿਕਿਤਸਾ ਭਲਾਈ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਗਊਆਂ ਦੀ ਸਾਂਭ-ਸੰਭਾਲ ਦੇ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਤਹਿਤ ਡਾਕਟਰਾਂ ਵਲੋਂ ਸਮੇਂ-ਸਮੇਂ ਤੇ ਗਊਆਂ ਦੀ ਜਾਂਚ ਕਰਕੇ ਦਵਾਈ ਦਿੱਤੀ ਜਾਵੇਗੀ। ਗਊ ਸੈੱਸ ’ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗਊ ਸੈੱਸ ਇਕੱਠਾ ਕਰਨ ਦੇ ਲਈ ਲੋਕਲ ਬਾਡੀ ਨੂੰ ਕਿਹਾ ਕਿ ਗਿਆ ਹੈ। ਫਿਰ ਵੀ ਜੇਕਰ ਕੀਤੇ ਵੀ ਰੁਕਾਵਟ ਹੋਈ ਹੈ ਤਾਂ ਉਸ ਬਾਰੇ ਪਤਾ ਕੀਤਾ ਜਾਵੇਗਾ।
ਇਹ ਵੀ ਪੜੋ: ਖੇਤੀ ਕਾਨੂੰਨਾਂ ਵਿਰੁੱਧ ਸੰਦੋਆ 'ਚ ਕਿਸਾਨਾਂ ਨੇ ਘਰਾਂ 'ਤੇ ਲਾਏ ਕਾਲੇ ਝੰਡੇ
ਸੜਕਾਂ ’ਤੇ ਫਿਰ ਰਹੇ ਪਸ਼ੂਆਂ ਦੀ ਵੀ ਕੀਤੀ ਜਾਵੇਗੀ ਸਾਂਭ ਸੰਭਾਲ
ਉੱਥੇ ਹੀ ਸ਼ਰਮਾ ਨੇ ਮੰਨਿਆ ਕਿ ਉਹ ਪੂਰਨ ਤੌਰ ’ਤੇ ਸੜਕਾਂ ’ਤੇ ਘੁੰਮ ਰਹੇ ਪਸ਼ੂਆਂ ਨੂੰ ਖਤਮ ਤਾ ਨਹੀਂ ਕੀਤਾ ਜਾ ਸਕਦਾ ਪਰ ਉਹਨ੍ਹਾਂ ਨੂੰ ਜਲਦ ਹੀ ਗਊਸ਼ਾਲਾ ਦੇ ਵਿੱਚ ਰੱਖਣ ਦਾ ਪ੍ਰਬੰਧ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਵੱਡੀ ਗਿਣਤੀ ’ਚ ਘੁੰਮ ਰਹੇ ਪਸ਼ੂਆਂ ਨੂੰ ਗਊਸ਼ਾਲਾ ਦੇ ਵਿੱਚ ਲਿਆ ਚੁੱਕੇ ਹਨ। ਜੋ ਪਸ਼ੂ ਰਹਿੰਦੇ ਹਨ ਉਹਨਾਂ ਨੂੰ ਵੀ ਜਲਦ ਗਊਸ਼ਾਲਾ ਦੇ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ ਪਸ਼ੂਆਂ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।