ਫ਼ਤਿਹਗੜ੍ਹ ਸਾਹਿਬ: ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਦੇ ਹਲਕੇ ਅਮਲੋਹ(Constituency Amloh of Fatehgarh Sahib) ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਨਵੀਂ ਮਾਰਕਿਟ ਕਮੇਟੀ ਬਣਾਏ ਜਾਣ ਦਾ ਉਦਘਾਟਨ ਕਰਨ ਲਈ ਪਹੁੰਚੇ(Arrived at Mandi Gobindgarh to inaugurate the formation of new Market Committee)। ਉਥੇ ਉਹਨਾਂ ਕਿਹਾ ਕਿ ਭਾਜਪਾ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ, ਉਸਦਾ ਨਤੀਜਾ 2022 ਵਿਧਾਨ ਸਭਾ ਚੋਣਾਂ(2022 Assembly Elections) ਵਿੱਚ ਸਾਹਮਣੇ ਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਮਾਰਕਿਟ ਕਮੇਟੀ ਦੇ ਆਸ ਪਾਸ ਦੇ 52 ਪਿੰਡਾਂ ਨੂੰ ਲਾਭ ਹੋਵੇਗਾ। ਇਸਦੇ ਇਲਾਵਾ ਕਾਕਾ ਰਣਦੀਪ ਸਿੰਘ ਨੇ ਭਗਵਾਨਪੁਰਾ ਵਿੱਚ ਕਰੀਬ 7 ਕਰੋੜ੍ਹ 19 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਆਈ.ਟੀ.ਆਈ ਦਾ ਵੀ ਉਦਘਾਟਨ(Cabinet Minister Kaka Randeep Singh inaugurated the ITI) ਕੀਤਾ।
ਇਸ ਦੌਰਾਨ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੇ ਚੈੱਕ ਵੀ ਵੰਡੇ(Cabinet Minister Kaka Randeep Singh distributed crores of checks for development works)। ਕਾਕਾ ਰਣਦੀਪ ਸਿੰਘ ਨੇ ਇਸ ਮੌਕੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਮਾਰਕਿਟ ਕਮੇਟੀ ਵਿੱਚ 1 ਕਰੋੜ੍ਹ 65 ਲੱਖ ਦੀ ਲਾਗਤ ਨਾਲ ਯਾਰਡ ਬਣਾਏ(Made yard in Mandi Gobindgarh Market Committee at a cost of 1 crore 65 lakhs) ਜਾਣਗੇ। ਉਹਨਾਂ ਕਿਹਾ ਕਿ ਇਸਦੇ ਇਲਾਵਾ ਇੱਕ ਕਰੋੜ੍ਹ 6 ਲੱਖ ਦੀ ਲਾਗਤ ਨਾਲ ਸੜਕਾਂ ਬਣਾਈਆਂ ਜਾਣਗੀਆਂ।
ਮਨੀਸ਼ ਸਿਸੋਦੀਆ ਦੁਆਰਾ ਮੌਜੂਦਾ ਸਰਕਾਰਾਂ ਨੂੰ ਚੋਰ ਕਹੇ ਜਾਣ ਦੇ ਸਵਾਲ ਉੱਤੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਜਿਵੇਂ ਦੀ ਉਨ੍ਹਾਂ ਦੀ ਸੋਚ ਹੈ, ਉਵੇਂ ਹੀ ਉਹ ਗੱਲ ਕਰ ਰਹੇ ਹਨ। ਕਿਸੇ ਦੀ ਨਿੰਦਿਆ ਅਤੇ ਬੁਰਾਈ ਕਰ ਕੇ ਉਹ ਖੁਦ ਚੰਗੇ ਨਹੀਂ ਬਣ ਸਕਦੇ।
ਇਹ ਵੀ ਪੜ੍ਹੋ:ਵਿੱਤ ਮੰਤਰੀ ਦੇ ਘਿਰਾਓ ਲਈ ਆਏ ਠੇਕਾ ਮੁਲਾਜ਼ਮਾਂ ਨਾਲ ਪੁਲਿਸ ਦੀ ਖਿੱਚ ਧੂਹ