ETV Bharat / state

ਭਾਖੜਾ ਨਹਿਰ ਵਿੱਚ ਲਾਪਤਾ ਹੋਏ ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ - ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ

ਭਾਖੜਾ ਨਹਿਰ ਵਿੱਚ ਛਾਲ ਮਾਰਦੇ ਨੌਜਵਾਨ ਨੂੰ ਬਚਾਉਂਦਿਆਂ ਲਾਪਤਾ ਹੋਏ ਉਸਦੇ ਚਚੇਰਾ ਭਰਾ ਦੀ ਲਾਸ਼ ਨੂੰ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਹੈ।

ਭਾਖੜਾ ਨਹਿਰ ਵਿੱਚ ਲਾਪਤਾ ਹੋਏ ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ

author img

By

Published : Nov 24, 2020, 8:24 PM IST

ਫ਼ਤਿਹਗੜ੍ਹ ਸਾਹਿਬ: ਬੀਤੇ ਵੀਰਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਨੌਜਵਾਨ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ ਸੀ, ਜਿਸਨੂੰ ਬਚਾਉਣ ਲਈ ਉਸਦੇ ਚਚੇਰੇ ਭਰਾ ਨੇ ਵੀ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਸੀ। ਇਸ ਦੌਰਾਨ ਦੋਵੇਂ ਨੌਜਵਾਨ ਨਹਿਰ ਵਿੱਚ ਰੁੜ ਗਏ ਸਨ। ਦੋਵਾਂ ਵਿੱਚੋਂ ਇੱਕ ਦੀ ਲਾਸ਼ ਮਿਲ ਗਈ ਸੀ, ਜਦਕਿ ਮੰਗਲਵਾਰ ਨੂੰ ਦੂਜੇ ਨੌਜਵਾਨ ਦੀ ਲਾਸ਼ ਜੰਡਾਲੀ ਦੇ ਨੇੜੇ ਭਾਖੜਾ ਨਹਿਰ ਵਿਚੋਂ ਮਿਲੀ।

ਭਾਖੜਾ ਨਹਿਰ ਵਿੱਚ ਲਾਪਤਾ ਹੋਏ ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਏਐਸਆਈ ਨੇਤਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਜੰਡਾਲੀ ਨੇੜਿਓਂ ਲੰਘਦੀ ਨਹਿਰ 'ਚ ਕਿਰਨਜੀਤ ਸਿੰਘ ਵਾਸੀ ਨਸਰਾਲੀ ਨੇ ਪ੍ਰੇਮ ਸਬੰਧਾਂ ਤੋਂ ਪ੍ਰੇਸ਼ਾਨ ਹੋਣ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਬਚਾਉਣ ਲਈ ਉਸ ਦੇ ਚਚੇਰੇ ਭਰਾ ਪਵਿੱਤਰ ਸਿੰਘ ਨੇ ਛਾਲ ਮਾਰ ਦਿੱਤੀ ਸੀ, ਜੋ ਨਹਿਰ 'ਚ ਲਾਪਤਾ ਹੋ ਗਿਆ ਸੀ।

ਉਨ੍ਹਾਂ ਦੱਸਿਆ ਕਿ ਕਿਰਨਜੀਤ ਸਿੰਘ ਦੀ ਲਾਸ਼ ਸਮਾਣਾ ਨੇੜੇ ਭਾਖੜਾ ਨਹਿਰ ਵਿੱਚੋਂ ਮਿਲ ਗਈ ਸੀ, ਜਦਕਿ ਅੱਜ ਪਵਿੱਤਰ ਸਿੰਘ ਦੀ ਲਾਸ਼ ਨੂੰ ਵੀ ਖਨੌਰੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਸਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਦੇ ਬਿਆਨਾਂ 'ਤੇ ਇੱਕ ਫ਼ੋਨ ਨੰਬਰ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.