ਫਤਹਿਗੜ੍ਹ ਸਾਹਿਬ: ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਕੇ ਪੈਸੇ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ,ਇਹ ਜਾਣਕਾਰੀ ਡੀ.ਐਸ.ਪੀ ਅਮਲੋਹ ਸੁਖਵਿੰਦਰ ਸਿੰਘ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅਮਲੋਹ ਸੁਖਵਿੰਦਰ ਸਿੰਘ ਨੇ ਕਿਹਾ, ਕਿ ਉਨ੍ਹਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਵਾਸੀ ਰਾਹੁਲ ਭਾਰਦਵਾਜ ਇਤਲਾਹ ਦਿੱਤੀ ਕਿ ਉਹ ਮੰਡੀ ਗੋਬਿੰਦਗੜ੍ਹ ਵਿਖੇ ਮਠਿਆਈ ਦੀ ਦੁਕਾਨ ਕਰਦਾ ਹੈ। ਜਿਸ ਦੀ ਦੁਕਾਨ ਤੇ ਇੱਕ ਔਰਤ ਮਠਿਆਈ ਲੈਣ ਲਈ ਆਉਂਦੀ ਜਾਂਦੀ ਰਹਿੰਦੀ ਸੀ। ਜਿਸ ਵੱਲੋਂ ਉਸ ਦਾ 3500/- ਰੁਪਏ ਉਧਾਰ ਖੜਾ ਸੀ। ਜਿਸ ਪਾਸੋਂ ਉਸ ਨੇ ਉਧਾਰ ਪੈਸਿਆ ਦੀ ਮੰਗ ਕੀਤੀ, ਤਾਂ ਉਸ ਔਰਤ ਨੇ ਕਿਹਾ, ਕਿ ਉਹ ਉਨ੍ਹਾਂ ਦੇ ਘਰ ਆ ਕੇ ਲੈਣ ਜਾਣ।
ਜਦੋਂ ਉਹ ਉਸ ਔਰਤ ਦੇ ਘਰ ਚਲਾ ਗਿਆ ਤਾਂ ਉਸ ਔਰਤ ਨੇ ਉਸ ਨੂੰ ਘਰ ਦੇ ਚੁਬਾਰੇ ਬਣੇ ਕਮਰੇ ਵਿੱਚ ਬਿਠਾ ਕੇ ਕਿਹਾ ਕਿ ਉਹ ਪੈਸੇ ਲੈ ਕੇ ਆਉਂਦੀ ਹੈ। ਪਰ ਬਾਅਦ ਵਿੱਚ ਮੌਕਾ ਪਰ ਉਹ ਔਰਤ ਸਮੇਤ 03 ਨਾਮਾਲੂਮ ਵਿਅਕਤੀ ਅਤੇ 01 ਨਾਮਾਲੂਮ ਔਰਤ ਨਾਲ ਆਈ, ਜਿਨ੍ਹਾਂ ਨੇ ਉਸ ਨੂੰ ਚੁਬਾਰੇ ਵਿੱਚ ਬਣੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਨਾਮਾਲੂਮ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਕਮਰੇ ਨੂੰ ਬਾਹਰੋਂ ਦਰਵਜਾ ਲਗਾ ਕੇ ਕੁੰਡਾ ਲਗਾ ਦਿੱਤਾ ਅਤੇ ਉਸ ਨਾਲ ਦੋ ਵਿਅਕਤੀ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਕੋਲੋ 35,000/- ਰੁਪਏ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ।
ਉਸ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਉਸ ਦੀ ਅਸ਼ਲੀਲ ਵੀਡਿਓ ਬਣਾ ਲਈ ਅਤੇ ਬਾਅਦ ਵਿੱਚ ਇਨ੍ਹਾਂ ਵਿਅਕਤੀਆਂ ਨੇ ਉਸ ਪਾਸੋਂ 20,000/- ਰੁਪਏ ਦੀ ਹੋਰ ਮੰਗ ਕੀਤੀ ਅਤੇ ਕਹਿਣ ਲੱਗੇ, ਕਿ ਅਗਰ ਉਸ ਨੇ 20,000/- ਰੁਪਏ ਹੋਰ ਨਾ ਦਿੱਤੇ ਤਾਂ ਉਹ ਉਸ ਦੀ ਵੀਡਿਓ ਵਾਇਰਲ ਕਰ ਦੇਣਗੇ। ਜਿਸ ਤੇ ਉਸ ਨੇ ਆਪਣੀ ਦੁਕਾਨ ਤੋਂ 20,000/- ਰੁਪਏ ਲਿਆ, ਕੇ ਉਸ ਔਰਤ ਅਤੇ ਨਾਮਾਲੂਮ ਵਿਅਕਤੀਆਂ ਨੂੰ ਦੇ ਦਿੱਤੇ ਅਤੇ ਜਿਨ੍ਹਾਂ ਨੇ ਉਸ ਦਾ ਮੋਬਾਇਲ ਫੋਨ ਵਾਪਸ ਕਰ ਦਿੱਤਾ ਅਤੇ ਧਮਕੀ ਦਿੱਤੀ, ਕਿ ਅਗਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ।
ਫਿਰ ਇੱਕ ਦਿਨ ਉਹ ਸਮੇਤ ਆਪਣੇ ਜੀਜੇ ਸੁਨੀਲ ਕੁਮਾਰ ਦੇ ਦੁਕਾਨ ਪਰ ਬੈਠਾ ਸੀ, ਤਾਂ ਦੁਕਾਨ ਤੇ ਇੱਕ ਵਿਅਕਤੀ ਆਇਆ, ਜੋ ਉਸ ਔਰਤ ਦੇ ਘਰ ਵਿੱਚ ਕਮਰੇ ਨੂੰ ਬਹਾਰੋਂ ਕੁੰਡਾ ਲਗਾ ਕੇ ਖੜ੍ਹਾ ਸੀ। ਜਿਸ ਨੇ ਉਸ ਕੋਲੋਂ 50,000/- ਰੁਪਏ ਦੀ ਹੋਰ ਮੰਗ ਕੀਤੀ, ਅਤੇ ਕਿਹਾ ਕਿ ਉਹ 50,000/- ਰੁਪਏ ਨਹੀਂ ਦਿੰਦਾ ਤਾਂ ਉਸ ਦੀ ਵੀਡਿਓ ਵਾਇਰਲ ਕਰ ਦੇਣਗੇ। ਜਿਸ ਨੇ ਆਪਣੀ ਬਦਨਾਮੀ ਤੋਂ ਡਰਦੇ ਮਾਰੇ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਪਰ ਫਿਰ ਉਸ ਨੇ ਡਰਦੇ ਹੋਏ ਇਸ ਘਟਨਾ ਬਾਰੇ ਆਪਣੇ ਜੀਜੇ ਸੁਨੀਲ ਕੁਮਾਰ ਨੂੰ ਦੱਸਿਆ, ਜੋ ਇਤਲਾਹ ਮਿਲਣ ਤੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤੇ ਮੁਕੱਦਮਾ ਦਰਜ ਕਰਕੇ ਇੱਕ ਔਰਤ ਅਤੇ ਇੱਕ ਵਿਅਕਤੀ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ:- ਲਗਾਤਾਰ ਪੈ ਰਹੇ ਮੀਂਹ ਕਾਰਨ ਮੋਤੀ ਮਹਿਲ ਦੀ ਡਿੱਗੀ ਕੰਧ