ETV Bharat / state

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ, ਕਿਹਾ- ਬਾਹਰੀ ਲੋਕਾਂ ਉੱਤੇ ਪੰਜਾਬ ਵਿੱਚ ਜ਼ਮੀਨ ਖਰੀਦਣ ’ਤੇ ਲੱਗੇ ਰੋਕ

author img

By

Published : Dec 28, 2022, 9:32 PM IST

Updated : Dec 28, 2022, 10:41 PM IST

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਜ਼ਮੀਨਾਂ ਵੇਚ-ਵੇਚ ਜਾ ਰਹੀ ਹੈ। ਕਿ ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇੱਥੇ ਸ਼ਹੀਦੀ ਦਿਹਾੜਾ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਬਾਹਰੀ ਲੋਕਾਂ ਉੱਤੇ ਪੰਜਾਬ ਵਿੱਚ ਜ਼ਮੀਨ ਖਰੀਦਣ ’ਤੇ ਰੋਕ ਲੱਗਣੀ ਚਾਹੀਦੀ ਹੈ।

Jathedar Harpreet Singh
Jathedar Harpreet Singh

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ

ਸ੍ਰੀ ਫ਼ਤਹਿਗੜ੍ਹ ਸਾਹਿਬ: ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਉੱਤੇ ਸ਼ਹੀਦੀ ਸਭਾ ਦੇ ਆਖਿਰਲੇ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਇਕ ਵਿਰਗਮਈ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ। ਜਿਸ ਦੌਰਾਨ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਜ਼ਮੀਨਾਂ ਵੇਚ-ਵੇਚ ਜਾ ਰਹੀ ਹੈ। ਕਿ ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇੱਥੇ ਸ਼ਹੀਦੀ ਦਿਹਾੜਾ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ।

ਪੰਜਾਬ ਵਿੱਚ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ:- ਉੱਥੇ ਹੀ ਨਗਰ ਕੀਰਤਨ ਦੀ ਸਮਾਪਤੀ ਉੱਤੇ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਨੇ ਕੌਮ ਦੇ ਨਾਮ ਸੰਦੇਸ਼ ਦਿੰਦਿਆ ਕਿਹਾ ਸਾਡੇ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿੱਚ ਬਾਹਰ ਜਾ ਰਿਹਾ ਹੈ। ਕਿ ਸਾਨੂੰ ਇੱਥੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ? ਜੇਕਰ ਅਸੀਂ ਬਾਹਰ ਚਲੇ ਗਏ ਤਾਂ ਇੱਥੇ ਸ਼ਹੀਦੀ ਦਿਹਾੜੇ ਕੌਣ ਮਨਾਵੇਗਾ। ਕਿ ਪੰਜਾਬ ਵਿੱਚ ਯੂਪੀ- ਬਿਹਾਰ ਦੇ ਲੋਕ ਸ਼ਹੀਦੀ ਦਿਹਾੜੇ ਮਨਾਉਣਗੇ।

ਅੱਜ ਸਿੱਖੀ ਖ਼ਤਮ ਹੋਣ ਦੇ ਕਿਨਾਰੇ ਹੈ:- ਉਨ੍ਹਾਂ ਕਿਹਾ ਜੋ ਹਾਲਾਤ ਪੰਜਾਬ ਵਿੱਚ ਹੋ ਰਹੇ ਹਨ, ਪੰਜਾਬ ਦੇ ਲੋਕਾਂ ਨੂੰ ਜ਼ਮੀਨ ਤੱਕ ਨਹੀਂ ਮਿਲਣੀ। ਇਸ ਲਈ ਆਪਣੇ ਬੱਚਿਆ ਨੂੰ ਸਰਹਿੰਦ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਛੋਟੇ ਸਾਹਿਬਜਾਦਿਆ ਬਾਰੇ ਦੱਸਿਆ ਜਾਵੇ। ਉਹਨਾਂ ਨੇ ਕਿਹਾ ਕਿ ਅੱਜ ਸਿੱਖ ਪਰਿਵਾਰਾਂ ਦੇ ਬੱਚੇ ਕ੍ਰਿਸਮਿਸ਼ ਮਨਾ ਰਹੇ ਹਨ। ਇਸ ਲਈ ਸਾਨੂੰ ਸੋਚਣਾ ਚਾਹੀਦਾ ਹੈ, ਅੱਜ ਸਿੱਖੀ ਖ਼ਤਮ ਹੋਣ ਦੇ ਕਿਨਾਰੇ ਹੈ। ਅੱਜ ਪੰਜਾਬ ਦੀ ਧਰਤੀ ਸ਼ਰਾਬ ਉੱਤੇ ਤੰਬਾਕੂ ਸ਼ਰੇਆਮ ਵਿਕ ਰਿਹਾ ਹੈ, ਸਾਨੂੰ ਸੋਚਣ ਦੀ ਜ਼ਰੂਰਤ ਹੈ।

ਇਸ ਤੋਂ ਇਲਾਵਾ ਨਗਰ ਕੀਰਤਨ ਦੇ ਨਾਲ ਅਕਾਲ ਤਖ਼ਤ ਸਾਹਿਬ ਦੇ (Jathedar Harpreet Singh) ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਥਕ ਅਕਾਲੀ ਬੁੱਢਾ ਦਲ ਦੇ ਮੁੱਖੀ ਸੰਤ ਬਾਬਾ ਬਲਬੀਰ ਸਿੰਘ 96 ਕਰੋੜੀ, ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਗੱਤਕਾ ਪਾਰਟੀਆਂ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।

ਬਾਬਾ ਸ਼ਬਦ ਸਿੱਖੀ ਦੇ ਵਿੱਚ ਅਹਿਮ ਸਥਾਨ ਰੱਖਦਾ:- ਉੱਥੇ ਹੀ ਨਗਰ ਕੀਰਤਨ ਦੀ ਸਮਾਪਤੀ ਉੱਤੇ ਅਰਦਾਸ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Harpreet Singh) ਕਿਹਾ ਕਿ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਕੁਰਬਾਨੀ ਮਹਾਨ ਹੈ। ਵਿਰਲੇ ਬੰਦਿਆ ਨੂੰ ਹੀ ਬਾਬਾ ਦਾ ਤਖ਼ਤ ਮਿਲਦਾ ਹੈ। ਹੁਣ ਤੱਕ ਇਹ ਤਖਤ ਬਾਬਾ ਦੀਪ ਸਿੰਘ, ਬਾਬਾ ਬਿਧੀ ਚੰਦ ਨੂੰ ਮਿਲਿਆ ਹੈ। ਬਾਬਾ ਸ਼ਬਦ ਸਿੱਖੀ ਦੇ ਵਿੱਚ ਅਹਿਮ ਸਥਾਨ ਰੱਖਦਾ ਹੈ। ਛੋਟੇ ਸਾਹਿਬਜਾਦਿਆ ਨੂੰ ਇਸ ਧਰਤੀ ਉੱਤੇ ਨੀਹਾਂ ਵਿੱਚ ਚਿਣਵਾਇਆ ਗਿਆ ਸੀ। ਅੱਜ ਸਿੱਖ-ਸਿੱਖ ਉੱਤੇ ਸ਼ੱਕ ਕਰਦਾ ਹੈ, ਸਿੱਖੀ ਦੇ ਵਿੱਚ ਧੜੇਬੰਦੀ ਬਹੁਤ ਵੱਧ ਗਈ ਹੈ।

ਇਹ ਵੀ ਪੜੋ:- ਸਰਕਾਰ ਦਾ ਵੱਡਾ ਐਲਾਨ: ਪੰਜਾਬ ਵਿੱਚ ਅਧਿਆਪਕਾਂ ਲਈ UGC 7ਵਾਂ ਤਨਖਾਹ ਕਮਿਸ਼ਨ ਲਾਗੂ, ਗੈਸਟ ਫੈਕਲਟੀ ਦੀ ਵਧੀ ਤਨਖਾਹ

Last Updated : Dec 28, 2022, 10:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.