ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕਲੌਂਦੀ ਅਤੇ ਹੁਸੈਨਪੁਰਾ ਦੇ ਗੁਰੂ ਘਰ ਵਿੱਚ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਪਿੰਡ ਵਾਸੀਆਂ ਨੇ ਮੌਕੇ ਉੱਤੇ ਫੜ ਲਿਆ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਇਸ ਨੂੰ ਫੜਨ ਤੋਂ ਬਾਅਦ ਇਕ ਵੀਡੀਓ ਵੀ ਬਣਾਈ ਗਈ। ਉਥੇ ਹੀ ਡੀਐਸਪੀ ਬੱਸੀ ਪਠਾਣਾ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਫੜਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਆਇਆ ਕਾਬੂ : ਇਸ ਸਬੰਧੀ ਥਾਣਾ ਬੱਸੀ ਥਾਣਾ ਵਿਖੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਪਹਿਲਾਂ ਪਿੰਡ ਕਲੌਂਦੀ ਵਿਖੇ ਗੁਰੂ ਘਰ ਦੇ ਸਾਹਮਣੇ ਖੜ੍ਹ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਨੇ ਗੁਰੂ ਘਰ ਵਿੱਚ ਲੱਗੇ ਲਾਕ ਨੂੰ ਖੋਲਣ ਦੀ ਗੱਲ ਆਖੀ ਗਈ। ਜਦੋਂ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਇਹ ਉਕਤ ਵਿਅਕਤੀ ਉਥੋਂ ਚਲਾ ਗਿਆ ਅਤੇ ਪਿੰਡ ਹੁਸੈਨਪੁਰਾ ਪਹੁੰਚ ਕੇ ਇਸ ਨੇ ਪਿੰਡ ਗੁਰੂ ਘਰ ਵਿੱਚ ਲੱਗੇ ਤਾਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਪਿੰਡ ਵਾਸੀਆਂ ਵੱਲੋਂ ਪੂਰੀ ਮੁਸ਼ਤੈਦੀ ਨਾਲ ਕਾਬੂ ਕਰਕੇ ਥਾਣਾ ਬੱਸੀ ਪਠਾਣਾ ਵਿਖੇ ਲਿਆਂਦਾ ਗਿਆ ਅਤੇ ਉਸਦੇ ਖਿਲਾਫ ਗੁਰੂ ਘਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਇਸ ਸ਼ਰਾਰਤੀ ਅਨਸਰ ਨੂੰ ਕਾਬੂ ਕਰਨ ਵਾਲੇ ਪਿੰਡਾਂ ਦੇ ਮੋਹਤਬਰਾਂ ਦੇ ਯਤਨ ਦੀ ਸਲਾਘਾ ਕੀਤੀ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸ਼ਰਾਰਤੀ ਅਨਸਰ ਦੀ ਸਖਤੀ ਨਾਲ ਘੋਖ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਅਜਿਹੇ ਵਿਅਕਤੀਆਂ ਨੂੰ ਅਕਸਰ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਜਾਂਦਾ ਹੈ।
- SGPC Delegation Meet Rajoana: ਰਾਜੋਆਣਾ ਨਾਲ ਮੁਲਾਕਾਤ ਨੂੰ ਲੈ ਕੇ ਬਵਾਲ ! ਜੇਲ੍ਹ ਪ੍ਰਸ਼ਾਸਨ ਨੇ ਅਕਾਲੀ ਦਲ ਵਫ਼ਦ ਨੂੰ ਮਿਲਣ ਤੋਂ ਰੋਕਿਆ
- ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ, ਹਰਿਆਣਾ ਤੋਂ ਜਥੇ ਦੇ ਨਾਲ ਗਿਆ ਸੀ ਮੱਥਾ ਟੇਕਣ
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
ਇਸ ਸਬੰਧੀ ਬੱਸੀ ਪਠਾਣਾ ਦੇ ਡੀਐੱਸਪੀ ਮੋਹਿਤ ਸਿੰਗਲਾ ਨੇ ਕਿਹਾ ਕਿ ਪੁਲਿਸ ਵੱਲੋਂ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।