ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਆਦਰਸ਼ ਨਗਰ ਇਲਾਕੇ 'ਚੋਂ ਇੱਕ 20 ਸਾਲ ਦੀ ਕੁੜੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਸਾਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਅਧਿਕਾਰੀਆਂ ਮੁਤਾਬਕ ਕੋਰੋਨਾ ਪੌਜ਼ੀਟਿਵ ਪਾਈ ਗਈ ਕੁੜੀ ਆਪਣੇ ਭਰਾ ਨਾਲ ਹੈਅਰ ਸੈਲੂਨ ਚਲਾਉਂਦੀ ਹੈ।
ਦੱਸ ਦੇਈਏ ਕਿ ਉਸ ਕੁੜੀ ਨੂੰ ਕਈ ਦਿਨਾਂ ਤੋਂ ਖੰਘ, ਜ਼ੁਕਾਮ ਸੀ, ਜਿਸ ਤੋਂ ਬਾਅਦ ਕੁੜੀ ਦਾ ਟੈਸਟ ਕਰਵਾਇਆ ਗਿਆ ਤੇ ਉਹ ਕੋਰੋਨਾ ਪੌਜ਼ੀਟਿਵ ਪਾਈ ਗਈ। ਦੱਸਣਯੋਗ ਹੈ ਕਿ ਕੋੋਰੋਨਾ ਪੌਜ਼ੀਟਿਵ ਕੁੜੀ ਨੂੰ ਉਸ ਦੇ ਘਰ 'ਚ ਏਕਾਂਤਵਾਸ ਵਿੱਚ ਰੱਖਿਆ ਗਿਆ ਸੀ ਤੇ ਬਾਅਦ ਵਿੱਚ ਕੁੜੀ ਦੇ ਮਾਪਿਆਂ ਵੱਲੋਂ ਉਸ ਨੂੰ ਨਕੋਦਰ ਭੇਜ ਦਿੱਤਾ ਗਿਆ।
ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਦੱਸਿਆ ਕਿ ਆਦਰਸ਼ ਨਗਰ ਤੇ ਸੈਲੂਨ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਪੌਜ਼ੀਟਿਵ ਕੁੜੀ ਨੂੰ ਉਸ ਦੇ ਘਰ ਵਿੱਚ ਏਕਾਂਤਵਾਸ 'ਚ ਰੱਖਿਆ ਗਿਆ ਸੀ, ਪਰ ਉਸ ਦੇ ਮਾਪਿਆਂ ਵੱਲੋਂ ਕੁੜੀ ਨੂੰ ਨਕੋਦਰ ਭੇਜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨਕੋਦਰ ਦੇ ਐਸਡੀਐਮ ਨੂੰ ਫ਼ੋਨ ਕਰ ਕੋਰੋਨਾ ਪੌਜ਼ੀਟਿਵ ਕੁੜੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਕੁੜੀ ਪਰਿਵਾਰ ਵਾਲਿਆਂ ਨੂੰ ਘਰ ਵਿੱਚ ਏਕਾਂਤਵਾਸ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।