ETV Bharat / state

ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ, ਮੰਗਵਾਈ ਘੜੀ ਨਿਕਲਿਆ... - Dizzy Store 74

ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਆਨਲਾਈਨ ਠੱਗੀ (Online fraud) ਦਾ ਸ਼ਿਕਾਰ ਹੋਇਆ ਹੈ। ਨੌਜਵਾਨ ਨੇ ਇੱਕ ਘੜੀ ਤੇ ਈਅਰ ਪੌਡ ਆਰਡਰ ਕੀਤੇ ਸਨ, ਪਰ ਵਿਚੋਂ ਇੱਕ 20 ਰੁਪਏ ਮੁੱਲ ਦੀ ਇੱਕ ਘੜੀ ਅਤੇ ਇੱਕ ਲੱਕੜ ਦਾ ਟੁਕੜਾ ਮਿਲਿਆ।

ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ
ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ
author img

By

Published : Apr 2, 2022, 6:58 AM IST

ਫਰੀਦਕੋਟ: ਵੈਸੇ ਤਾਂ ਆਨਲਾਈਨ ਠੱਗੀ (Online fraud) ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਫਰੀਦਕੋਟ ਦੇ ਇੱਕ ਨੌਜਵਾਨ ਵਲੋਂ ਕੀਤੇ ਗਏ 1399 ਰੁਪਏ ਦੇ ਆਰਡਰ ਵਿੱਚ ਜੋ ਮਿਲਿਆ ਉਸ ਨੂੰ ਵੇਖ ਕੇ ਨੌਜਵਾਨ ਦੇ ਹੋਸ਼ ਉੱਡ ਗਏ। ਹੁਣ ਨੌਜਵਾਨ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ।

ਇਹ ਵੀ ਪੜੋ: ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਇਸ ਦਿਨ ਜਾਰੀ ਹੋਵੇਗਾ ਭਰਤੀ ਇਸ਼ਤਿਹਾਰ

ਦਰਅਸਲ ਫਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਆਈ ਇੱਕ ਐਡ ਦੇ ਮਾਧਿਅਮ ਰਾਹੀਂ ਆਨਲਾਈਨ ਇੱਕ ਵੈਬਸਾਈਟ ਡਿਜ਼ੀ ਸਟੋਰ 74 (Dizzy Store 74) ਤੋਂ ਇੱਕ ਕੰਬੋ ਆਫ਼ਰ ਵਿੱਚ ਇੱਕ ਸਮਾਰਟ ਘੜੀ ਸੀਰਜ 7 ਅਤੇ ਇੱਕ ਈਅਰ ਪੌਡ ਮਾਸਟਰ ਪੀਸ 70% ਡਿਸਕਾਊਂਟ ਆਫ਼ਰ ’ਤੇ ਮੰਗਵਾਏ ਸਨ, ਜਿਸ ਦੀ ਕੁੱਲ ਕੀਮਤ 1399 ਰੁਪਏ ਸਮੇਤ ਡੀਲਵਰੀ ਖਰਚ ਦੇ ਬਣਦੀ ਸੀ।

ਉਹਨਾਂ ਦੱਸਿਆ ਕਿ ਜਦ ਉਸ ਨੂੰ ਇਹ ਆਰਡਰ ਮਿਲਿਆ ਤਾਂ ਖੋਲ੍ਹਣ ‘ਤੇ ਇਸ ਵਿਚੋਂ ਕਰੀਬ 20 ਰੁਪਏ ਮੁੱਲ ਦੀ ਇੱਕ ਘੜੀ ਅਤੇ ਇੱਕ ਲੱਕੜ ਦਾ ਟੁਕੜਾ ਮਿਲਿਆ। ਉਹਨਾਂ ਕਿਹਾ ਕਿ ਆਨਲਾਈਨ ਵੈਬਸਾਈਟ ਡਿਜ਼ੀ ਸਟੋਰ 74 (Dizzy Store 74) ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਲਈ ਉਸ ਨੂੰ ਇਨਸਾਫ ਮਿਲਣਾ ਚਾਹੀਦਾ।

ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ

ਇਸ ਮੌਕੇ ਜਦੋਂ ਡੀਲਵਰੀ ਬੁਆਏ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਉਹਨਾਂ ਦੀ ਕੰਪਨੀ ਇੱਕ ਸ਼ਿਪਿੰਗ ਕੰਪਨੀ ਹੈ, ਉਹ ਤਾਂ ਆਰਡਰ ਪਿਕ ਐਂਡ ਡ੍ਰੌਪ ਦਾ ਕੰਮ ਕਰਦੇ ਹਨ, ਇਸ ਵਿਚ ਉਹਨਾਂ ਦੀ ਕੋਈ ਜਿੰਮੇਵਾਰੀ ਨਹੀਂ ਹੁੰਦੀ ਕਿ ਪੈਕਿੰਗ ਵਿਚੋਂ ਕੀ ਨਿਕਲ ਰਿਹਾ।

ਉਹਨਾਂ ਕਿਹਾ ਕਿ ਉਸ ਨੇ ਪੈਕਿੰਗ ਖੋਲ੍ਹਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਵਿੱਚ ਕੀ ਹੈ ਮੈਨੂੰ ਨਹੀਂ ਪਤਾ ਤੁਹਾਡੀ ਆਪਣੀ ਜਿੰਮੇਵਾਰੀ ਹੈ, ਜੇਕਰ ਤੁਸੀਂ ਆਰਡਰ ਨਹੀਂ ਲੈਣਾ ਤਾਂ ਰਿਟਰਨ ਕਰ ਦਿਉ, ਪਰ ਇਹਨਾਂ ਨੇ ਖੋਲ੍ਹ ਲਿਆ ਅਤੇ ਵਿਚੋਂ ਇੱਕ 30 ਕੁ ਰੁਪਏ ਦੀ ਘੜੀ ਅਤੇ ਇੱਕ ਲੱਕੜ ਦਾ ਟੁਕੜਾ ਨਿਕਲਿਆ। ਉਹਨਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਰਫ ਭਰੋਸੇਯੋਗ ਪਲੇਟਫਾਰਮ ਤੋਂ ਹੀ ਆਨਲਾਈਨ ਆਰਡਰ ਕੀਤੇ ਜਾਣ ਇੰਸਟਾਗ੍ਰਾਮ ਜਾਂ ਫੇਸਬੁੱਕ ਰਾਹੀਂ ਆਉਣ ਵਾਲੇ ਨੋਟੀਫਿਕੇਸ਼ਨ ਰਾਹੀਂ ਕਦੀ ਵੀ ਕੋਈ ਆਰਡਰ ਅਪਲਾਈ ਨਾ ਕਰੋ।

ਇਹ ਵੀ ਪੜੋ: ਸੱਦੇ ਤੋਂ ਬਾਅਦ ਵੀ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ 'ਚ ਨਹੀਂ ਸ਼ਾਮਲ ਹੋਏ ਭਗਵੰਤ ਮਾਨ: ਔਜਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.