ਫਰੀਦਕੋਟ: ਜਿੱਥੇ ਇੱਕ ਪਾਸੇ ਨੌਜਵਾਨ ਵਿਦੇਸ਼ਾਂ ਚ ਜਾ ਕੇ ਆਪਣੇ ਸੁਪਣੇ ਪੂਰੇ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਕੁਝ ਨੌਜਵਾਨ ਇਸ ਤਰ੍ਹਾਂ ਵੀ ਹਨ ਜੋ ਮਾੜੇ ਹਲਾਤਾਂ ਦੇ ਕਾਰਨ ਆਪਣੇ ਸੁਪਣਿਆਂ ਦਾ ਗਲ ਘੁੱਟ ਰਹੇ ਹਨ। ਇਸੇ ਤਰ੍ਹਾਂ ਹੀ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਸ਼ੀਤਲ ਸੁਰਜੀਤ ਜੋ ਕਿ ਆਰਥਿਕ ਤੰਗੀ ਦੇ ਚੱਲਦੇ ਆਪਣਾ ਗਾਣੇ ਦਾ ਸੁਪਣਾ ਪੂਰਾ ਨਹੀਂ ਕਰ ਪਾ ਰਿਹਾ ਹੈ। ਘਰ ਦੇ ਮਾੜੇ ਹਲਾਤਾਂ ਦੇ ਕਾਰਨ ਦਿਹਾੜੀ ਕਰਨ ਨੂੰ ਮਜਬੂਰ ਹੈ।
ਗਰੀਬੀ ਕਾਰਨ ਦਿਹਾੜੀ ਕਰਨ ਨੂੰ ਮਜ਼ਬੂਰ ਨੌਜਵਾਨ
ਨੌਜਵਾਨ ਸ਼ੀਤਲ ਸੁਰਜੀਤ ਦਾ ਕਹਿਣਾ ਹੈ ਕਿ ਆਪਣੇ ਘਰ ਦਾ ਗੁਜਾਰਾ ਕਰਨ ਲਈ ਉਹ ਮਜਦੂਰੀ ਕਰਦਾ ਹੈ। ਪਰ ਇਸਦੇ ਨਾਲ ਨਾਲ ਹੀ ਉਸਨੇ ਆਪਣੇ ਸ਼ੌਂਕ ਨੂੰ ਵੀ ਜਿੰਦਾ ਰੱਖਿਆ ਹੋਇਆ ਹੈ। ਪਰ ਗਰੀਬੀ ਦੇ ਕਾਰਨ ਉਹ ਆਪਣਾ ਸ਼ੌਕ ਪੂਰਾ ਨਹੀਂ ਕਰ ਪਾ ਰਿਹਾ ਹੈ। ਦੱਸ ਦਈਏ ਕਿ ਸ਼ੀਤਲ ਸੁਰਜੀਤ ਦੀ ਆਵਾਜ ਕਿਸੇ ਸੁਲਝੇ ਹੋਏ ਗਾਇਕ ਦਾ ਭੁਲੇਖਾ ਪਾਉਂਦੀ ਹੈ। ਪਰ ਗਰੀਬੀ ਨੇ ਉਨ੍ਹਾਂ ਦੇ ਸੁਪਨਿਆ ਚ ਰੋੜਾ ਬਣੀ ਹੋਈ ਹੈ। ਸ਼ੀਤਲ ਸੁਰਜੀਤ ਨੇ ਦੱਸਿਆ ਕਿ ਉਸਦੇ ਘਰ ਚ ਦੋ ਭੈਣਾ ਅਤੇ ਇੱਕ ਛੋਟਾ ਭਰਾ ਹੈ। ਘਰ ਦੇ ਹਲਾਤਾਂ ਦੇ ਕਾਰਨ ਉਸਦਾ ਗਾਉਣ ਦਾ ਸੁਪਨਾ ਅਧੁਰਾ ਹੈ।
'ਸ਼ੌਂਕ ਨੂੰ ਮਰਨ ਨਹੀਂ ਦਿੱਤਾ'
ਸ਼ੀਤਲ ਸੁਰਜੀਤ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਪਰ ਕਦੇ ਉਸ ਨੇ ਆਪਣੇ ਸ਼ੌਂਕ ਨੂੰ ਮਰਨ ਨਹੀਂ ਦਿੱਤਾ, ਦਿਹਾੜੀ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਜਾ ਕੇ ਉਹ ਰਿਆਜ ਕਰਦਾ ਹੈ ਅਤੇ ਉਸ ਨੂੰ ਆਸ ਹੈ ਕਿ ਇੱਕ ਨਾ ਇੱਕ ਦਿਨ ਉਸ ਨੂੰ ਕਾਮਯਾਬੀ ਜਰੂਰ ਮਿਲੇਗੀ।
ਇਹ ਵੀ ਪੜੋ: Paddy Sowing: ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਦਾ ਡੀਜ਼ਲ ਫੂਕਣ ਲਈ ਮਜ਼ਬੂਰ