ਫ਼ਰੀਦਕੋਟ: ਪੀ.ਏ.ਯੂ. ਦੇ ਐਗਰੀਕਲਚਰ ਫਾਰਮ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕੰਮ ਬੰਦ ਹੋਣ 'ਤੇ ਫਾਰਮ ਦੇ ਗੇਟ 'ਤੇ ਧਰਨਾ ਲਗਾਇਆ। ਪੰਜਾਬ ਖੇਤੀਬਾੜੀ ਯੂਨੀਵਰਸਟੀ ਨੇ ਟਰਮ ਪੂਰੀ ਹੋਣ ਤੋਂ ਬਾਅਦ ਬੰਦ ਕੀਤੇ ਗਏ ਐਗਰੀਕਲਚਰ ਫਾਰਮ ਦੇ ਬੇਰੁਜ਼ਗਾਰ ਹੋਏ ਕਾਮਿਆਂ ਨੇ ਫਾਰਮ ਦੇ ਗੇਟ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਯੂਨੀਵਰਸਟੀ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ (Workers strike at farm gate after work stoppage)।
ਇਸ ਮੌਕੇ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮਹਾਰਾਜਾ ਫ਼ਰੀਦਕੋਟ ਦੀ ਜ਼ਮੀਨ ਪੀ.ਏ.ਯੂ ਕੋਲ ਸੋਧੇ ਹੋਏ ਬੀਜ ਤਿਆਰ ਕਰਨ ਲਈ ਲੀਜ 'ਤੇ ਸੀ, ਜੋ ਲੀਜ ਖ਼ਤਮ ਹੋਣ ਤੋਂ ਬਾਅਦ ਹੁਣ ਅੱਗੇ ਨਹੀਂ ਵਧਾਈ, ਜਿਸ ਕਾਰਨ ਇਸ ਫਾਰਨ ਵਿਚ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ਬੇਰੁਜਗਾਰ ਹੋ ਗਏ ਹਨ। ਉਹਨਾਂ ਦੱਸਿਆ ਕਿ ਇਸ ਫਾਰਮ ਵਿਚ ਉਹ ਬੀਤੇ 30 ਸਾਲ ਤੋਂ ਕੰਮ ਕਰ ਰਹੇ ਸਨ ਅਤੇ ਹੁਣ ਉਹਨਾਂ ਪਾਸ ਕੋਈ ਵੀ ਕੰਮ ਨਹੀਂ ਰਿਹਾ।
ਜਿਸ ਕਾਰਨ ਉਹਨਾਂ ਦਾ ਗੁਜਾਰਾ ਔਖਾ ਹੋ ਗਿਆ ਹੈ। ਉਹਨਾਂ ਦੱਸਿਆ ਕਿ ਯੂਨੀਵਰਸਟੀ ਪ੍ਰਸ਼ਾਨ ਹੁਣ ਇਸ ਫਾਰਮ ਨੂੰ ਚਲਾਉਣ ਲਈ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ, ਜਿਸ ਕਾਰਨ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ।
ਮਜ਼ਦੂਰ ਇਸ ਪੂਰੇ ਮਾਮਲੇ ਸੰਬੰਧੀ ਜਦ ਪੀਏਯੂ ਦੇ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਦੇ ਡਿਪਟੀ ਡਾਇਰੈਕਟਰ ਕੁਲਦੀਪ ਸਿੰਘ(Kuldeep Singh, Deputy Director, PAU Regional Research Center, Faridkot) ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਕਿਹਾ ਕਿ ਯੂਨੀਵਰਸਟੀ ਵੱਲੋਂ ਮਹਾਰਾਵਲ ਖੇਵਾ ਜੀ ਟਰੱਸਟ ਦੀ ਜ਼ਮੀਨ ਜੋ 30 ਮਈ 2021 ਤੱਕ ਉਹਨਾਂ ਪਾਸ ਕਿਰਾਏ ਤੇ ਸੀ ਦੀ ਕਿਰਾਏ ਅੱਗੇ ਵਧਾਉਣ ਲਈ ਮਾਰਚ 2021 ਵਿਚ ਦੋਹਾਂ ਪੱਖਾਂ ਵਿਚ ਮੀਟਿੰਗ ਹੋਈ ਸੀ। ਉਹਨਾਂ ਦੱਸਿਆ ਕਿ ਜੋ ਵੀ ਫੈਸਲਾ ਲੈਣਾ ਉਹ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਮਹਾਂਰਾਵਲ ਖੇਵਾ ਜੀ ਟਰੱਸਟ ਨੇ ਲੈਣ।
ਇਹ ਵੀ ਪੜ੍ਹੋ: Delhi NCR Pollution: ਦਿੱਲੀ ਐਨਸੀਆਰ ਪ੍ਰਦੂਸ਼ਣ ਮਾਮਲੇ ’ਤੇ ਅੱਜ ਸੁਪਰੀਪ ਸੁਣਵਾਈ