ETV Bharat / state

ਯੂਨੀਵਰਸਿਟੀ ਅਧਿਕਾਰੀਆਂ 'ਤੇ ਮਹਿਲਾ ਡਾਕਟਰ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

author img

By

Published : Sep 3, 2019, 10:04 AM IST

Updated : Sep 3, 2019, 10:29 AM IST

ਮਹਿਲਾ ਡਾਕਟਰ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧਿਕਾਰਿਆਂ ਤੇ ਡਾਕਟਰਾਂ 'ਤੇ ਜਿਨਸੀ ਛੇੜ-ਛਾੜ ਦੇ ਦੋਸ਼ ਲਗਾਏ। ਯੂਨੀਵਰਸਿਟੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਗਿਆ।

ਫ਼ੋਟੋ

ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਅੱਜਕੱਲ੍ਹ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਦੀ ਇੱਕ ਮਹਿਲਾ ਡਾਕਟਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੀਨੀਅਰ ਮਹਿਲਾ ਡਾਕਟਰ ਅਧਿਕਾਰੀ ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਮੇਤ 3 ਲੋਕਾਂ ਵਿਰੁੱਧ ਦੁਸ਼ਕਰਮ ਦੇ ਦੋਸ਼ ਲਗਾਏ ਗਏ ਹਨ।

ਵੀਡੀਓ

ਕੀ ਹੈ ਪੂਰਾ ਮਾਮਲਾ?

ਪੀੜਤ ਮਹਿਲਾ ਡਾਕਟਰ ਦੇ ਪਿਤਾ ਵੱਲੋਂ ਲੰਮੇ ਸਮੇਂ ਤੋਂ ਕਾਰਵਾਈ ਨਾ ਹੋਣ ਕਾਰਨ ਪ੍ਰੈਸ ਵਾਰਤਾ ਕੀਤੀ ਗਈ। ਪੀੜਤ ਦੇ ਪਿਤਾ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆ ਦੱਸਿਆ ਕਿ ਉਨ੍ਹਾਂ ਦੀ ਬੇਟੀ ਜਿਸ ਦੀ ਉਮਰ ਤਕਰੀਬਨ 46 ਸਾਲ ਹੈ, ਉਹ ਜੀ.ਜੀ.ਐਸ. ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪੀ.ਜੀ. ਦੀ ਡਿਗਰੀ ਕਰ ਰਹੀ ਸੀ। ਮਹਿਲਾ ਡਾਕਟਰ ਨੂੰ ਲੰਮੇ ਸਮੇਂ ਤੋਂ ਸੀਨੀਅਰ ਡਾਕਟਰਾਂ ਵੱਲੋਂ ਅਸ਼ਲੀਲ ਹਰਕਤਾਂ ਕਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਨ੍ਹਾਂ ਦੀ ਬੇਟੀ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਲਿਖਿਤ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੇਟੀ ਉੱਪਰ ਰਾਜ਼ੀਨਾਮਾ ਕਰਨ ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾ ਰਹੀ ਹੈ।

ਮੀਡੀਆ ਵੱਲੋਂ ਜਦ ਇਸ ਮਾਮਲੇ ਬਾਰੇ ਜਾਂਚ ਕਰ ਰਹੇ ਐਸ.ਪੀ. ਗੁਰਮੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਡਾਕਟਰ ਅਨੁਪਮਦੀਪ ਕੌਰ ਵੱਲੋਂ ਦਰਖਾਸਤ ਵਿੱਚ ਲਗਾਏ ਗਏ ਦੋਸ਼ 2016 ਦੇ ਹਨ। ਇਸ ਲਈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਤੱਥਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਉਥੇ ਹੀ ਜਦ ਇਸ ਮਾਮਲੇ ਬਾਰੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਡਾ. ਅਨੁਪਮਦੀਪ ਵੱਲੋਂ ਸੀਟ ਨਾ ਦਿੱਤੇ ਜਾਣ 'ਤੇ ਸੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ।

Intro:ਹੈਡਲਾਇਨ;
ਬਾਬਾ ਫਰੀਦ ਯੂਨੀਵਸਰਟੀ ਦੇ ਅਧਿਕਾਰੀਆਂ ਅਤੇ ਸੀਨੀਅਰ ਡਾਕਟਰਾਂ ਤੇ ਲੱਗੇ ਮਹਿਲਾ ਡਾਕਟਰ ਦੀ ਸੈਕਸੂਅਲ ਹਿਰਾਸਮੈਂਟ ਕਰਨ ਦੇ ਦੋਸ਼
ਮਹਿਲਾ ਡਾਕਟਰ ਵੱਲੋਂ ਜਿਲ੍ਹਾ ਪੁਲਿਸ ਮੁਖੀ ਨੂੰ 7 ਪੰਨਿਆਂ ਦੀ ਸ਼ਕਾਇਤ ਕੀਤੇ ਜਾਣ ਦੇ ਬਾਵਜੂਦ ਕਈ ਦਿਨ ਬੀਤਣ ਬਾਅਦ ਵੀ ਨਹੀਂ ਦਰਜ ਹੋਇਆ ਮੁਕੱਦਮਾਂ
ਪੀੜਤ ਮਹਿਲਾ ਡਾਕਟਰ ਦੇ ਪਿਤਾ ਅਤੇ ਮਾਤਾ ਨੇ ਫਰੀਦਕੋਟ ਵਿਚ ਪ੍ਰੈਸਕਾਨਫ੍ਰੰਸ ਕਰ ਕੀਤਾ ਖੁਲਾਸਾBody:
ਐਂਕਰ
ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਇਹਨੀਂ ਦਿਨੀ ਵੱਡੇ ਵਿਵਾਦ ਵਿਚ ਘਿਰਦੀ ਨਜਰ ਆ ਰਹੀ ਹੈ। ਯੂਨੀਵਰਸਟੀ ਦੀ ਇਕ ਮਹਿਲਾ ਡਾਕਟਰ ਵੱਲੋਂ ਜਿਲ੍ਹਾ ਪੁਲਿਸ ਮੁੱਖੀ ਨੂੰ ਦਿੱਤੀ ਸ਼ਕਾਇਤ ਵਿਚ ਬਾਬਾ ਫਰੀਦ ਯੂਨੀਵਰਸਟੀ ਦੀ ਇਕ ਸੀਨੀਅਰ ਮਹਿਲਾ ਡਾਕਟਰ ਅਧਿਕਾਰੀ ਅਤੇ ਯੂਨੀਵਰਸਟੀ ਦੇ ਵਾਇਸ ਚਾਂਸਲਰ ਸਮੇਤ ਤਿੰਨ ਲੋਕਾ ਖਿਲਾਫ ਸੈਕਸੂਅਲ ਹਿਰਾਸਮੈਂਟ ਦੇ ਦੋਸ਼ ਲਗਾਏ ਗਏ ਹਨ।ਇਸ ਪੂਰੇ ਮਾਮਲੇ ਦੀ ਪਰਤ ਉਦੋਂ ਖੁੱਲ੍ਹੀ ਜਦੋਂ ਕਈ ਦਿਨ ਬੀਤ ਜਾਣ ਬਾਅਦ ਵੀ ਪੀੜਤ ਮਹਿਲਾ ਡਾਕਟਰ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਾਂ ਹੋਈ ਤਾਂ ਪੀੜਤ ਮਹਿਲਾ ਡਾਕਟਰ ਦੇ ਮਾਤਾ ਪਿਤਾ ਵੱਲੋਂ ਇਕ ਵਿਸ਼ੇਸ ਪ੍ਰੈਸ਼ਕਾਨਫ੍ਰੰਸ ਖੁਲਾਸਾ ਕੀਤਾ ਗਿਆ।ਭਾਂਵੇ ਯੂਨੀਵਰਸਟੀ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦ ਸੁਲਝਾ ਲੈਣ ਦੀ ਗੱਲ ਕਹਿ ਰਿਹਾ ਹੈ ਪਰ ਵੱਡੇ ਅਹੁਦਿਆ ਤੇ ਬੈਠੇ ਸਰਕਾਰੀ ਬਾਬੂਆਂ ਦੀ ਕਾਰਗੁਜਾਰੀ ਇਕਵਾਰ ਸਵਾਲਾਂ ਦੇ ਘੇਰੇ ਵਿਚ ਜਰੂਰ ਆ ਗਈ ਹੈ।
ਵੀਓ 1
ਪੀੜਤ ਮਹਿਲਾ ਡਾਕਟਰ ਦੇ ਪਿਤਾ ਨੇ ਮੀਡੀਆ ਦੇ ਮੁਖਾਤਿਬ ਹੁੰਦਿਆ ਦਸਿਆ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ ਕਰੀਬ 46 ਸਾਲ ਹੈ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪੀਜੀ ਦੀ ਡਿਗਰੀ ਕਰ ਰਹੀ ਸੀ ਤਾਂ ਸੁਰੂ ਤੋਂ ਹੀ ਉਸ ਨੂੰ ਸੀਨੀਅਰ ਡਾਕਟਰ ਵੱਲੋਂ ਅਸ਼ਲੀਲ ਹਰਕਤਾਂ ਕਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪੜਾਂਈ ਪੂਰੀ ਕਰਨ ਦੇ ਚਲਦੇ ਉਹਨਾਂ ਦੀ ਬੇਟੀ ਕਿਵੇਂ ਨਾ ਕਿਵੇਂ ਇਹ ਸਭ ਸਹਿੰਦੀ ਰਹੀ ਪਰ ਆਖਰੀ ਪੇਪਰਾਂ ਦੇ ਸਮੇਂ ਉਸ ਸੀਨੀਅਰ ਡਾਕਟਰ ਨੇ ਉਹਨਾਂ ਦੀ ਬੇਟੀ ਨਾਲ ਬਹੁਤ ਗਲਤ ਵਿਵਹਾਰ ਕੀਤਾ ਅਤੇ ਅਸ਼ਲੀਲਤਾ ਭਰਪੂਰ ਕੰਮ ਕਰਨ ਲਈ ਕਿਹਾ ਜਿਸ ਕਾਰਨ ਉਸ ਦੀ ਬੇਟੀ ਕਾਫੀ ਪ੍ਰੇਸ਼ਾਨ ਹੋਈ ਅਤੇ ਉਸ ਦੇ ਨਾਲ ਦੀ ਕਿਸੇ ਪੀਜੀ ਡਾਕਟਰ ਨੇ ਇਸ ਦੀ ਗੁਪਤ ਸ਼ਿਕਾਇਤ ਕਰ ਦਿੱਤੀ ਜਿਸ ਕਾਰਨ ਯੂਨੀਵਰਸਟੀ ਪ੍ਰਸ਼ਾਸਨ ਅਤੇ ਉਸ ਸੀਨੀਅਰ ਡਾਕਟਰ ਵੱਲੋਂ ਉਹਨਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਨਾਂ ਸੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸੇ ਦੌਰਾਨ ਯੂਨੀਵਰਸਟੀ ਵੱਲੋਂ ਚਾਰ ਪੋਸਟ ਕੱਢੀਆ ਗਈਆਂ ਜਿਸ ਵਿਚ ਉਸ ਦੀ ਬੇਟੀ ਨੇ ਅਪਲਾਈ ਕੀਤਾ ਸੀ ਉਹਨਾਂ ਦੱਸਿਆ ਕਿ ਇੰਟਰਵਿਊ ਸਮੇਂ ਉਹਨਾਂ ਦੀ ਇਕੱਲੀ ਬੇਟੀ ਹੀ ਹਾਜਰ ਸੀ ਪਰ ਯੂਨੀਵਰਸਟੀ ਪ੍ਰਸ਼ਾਸਨ ਨੇ ਇਹ ਕਹਿ ਕ ਿਇੰਟਰਵਿਊ ਲੈਣ ਤੋਂ ਮਨਾਂ ਕਰ ਦਿੱਤਾ ਕਿ ਵਾਇਸ ਚਾਂਸਲਰ ਵੱਲੋਂ ਉਹਨਾਂ ਦੀ ਚੋਣ ਕੀਤੇ ਜਾਣ ਦੀ ਮਨਾਹੀ ਕੀਤੀ ਗਈ। ਉਹਨਾਂ ਕਿਹਾ ਕਿ ਜਦੋਂਕਿ ਉਹਨਾ ਦੀ ਬੇਟੀ ਸਾਰੀਆ ਸ਼ਰਤਾਂ ਪੂਰੀਆਂ ਕਰਦੀ ਸੀ ਅਤੇ ਹੋਰ ਕੋਈ ਵੀ ਉਮੀਦਵਾਰ ਉਸ ਦੀ ਬੇਟੀ ਦੇ ਮੁਕਾਬਲੇ ਨਹੀਂ ਸੀ। ਉਹਨਾਂ ਕਿਹਾ ਕਿ ਇਸੇ ਤਰਾਂ ਯੂਨੀਵਸਰਟੀ ਪ੍ਰਸ਼ਾਸਨ ਅਤੇ ਸੀਨੀਅਰ ਡਾਕਟਰਾਂ ਵੱਲੋਂ ਉਹਨਾਂ ਦੀ ਬੇਟੀ ਨਾਲ ਭੇਦ ਭਾਵ ਅਤੇ ਸੈਕਸੂਅਲ ਹਿਰਾਸਮੈਂਟ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਬਾਰੇ ਉਹਨਾਂ ਦੀ ਬੇਟੀ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਇਕ ਲਿਖਤ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਵੱਲੋਂ ਕਈ ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾ ਕਿਹਾ ਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਬੇਟੀ ਪਰ ਰਾਜੀਨਾਮਾਂ ਕਰਨ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ।
ਬਾਈਟ: ਡਾ. ਅਮਰ ਸਿੰਘ ਅਜਾਦ ਪੀੜਤ ਮਹਿਲਾ ਡਾਕਟਰ ਦਾ ਪਿਤਾ
ਵੀਓ 2
ਇਸ ਸਾਰੇ ਮਾਮਲੇ ਬਾਰੇ ਜਦ ਇਸ ਮਾਮਲੇ ਦੀ ਜਾਂਚ ਕਰ ਰਹੇ ਐਸਪੀ ਫਰੀਦਕੋਟ ਮੈਡਮ ਗੁਰਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਯੂਨੀਵਰਸਟੀ ਦੀ ਡਾਕਟਰ ਅਨੁਪਮਦੀਪ ਕੌਰ ਵੱਲੋਂ ਜੋ ਆਪਣੀ ਦਰਖਾਸਤ ਵਿਚ ਦੋਸ਼ ਲਗਾਏ ਗਏ ਹਨ ਉਹ 2016 ਦੇ ਹਨ ਇਸ ਲਈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਤੱਥਾਂ ਦੇ ਅਦਾਰ ਤੇ ਕਾਰਵਾਈ ਕੀਤੀ ਜਾਵੇਗੀ।
ਬਾਈਟ : ਗੁਰਮੀਤ ਕੌਰ ਐਸਪੀ ਫਰੀਦਕੋਟ
ਵੀਓ 3
ਇਸ ਪੂਰੇ ਮਾਮਲੇ ਬਾਰੇ ਜਦ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਫਰੀਦਕੋਟ ਦੇ ਵਾਇਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਾਰਾ ਮਾਮਲਾ ਡਾ ਅਨੁਪਮਾਂਦੀਪ ਨੂੰ ਸੀਟ ਨਾਂ ਦਿੱਤੇ ਜਾਣ ਤੇ ਹੀ ਸੁਰੂ ਹੋਇਆ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇਕ ਇੰਟਰਵਿਊ ਵੀ ਰੱਖੀ ਗਈ ਉਸ ਲਈ ਜਿਸ ਸਮੇਂ ਇੰਟਰਵਿਊ ਸੀ ਤਾਂ ਮੈਂ ਕਮੇਟੀ ਨੰੁ ਡਾ ਅਨੁਪਮਾਂਦੀਪ ਦੀ ਇੰਟਰਵਿਊ ਇਸ ਲਈ ਨਾਂ ਲੈਣ ਲਈ ਕਿਹਾ ਸੀ ਕਿ ਇਹ ਸੈਕਸੂਅਲ ਹਿਰਾਸਮੈਂਟ ਦਾ ਕੇਸ ਹੈ। ਪਰ ਉਸੇ ਦਿਨ ਯੂਨੀਵਸਰਟੀ ਦੇ ਰਜਿਸਟਰਾਰ ਨੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪ੍ਰਿੰਸੀਪਲ ਨੂੰ ਫੋਨ ਪਰ ਗਾਲੀ ਗਲੋਚ ਕੀਤਾ ਜਿਸ ਖਿਲਾਫ ਉਸ ਦਿਨ ਦੀ ਪ੍ਰਿੰਸ਼ੀਪਲ ਡਾ ਲੱਜਾ ਨੇ ਰਜਿਸਟਰਾਰ ਖਿਲਾਫ ਕੰਪਲੇਟ ਕੀਤੀ ਸੀ ਅਤੇ ਇਹ ਦੋ ਕੰਪਲੇਟਾਂ ਹੋਣ ਦ ਚਲਦੇ ਇਟਰਵਿਊ ਰੱਦ ਕੀਤੀ ਗਈ ਜਿਸ ਸੰਬੰਧੀ ਹੁਣ ਅਸੀਂ ਦੁਬਾਰਾ ਇੰਟਰਵਿਊ ਰੱਖੀ ਹੈ । ਉਹਨਾਂ ਕਿਹਾ ਕਿ ਜੋ ਵੀ ਇਨਕੁਆਰੀ ਵਿਚ ਦੋਸੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ।
ਬਾਈਟ: ਪ੍ਰੋ. ਡਾ. ਰਾਜ ਬਹਾਦਰ ਵਾਇਸ ਚਾਂਸਲਰ ਬਾਬਾ ਫਰੀਦ ਯੂਨਵਿਰਸਟੀ ਫਰੀਦਕੋਟ
Conclusion:
Last Updated : Sep 3, 2019, 10:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.