ETV Bharat / state

ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ, ਪਤੀ ਮੌਕੇ ਤੋਂ ਫਰਾਰ - ਮੁਹੱਲਾ ਨਿਵਾਸੀ ਚਰਨਜੀਤ ਸਿੰਘ

ਫ਼ਰੀਦਕੋਟ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪਤੀ ਮੌਕੇ ਤੋਂ ਫਰਾਰ ਹੋ ਗਿਆ।

ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ
ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ
author img

By

Published : Feb 19, 2022, 1:23 PM IST

ਫ਼ਰੀਦਕੋਟ: ਪੰਜਾਬ ਵਿੱਚ ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਪੰਜਾਬ ਵਿੱਚ ਅਣਸੁੱਖਾਵੀ ਘਟਨਾਵਾਂ ਵੱਧ ਰਹੀਆਂ ਹਨ, ਉਧਰ ਪੁਲਿਸ ਪ੍ਰਸਾਸਨ ਵੱਲੋਂ ਵੀ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਕਤਲ ਦੀ ਘਟਨਾ ਫ਼ਰੀਦਕੋਟ ਦੇ ਏਰੀਏ ਵਿੱਚ ਸਾਹਮਣੇ ਆਈ ਹੈ, ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਹੋ ਗਿਆ, ਜਦੋਂ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਫਰੀਦਕੋਟ ਦੇ ਨਿਊ ਕੈਂਟ ਰੋਡ ਦੇ ਕਿਰਾਏ ਦੇ ਮਕਾਨ ਵਿੱਚ ਰਿਹਾ ਰਹੇ ਪਤੀ ਵੱਲੋਂ ਆਪਣੀ ਘਰੇਲੂ ਝਗੜੇ ਦੇ ਆਪਣੀ 2 ਬੱਚਿਆ ਦੀ ਮਾਂ ਆਪਣੀ ਪਤਨੀ ਦਾ ਕਤਲ ਕਰ ਮੌਕੇ ਤੋਂ ਫ਼ਰਾਰ ਹੋ ਗਿਆ, ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ।

ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਵਜ਼ੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਕਰਦਾ ਸੀ ਅਤੇ ਅਕਸਰ ਹੀ ਝਗੜਦੇ ਰਹਿਦੇ ਸ਼ਨ ਇਸ ਕਾਰਨ ਉਨ੍ਹਾਂ ਦੀ ਲੜਕੀ ਉਨ੍ਹਾਂ ਕੋਲ ਰਹਿ ਰਹੀ ਸੀ ਪਰ ਹੁਣ ਕੁਝ ਦਿਨ ਉਨ੍ਹਾਂ ਨੂੰ ਕਿਰਾਏ ਤੇ ਘਰ ਲੈ ਕੇ ਦਿੱਤਾ ਸੀ, ਉਸ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਉਹ ਮੰਗ ਕਰਦੇ ਹਨ ਕਿ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਪਤੀ ਵੱਲੋਂ ਪਤਨੀ ਦਾ ਕਹੀ ਮਾਰ ਕੇ ਕਤਲ

ਇਸ ਮੌਕੇ ਮ੍ਰਿਤਕ ਲੜਕੀ ਦੇ ਦਿਓਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਇੱਥੇ 2 ਪਤੀ-ਪਤਨੀ ਕਿਰਾਏ 'ਤੇ ਰਹਿ ਰਹੇ ਸਨ ਅਤੇ ਅਕਸਰ ਇਨ੍ਹਾਂ ਦੀ ਲੜਾਈ ਰਹਿੰਦੀ ਸੀ। ਜਿਸ ਕਾਰਨ ਉਨ੍ਹਾਂ ਦੀ ਭਾਬੀ ਪਹਿਲਾਂ ਵੀ ਗਈ ਹੋਈ ਸੀ ਅਤੇ ਹੁਣ ਰਜ਼ਾਮੰਦੀ ਨਾਲ ਇਨ੍ਹਾਂ ਨੂੰ ਕਿਰਾਏ 'ਤੇ ਰਹਿਣ ਦਿੱਤਾ ਗਿਆ ਸੀ, ਪਰ ਉਸ ਵੱਲੋਂ ਅੱਜ ਉਸਦਾ ਕਈ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਮੌਕੇ ਮੁਹੱਲਾ ਨਿਵਾਸੀ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਪਹਿਲਾਂ ਆਪਣੇ ਮਾਂ ਬਾਪ ਕੋਲ ਰਹਿੰਦੀ ਸੀ, ਕਿਉਂਕਿ ਉਨ੍ਹਾਂ ਦਾ ਪਹਿਲਾਂ ਹੀ ਝਗੜਾ ਚੱਲਦਾ ਸੀ ਮ੍ਰਿਤਕ ਲੜਕੀ ਦਾ ਪਤੀ ਨਸ਼ੇ ਕਰਦਾ ਸੀ ਤੇ ਹੁਣ ਇਨ੍ਹਾਂ ਦੀ ਸਹਿਮਤੀ ਹੋਣ ਕਾਰਨ ਇਹ ਦੋਵੇਂ ਇਕੱਠੇ ਰਹਿ ਰਹੇ ਸਨ। ਕੁੱਝ ਦਿਨਾਂ ਤੋਂ ਇਕੱਠੇ ਕਿਰਾਏ ਉਪਰ ਰਹਿ ਰਹੇ ਸਨ ਅਤੇ ਇਸ ਵੱਲੋਂ ਅੱਜ ਲੜਕੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਹ ਮੰਗ ਕਰਦੇ ਹਨ ਕਿ ਪੁਲਿਸ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ।

ਇਸ ਮੌਕੇ ਹਰਜਿੰਦਰ ਸਿੰਘ ਸਿਟੀ ਐਸ.ਐਚ.ਓ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਨਿਊ ਕੈਂਟ ਰੋਡ 'ਤੇ ਇਕ ਪਤੀ ਵੱਲੋ ਅਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਰੇਲੂ ਝਗੜੇ ਦੇ ਚੱਲਦੇ ਕਤਲ ਕੀਤਾ ਗਿਆ ਤੇ ਓਹ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪਤੀ ਦੀ ਭਾਲ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜੋ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਗਾਂਵਾਂ ਨੂੰ ਚਾਰਾ ਪਾ ਦਿਨ ਦੀ ਕੀਤੀ ਸ਼ੁਰੂਆਤ

ETV Bharat Logo

Copyright © 2025 Ushodaya Enterprises Pvt. Ltd., All Rights Reserved.