ਫਰੀਦਕੋਟ: ਖੇਤੀ ਕਾਨੂੰਨਾਂ ਦੇ ਰੱਦ (Repeal of agricultural laws) ਹੋਣ ਤੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਥੇ ਹੀ ਪੰਜਾਬ ਦੇ ਪਿੰਡਾਂ ਦੇ ਲੋਕਾਂ ਵੱਲੋਂ ਦਿੱਲੀ ਕਿਸਾਨ ਧਰਨੇ ਤੋਂ ਪਰਤ ਰਹੇ ਕਿਸਾਨਾਂ ਦਾ ਬੜੇ ਉਤਸਾਹ ਨਾਲ ਸੁਆਗਤ ਕੀਤਾ ਜਾ ਰਿਹਾ। ਫਰੀਦਕੋਟ ਜਿਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਦਿੱਲੀ ਤੋਂ ਪਰਤੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ (Rain of flowers) ਕਰ ਕੇ ਨਿੱਘਾ ਸੁਆਗਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਸੀਲੰਗ ਦੀ ਹੱਦ ਤੋਂ ਵੱਧ ਜਮੀਨ ਰੱਖਣ ਵਾਲੇ ਕਿਸਾਨਾਂ ਦਾ ਡਾਟਾ ਮੰਗਣ ਬਾਰੇ ਜੋ ਨੋਟਿਸ ਕੱਢਿਆ ਗਿਆ ਸੀ ਹਾਲਾਂਕਿ ਬਾਅਦ ਵਿਚ ਸਰਕਾਰ ਨੇ ਉਸ ਨੂੰ ਵਾਪਸ ਲੈ ਲਿਆ ਬਾਰੇ ਪੁੱਛੇ ਸਵਾਲ ਦੇ ਜਾਵਬ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਭਾਈਚਾਰਕ ਸਾਂਝ ਨੂੰ ਤੋੜਨ ਦੇ ਰਾਹ ਤੁਰੀ ਸੀ, ਜਿਸ ਨੇ ਜਲਦ ਹੀ ਆਪਣਾ ਫੈਸਲਾ ਬਦਲ ਲਿਆ ਨਹੀਂ ਤਾਂ ਸਰਕਾਰ ਨੂੰ ਚੋਣਾਂ ਵਿਚ ਵੱਡਾ ਨੁਕਸਾਨ ਝੱਲਣਾ ਪੈਣਾ ਸੀ।
ਇਸ ਮੌਕੇ ਦਿੱਲੀ ਤੋਂ ਪਰਤੇ ਕਿਸਾਨਾਂ ਦਾ ਸੁਆਗਤ ਕਰਨ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਅਜਿਹੇ ਕਿਸਾਨਾਂ ਤੇ ਜਿੰਨਾਂ ਨੇ ਸਾਲ ਭਰ ਆਪਣੇ ਘਰਾਂ ਤੋਂ ਦੂਰ ਰਹਿ ਕਿ ਕਿਸਾਨ ਸੰਘਰਸ਼ ਦੀ ਜਿੱਤ ਵਿਚ ਹਿੱਸਾ ਪਾਇਆ ਅਤੇ ਕਾਨੂੰਨ ਰੱਦ ਕਰਵਾ ਕੇ ਘਰ ਪਰਤੇ ਹਨ। ਉਹਨਾਂ ਕਿਹਾ ਕਿ ਹੁਣ ਇਹਨਾਂ ਨੂੰ ਪਿੰਡ ਦੀ ਹੱਦ ਤੋਂ ਸੁਆਗਤ ਕਰ ਕੇ ਰਸੀਵ ਕੀਤਾ ਗਿਆ ਅਤੇ ਪੂਰਾ ਦਿਨ ਇਨ੍ਹਾ ਦੇ ਆਉਣ ਦੀ ਖੁਸੀ ਵਿਚ ਪਿੰਡ ਵਿਚ ਜਸ਼ਨ ਮਨਾਏ ਜਾਣਗੇ।
ਇਹ ਵੀ ਪੜੋ:ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਘਰ ਵਾਪਸੀ