ETV Bharat / state

ਪੀਐਮ ਕੇਅਰ ਫੰਡ 'ਚ ਜੀਜੀਐਸਐਮਸੀ ਨੂੰ ਮਿਲੇ 82 ਵੈਟੀਂਲੇਟਰਾਂ ਚੋਂ 62 ਖ਼ਰਾਬ

ਫ਼ਰੀਦਕੋਰਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਚੋਂ ਇੱਕ ਬੰਦ ਕਮਰੇ ਵਿੱਚੋਂ ਖ਼ਰਾਬ ਪਏ ਵੈਟੀਂਲੇਟਰਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਨੇ ਬੰਦ ਪਏ ਕਮਰੇ ਵਿੱਚ ਪਏ ਵੈਟੀਂਲੇਟਰਾਂ ਦੀ ਤਸਵੀਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ।

ਫ਼ੋਟੋ
ਫ਼ੋਟੋ
author img

By

Published : May 13, 2021, 8:28 AM IST

ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਰੋਜ਼ਾਨਾਂ ਲੱਖ ਦੀ ਗਿਣਤੀ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਪੀੜਤਾਂ ਦੀ ਮੌਤਾਂ ਹੋ ਰਹੀਆਂ ਹਨ। ਕੋਰੋਨਾ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਘਾਤਕ ਹੈ। ਦੂਜੀ ਲਹਿਰ ਵਿੱਚ ਲੋਕ ਤੜਪ-ਤੜਪ ਕੇ ਆਪਣੀ ਜਾਨ ਗਵਾ ਰਹੇ ਹਨ।

ਵੇਖੋ ਵੀਡੀਓ

ਜੀਜੀਐਸਐਮਸੀ ਦੇ ਬੰਦ ਕਮਰੇ 'ਚ ਖ਼ਰਾਬ ਪਏ ਵੈਟੀਂਲੇਟਰਾਂ

ਅਜਿਹੇ ਮੰਜਰ ਵਿੱਚ ਫ਼ਰੀਦਕੋਰਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਚੋਂ ਇੱਕ ਬੰਦ ਕਮਰੇ ਵਿੱਚੋਂ ਖ਼ਰਾਬ ਪਏ ਵੈਟੀਂਲੇਟਰਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਨੇ ਬੰਦ ਪਏ ਕਮਰੇ ਵਿੱਚ ਪਏ ਵੈਟੀਂਲੇਟਰਾਂ ਦੀ ਤਸਵੀਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ।

ਦਸ ਦੇਈਏ ਕਿ ਜਿਹੜੇ ਵੈਟੀਲੇਟਰ ਬੰਦ ਕਮਰੇ ਵਿੱਚ ਪਏ ਹਨ ਉਹ ਵੈਟੀਂਲੇਟਰ ਪੀਐਮ ਕੇਅਰ ਫੰਡ ਚੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਮਿਲੇ ਸੀ। ਜੋ ਕਿ ਖ਼ਰਾਬ ਹਨ। ਕੁਲਤਾਰ ਸੰਧਵਾਂ ਦੇ ਟਵੀਟ ਤੋਂ ਬਾਅਦ ਮੈਡੀਕਲ ਕਾਲਜ ਦਾ ਪ੍ਰਸ਼ਾਸਨ ਹਰਕਤ ’ਚ ਆਇਆ।

ਵਿਧਾਇਕ ਕੁਲਤਾਰ ਸੰਧਵਾ ਨੇ ਧਿਆਨ 'ਚ ਲਿਆਂਦਾ ਮਾਮਲਾ

ਆਪ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਦੇ ਨਾਲ ਲੜ ਰਿਹਾ ਹੈ ਲਗਾਤਾਰ ਮੌਤਾਂ ਹੋ ਰਹੀਆ ਹਨ। ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ 60 ਤੋਂ 70 ਦੇ ਕਰੀਬ ਵੈਂਟੀਲੇਟਰ ਖ਼ਰਾਬ ਪਏ ਹਨ ਪਰ ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਉਨ੍ਹਾਂ ਨੂੰ ਠੀਕ ਨਹੀਂ ਕਰਾ ਰਿਹਾ ਜੇਕਰ ਇਹ ਠੀਕ ਹੁੰਦੇ ਇਸ ਨਾਲ ਕਿੰਨੀਆ ਕੀਮਤੀ ਜਾਨਾਂ ਬਚ ਸਕਣਗੀਆਂ।

ਪੀਐਮ ਕੇਅਰ ਫੰਡ ਚੋਂ 82 ਮਿਲੇ ਵੈਟੀਂਲੇਟਰਾਂ ਚੋਂ 62 ਖ਼ਰਾਬ

ਇਸ ਸਮੇਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦੁਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ 42 ਵੈਟੀਂਲੇਟਰ ਕੰਮ ਕਰ ਰਹੇ ਹਨ ਅਤੇ 82 ਦੇ ਕਰੀਬ ਵੈਟੀਂਲੇਟਰ ਉਨ੍ਹਾਂ ਨੂੰ ਪੀਐਮ ਕੇਅਰ ਫੰਡ ਤਹਿਤ ਮਿਲੇ ਸਨ ਜਿਸ ਵਿਚੋਂ 62 ਵੈਂਟੀਲੇਟਰ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਕੁੱਝ ਵੈਂਟੀਲੇਟਰ ਤਾਂ ਪਹਿਲਾਂ ਹੀ ਖ਼ਰਾਬ ਹਾਲਤ ’ਚ ਸੀ ਅਤੇ ਕੁਝ ਬਾਅਦ ਵਿੱਚ ਖ਼ਰਾਬ ਹੋ ਗਏ। ਇਸ ਬਾਬਤ ਉਨ੍ਹਾਂ ਨੇ ਲਿਖਿਆ ਹੋਇਆ ਹੈ ਜਿਨ੍ਹਾਂ ਨੂੰ ਛੇਤੀ ਹੀ ਠੀਕ ਕਰਾਇਆ ਜਾਵੇਗਾ ਅਤੇ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਰਖਾਸਤ ਕੀਤੀ ਹੈ ਅਤੇ ਸਿਹਤ ਮੰਤਰੀ ਵੱਲੋਂ ਹੁਣ ਸਾਨੂੰ 10 ਅਤੇ ਨਵੇਂ ਵੈਂਟੀਲੇਟਰ ਦਿੱਤੇ ਜਾ ਰਹੇ ਹਨ ਜਿਸ ਨਾਲ ਕਾਫੀ ਰਾਹਤ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.