ETV Bharat / state

ਰਾਜੀਨਾਮੇ ਕਰਨ ਆਈਆਂ 2 ਧਿਰਾਂ ’ਚ ਹੋਈ ਝੜਪ, ਪੁਲਿਸ ’ਤੇ ਲੱਗੇ ਇਲਜ਼ਾਮ - ਇੱਕ ਧਿਰ ਪੁਲਿਸ ਨਾਲ ਵੀ ਉਲਝ ਗਈ

ਫਰੀਦਕੋਟ ਪੁਲਿਸ ਵੱਲੋਂ ਮਾਮਲੇ ਦੇ ਰਾਜੀਨਾਮੇ ਦੇ ਲਈ ਬੁਲਾਈਆਂ ਗਈਆਂ ਦੋ ਧਿਰਾਂ ਦੀ ਪੁਲਿਸ ਸਾਹਮਣੇ ਹੀ ਆਪਸ ਵਿੱਚ ਝੜਪ (Two parties clash in front of police in Faridkot) ਹੋ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋ ਗਈ। ਇੱਕ ਧਿਰ ਨੇ ਪੁਲਿਸ ’ਤੇ ਜ਼ਬਰਦਸਤੀ ਕਰਨ ਦੇ ਇਲਜ਼ਾਮ ਲਗਾਏ ਹਨ।

ਰਾਜੀਨਾਮੇ ਕਰਨ ਆਈਆਂ 2 ਧਿਰਾਂ ’ਚ ਹੋਈ ਝੜਪ
ਰਾਜੀਨਾਮੇ ਕਰਨ ਆਈਆਂ 2 ਧਿਰਾਂ ’ਚ ਹੋਈ ਝੜਪ
author img

By

Published : May 25, 2022, 1:24 PM IST

Updated : May 25, 2022, 4:10 PM IST

ਫਰੀਦਕੋਟ: ਪਿੰਡ ਕਾਬਲਵਾਲਾ ਵਿੱਚ ਦੋ ਧੜਿਆਂ ਵਿੱਚ ਹੋਈ ਲੜਾਈ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਗੋਲੇਵਾਲਾ ਚੌਂਕੀ ਵਿੱਚ ਬੁਲਾਇਆ ਗਿਆ ਸੀ ਪਰ ਚੌਂਕੀ ਦੇ ਅੰਦਰ ਹੀ ਉਨ੍ਹਾਂ ਦੀ ਫਿਰ ਤੋਂ ਬਹਿਸ ਸ਼ੁਰੂ ਹੋ ਗਈ ਅਤੇ ਇੱਕ ਦੂਜੇ ਨਾਲ ਹੱਥੋਪਾਈ ਹੋ ਗਈ ਅਤੇ ਪੁਲਿਸ ਚੌਕੀ ਵਿੱਚ ਵੀ ਕਾਫੀ ਹੰਗਾਮਾ ਹੋਇਆ।

ਰਾਜੀਨਾਮੇ ਕਰਨ ਆਈਆਂ 2 ਧਿਰਾਂ ’ਚ ਹੋਈ ਝੜਪ, ਪੁਲਿਸ ’ਤੇ ਲੱਗੇ ਇਲਜ਼ਾਮ

ਇਸ ਦੌਰਾਨ ਇੱਕ ਧਿਰ ਪੁਲਿਸ ਨਾਲ ਵੀ ਉਲਝ ਗਈ, ਜਿਸ ਵਿੱਚ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ, ਜਿਸ ਸਬੰਧੀ ਉਸ ਧਿਰ ਖ਼ਿਲਾਫ਼ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਗਿਆ।

ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕਾਬਲਵਾਲਾ ਨੇ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਵਾਹਿਗੁਰੂ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਬਲਵਾਲਾ ਮੇਰੇ ਘਰ ਦੇ ਸਾਹਮਣੇ ਆਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਦੋਸ਼ੀ ਦੇ ਹੱਥ ਵਿੱਚ ਹਥਿਆਰ ਸਨ ਜੋ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਵਾਪਸ ਚਲੇ ਗਏ।

ਮੈਂ ਇਸ ਦੀ ਸੂਚਨਾ ਪੁਲਿਸ ਚੌਕੀ ਗੋਲੇਵਾਲਾ ਨੂੰ ਦਿੱਤੀ। ਇਸ ਮੌਕੇ ਗੋਲੇਵਾਲਾ ਚੌਕੀ 'ਚ ਹਾਜ਼ਰ ਹੋਏ ਵਾਹਿਗੁਰੂ ਸਿੰਘ, ਜਸਵੀਰ ਸਿੰਘ, ਬਸੰਤ ਸਿੰਘ, ਬਿਸ਼ਨ ਸਿੰਘ ਅਤੇ ਦਰਸ਼ਨ ਸਿੰਘ ਸੈਕਟਰੀ ਨੇ ਮੇਰੇ ਨਾਸ ਹੱਥੋ ਪਾਈ ਕੀਤੀ।

ਰਾਜੀਨਾਮੇ ਕਰਨ ਆਈਆਂ 2 ਧਿਰਾਂ ’ਚ ਹੋਈ ਝੜਪ

ਉਨ੍ਹਾਂ ਨੇ ਪੁਲਿਸ ਦੀ ਮੌਜੂਦਗੀ 'ਚ ਮੈਨੂੰ ਧਮਕੀਆਂ ਦਿੱਤੀਆਂ। ਪੁਲਿਸ ਮੁਲਾਜ਼ਮਾਂ ਨੇ ਵਿਰੋਧੀ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਵੀ ਮਾੜਾ ਵਿਵਹਾਰ ਕੀਤਾ। ਉਨ੍ਹਾਂ ਦਫ਼ਤਰੀ ਕੰਮ 'ਚ ਵਿਘਨ ਪਾਇਆ, ਜਿਸ ਖਿਲਾਫ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ 'ਤੇ ਧਾਰਾ 353, 186, 379, 34ਬੀ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਸਾਰਾ ਮਾਮਲਾ ਐਸਐਸਪੀ ਫਰੀਦਕੋਟ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

ਇਹ ਵੀ ਪੜੋ: ਜੇਲ੍ਹਾਂ ’ਚੋਂ ਫੋਨ ਆਉਣੇ ਜਾਰੀ !, ਜੇਲ੍ਹ ਅੰਦਰੋਂ ਨੌਜਵਾਨ ਨੇ ਕੀਤੀ ਵੀਡੀਓ ਕਾਲ, ਦੇਖੋ ਵੀਡੀਓ

Last Updated : May 25, 2022, 4:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.