ਫਰੀਦਕੋਟ: ਪਿੰਡ ਆਕਲੀਆ ਬਠਿੰਡਾ ਰੋਡ ਦੇ ਇੱਟਾਂ ਵਾਲਾਂ ਭੱਠਾਂ ਕੋਲ ਤੇਜ਼ ਰਫਤਾਰ ਨਾਲ ਆ ਰਹੀਆਂ ਦੋ ਕਾਰਾਂ ਆਪਸ ’ਚ ਟਕਰਾ ਗਈਆਂ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਰੋਡ ਦੇ ਇੱਟਾਂ ਵਾਲਾਂ ਭੱਠਾਂ ਕੋਲ ਤੇਜ਼ ਰਫਤਾਰ ਕਾਰਾਂ ਦੀ ਟਕੱਰ ਗਈ ਹੋ ਗਈ। ਜਿਸ ਚ ਦੂਜੀ ਗੱਡੀ ਦਾ ਏਅਰ ਬੈੱਗ ਖੁਲ੍ਹਣ ਕਾਰਨ ਬਚਾਅ ਹੋ ਗਿਆ ਜਦਕਿ ਦੂਜੀ ਕਾਰ ਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ।
ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆ ਜਿੱਥੇ ਕਾਰ ਸਵਾਰ ਇੱਕ ਪੁਲਿਸ ਮੁਲਾਜ਼ਮ ਕੱਤਰ ਸਿੰਘ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ ਜਦਕਿ ਦੂਜਾ ਗੁਰਸੇਵਕ ਸਿੰਘ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਛਾਣ ਪਿੰਡ ਰੋੜੀਕਪੂਰਾ ਵੱਜੋਂ ਹੋਈ ਹੈ।
ਇਹ ਵੀ ਪੜੋ: ਵਿਦੇਸ਼ ਭੇਜਣ ਦੇ ਨਾਂਅ ’ਤੇ ਏਜੰਟ ਨੇ ਪਿੰਡ ਦੇ ਹੀ ਨੌਜਵਾਨਾਂ ਨਾਲ ਕੀਤੀ ਲੱਖਾਂ ਦੀ ਠੱਗੀ