ਫਰੀਦਕੋਟ: ਬੇਅਦਬੀ ਮਾਮਲੇ ’ਚ ਹਾਈਕੋਰਟ(High Court) ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਰੱਦ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਨਵੀਂ ਐਸਆਈਟੀ(SIT) ਬਣਾਈ ਹੈ ਜੋ ਮਾਮਲੇ ਦੀ ਮੁੜ ਤੋਂ ਜਾਂਚ ਕਰ ਰਹੀ ਹੈ ਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਜਲਦ ਤੋਂ ਜਲਦ ਰਿਪੋਰਟ ਵੀ ਪੇਸ਼ ਕਰੇਗੀ। ਉਥੇ ਹੀ ਕੈਪਟਨ ਸਰਕਾਰ ਦੁਆਰਾ ਬਣਾਈ ਗਈ ਨਵੀਂ ਐਸਆਈਟੀ (SIT) ਨੇ ਫਰੀਦਕੋਟ ਦਫ਼ਤਰ ਵਿਖੇ 40 ਦੇ ਕਰੀਬ ਪ੍ਰਮੁੱਖ ਗਵਾਹਾਂ (witnesses) ਦੇ ਬਿਆਨ ਦਰਜ ਕੀਤੇ ਗਏ।
ਇਹ ਵੀ ਪੜੋ: New IT Rules: ‘ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਬਣਾਏ ਗਏ ਨਵੇਂ ਨਿਯਮ’
ਇਸ ਮੌਕੇ ਗਵਾਹਾਂ ਨੇ ਦੱਸਿਆ ਕਿ ਸਾਨੂੰ ਸੰਮਨ (Summons) ਜਾਰੀ ਕੀਤੇ ਗਏ ਹਨ ਜਿਸ ਦੇ ਚੱਲਦੇ ਅਸੀਂ ਇਥੇ ਪਹੁੰਚੇ ਹਾਂ ਤੇ ਸਾਡੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਿਆਨ ਦਰਜ ਕਰਵਾ ਚੁੱਕੇ ਹਾਂ ਤੇ ਹੁਣ ਫਿਰ ਸੰਮਨ (Summons) ਜਾਰੀ ਕਰਨ ‘ਤੇ ਅਸੀਂ ਗਵਾਹੀ (Testimony) ਦੇਣ ਲਈ ਆਏ ਹਾਂ।
ਇਹ ਵੀ ਪੜੋ: ਦਿਨ-ਦਿਹਾੜੇ ਚੋਰੀ: ਚੋਰਾਂ ਨੇ ਗਰੀਬ ਘਰ ਨੂੰ ਬਣਾਇਆ ਆਪਣਾ ਨਿਸ਼ਾਨਾ