ETV Bharat / state

Medical Staff Protest: GGS ਮੈਡੀਕਲ ਦੇ ਡਾਕਟਰੀ ਸਟਾਫ ਨੇ ਕੰਮ ਕਾਜ ਕੀਤਾ ਬੰਦ, ਹਸਪਤਾਲ ਪ੍ਰਸ਼ਾਸਨ ਨਾਲ ਪਾਰਕਿੰਗ ਨੂੰ ਲੈ ਕੇ ਪਿਆ ਰੇੜਕਾ

ਬਾਬਾ ਫਰੀਦ ਯੂਨਿਵਰਸਿਟੀ ਵਿਖੇ ਡਾਕਟਰਾਂ ਦੇ ਵਾਹਨਾਂ ਵਿਚੋਂ ਪਾਰਕਿੰਗ ਕਰਿੰਦਿਆਂ ਵੱਲੋਂ ਹਵਾ ਕੱਢੇ ਜਾਣ ਦੇ ਰੋਸ ਵਿਚ ਡਾਕਟਰਾਂ ਵੱਲੋਂ ਕੰਮ ਕਾਜ ਬੰਦ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤਕ ਢੁੱਕਵਾਂ ਹੱਲ ਨਹੀਂ ਹੁੰਦਾ ਪ੍ਰਦਰਸ਼ਨ ਜਾਰੀ ਰਹੇਗਾ।

The medical staff of Faridkot GGS Medical stopped working
ਮੈਡੀਕਲ ਦੇ ਡਾਕਟਰੀ ਸਟਾਫ ਨੇ ਕੰਮ ਕਾਜ ਕੀਤਾ ਬੰਦ, ਹਸਪਤਾਲ ਪ੍ਰਸ਼ਾਸਨ ਨਾਲ ਪਾਰਕਿੰਗ ਨੂੰ ਲੈ ਕੇ ਪਿਆ ਰੇੜਕਾ
author img

By

Published : Mar 4, 2023, 10:03 AM IST

ਮੈਡੀਕਲ ਦੇ ਡਾਕਟਰੀ ਸਟਾਫ ਨੇ ਕੰਮ ਕਾਜ ਕੀਤਾ ਬੰਦ, ਹਸਪਤਾਲ ਪ੍ਰਸ਼ਾਸਨ ਨਾਲ ਪਾਰਕਿੰਗ ਨੂੰ ਲੈ ਕੇ ਪਿਆ ਰੇੜਕਾ

ਫਰੀਦਕੋਟ : ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ਼ ਦੇ ਰਜਿਸਟਰਾਰ ਵੱਲੋਂ ਬੀਤੇ ਦਿਨੀਂ ਯੂਨੀਵਰਸਟੀ ਅਧੀਨ ਚੱਲ ਰਹੇ ਜੀਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹਸਪਤਾਲ ਦੇ ਸਾਰੇ ਡਾਕਟਰ ਮੈਡੀਕਲ ਸੇਵਾਵਾਂ ਠੱਪ ਕਰ ਕੇ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਡਾਕਟਰਾਂ ਨੇ ਓਨਾ ਚਿਰ ਡਾਕਟਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਜਿੰਨਾ ਚਿਰ ਉਨ੍ਹਾਂ ਦੇ ਵਹੀਕਲਾਂ ਦੀ ਪਾਰਕਿੰਗ ਦੀ ਸਿਮੱਸਿਆ ਦਾ ਢੁੱਕਵਾਂ ਹੱਲ ਨਹੀਂ ਕੱਢਿਆ ਜਾਂਦਾ।

ਐਮਰਜੈਂਸੀ ਵਿਭਾਗ ਦੇ ਬਾਹਰ ਪ੍ਰਦਰਸ਼ਨ : ਜ਼ਿਕਰਯੋਗ ਹੈ ਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਦਰੁਸਤ ਕਰਨ ਲਈ ਹਸਤਪਾਲ ਦੀ ਐਮਰਜੈਂਸੀ ਵਾਰਡ ਨੂੰ ਜਾਂਦੇ ਰਾਸਤੇ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੇ ਵ੍ਹੀਕਲਾਂ ਦੀ ਪਾਰਕਿੰਗ 'ਤੇ ਰੋਕ ਲਗਾ ਕੇ ਇਕ ਬੋਰਡ ਲਗਾ ਦਿੱਤਾ ਗਿਆ ਸੀ ਕਿ ਜੋ ਵੀ ਇਸ ਏਰੀਏ ਵਿਚ ਆਪਣਾਂ ਵ੍ਹੀਕਲ ਪਾਰਕ ਕਰੇਗਾ ਉਸ ਦੇ ਵ੍ਹੀਕਲ ਦੀ ਹਵਾ ਕੱਢ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹਸਪਤਾਲ ਦੇ ਕਈ ਡਾਕਟਰਾਂ ਦੇ ਵ੍ਹੀਕਲਾਂ ਦੀ ਹਵਾ ਕੱਢੀ ਗਈ, ਜਿਨ੍ਹਾਂ ਵਿਚ ਐਮਰਜੈਂਸੀ ਸੇਵਾਵਾਂ ਦੇਣ ਵਾਲੀਆਂ ਮਹਿਲਾ ਡਾਕਟਰਾਂ ਵੀ ਸ਼ਾਮਲ ਹਨ। ਡਾਕਟਰਾਂ ਦੇ ਸਬਰ ਦਾ ਬੰਨ੍ਹ ਅੱਜ ਉਸ ਸਮੇਂ ਟੁੱਟਾ ਜਦੋਂ ਐਮਰਜੈਂਸੀ ਕੇਸ ਵੇਖਣ ਲਈ ਡਾਕਟਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਆਏ ਤਾਂ ਉਨ੍ਹਾਂ ਦੀ ਗੱਡੀ ਦੀ ਪਾਰਕਿੰਗ ਠੇਕੇਦਾਰ ਦੇ ਕਰਿੰਦਿਆ ਵੱਲੋਂ ਹਵਾ ਕੱਢੀ, ਜਿਸ ਤੋਂ ਬਾਅਦ ਡਾਕਟਰਾਂ ਨੇ ਕੰਮ ਕਾਜ ਬੰਦ ਕਰ ਕੇ ਐਮਰਜੈਂਸੀ ਵਿਭਾਗ ਦੇ ਬਾਹਰ ਪ੍ਰਦਰਸ਼ਨ ਕੀਤਾ।

ਤਿੱਖੀ ਚੀਜ਼ ਨਾਲ ਗੱਡੀ ਦੇ ਟਾਇਰਾਂ ਚੋਂ ਕੱਢੀ ਹਵਾ : ਗੱਲਬਾਤ ਕਰਦਿਆਂ ਪੀੜਤ ਡਾਕਟਰ ਅਸ਼ੀਸ਼ ਛਾਬੜਾ ਨੇ ਦੱਸਿਆ ਕਿ ਉਹ ਐਮਰਜੈਂਸੀ ਵਿਭਾਗ ਵਿਚ ਕੇਸ ਚੈੱਕ ਕਰਨ ਆਏ ਸਨ ਅਤੇ ਪਾਰਕਿੰਗ ਵਿਚ ਸ਼ੈੱਡ ਹੇਠਾ ਉਨ੍ਹਾਂ ਨੇ ਆਪਣੀ ਕਾਰ ਪਾਰਕ ਕੀਤੀ ਸੀ, ਜਦੋਂ ਉਹ ਵਾਪਸ ਆਏ ਤਾਂ ਉਸ ਦੀ ਕਾਰ ਦੇ ਚਾਰੋ ਟਾਇਰਾਂ ਦੀ ਹਵਾ ਕੱਢੀ ਹੋਈ ਸੀ । ਇਸੇ ਦੌਰਾਨ ਇਕ ਪਾਰਕਿੰਗ ਕਰਿੰਦਾ ਤਿੱਖੀ ਚੀਜ਼ ਨਾਲ ਕੋੋਲ ਖੜ੍ਹੇ ਹੋਰ ਵਾਹਨਾਂ ਦੀ ਵੀ ਹਵਾ ਕੱਢ ਰਿਹਾ ਸੀ। ਉਨ੍ਹਾਂ ਨੇ ਜਦੋਂ ਕਾਰ ਦੀ ਹਵਾ ਕੱਢੇ ਜਾਣ ਦਾ ਕਾਰਨ ਪੁੱਛਿਆ ਤਾਂ ਕਰਿੰਦਿਆਂ ਨੇ ਕਿਹਾ ਕਿ ਇਥੇ ਤੁਸੀਂ ਕਾਰ ਪਾਰਕ ਨਹੀਂ ਕਰ ਸਕਦੇ। ਇਸੇ ਲਈ ਹਵਾ ਕੱਢੀ ਗਈ ਹੈ। ਉਨ੍ਹਾਂ ਦੱਸਿਆ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵੇਖਣ ਲਈ ਦਿਨ ਅਤੇ ਰਾਤ ਵੇਲੇ ਕਈ ਵਾਰ ਆਉਣਾ ਹੁੰਦਾ ਪਰ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਦਾ ਇਹੀ ਵਤੀਰਾ ਰਿਹਾ ਤਾਂ ਡਾਕਟਰ ਆਪਣਾ ਕੰਮ ਨਹੀਂ ਕਰ ਸਕਣਗੇ।

ਇਸ ਮੌਕੇ ਇਕ ਮਹਿਲਾ ਡਾਕਟਰ ਨੇ ਦੱਸਿਆ ਕਿ ਇਥੇ ਵ੍ਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਬਿਨਾਂ ਕਿਸੇ ਕਾਰਨ ਰੌਲਾ ਪਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਉਹ ਐਮਰਜੈਂਸੀ ਸੇਵਾਵਾਂ ਲਈ ਦਿਨ ਰਾਤ ਕਈ ਵਾਰ ਹਸਪਤਾਲ ਆਉਂਦੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਵ੍ਹੀਕਲ ਦੀ ਹਵਾ ਕੱਢੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਟੀ ਪ੍ਰਸ਼ਾਸਨ ਜਾਣ ਬੁੱਝ ਕੇ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਡਾਕਟਰੀ ਸਟਾਫ ਲਈ ਢੁਕਵੇਂ ਵਹੀਕਲ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜ੍ਹੋ : Tabla Players Competition: ਤਬਲਾ ਵਾਦਕ ਦੇ ਮੁਕਾਬਲੇ 'ਚ ਅੰਮ੍ਰਿਤਸਰ ਦੇ ਅਗਮ ਨੇ ਮਾਰੀ ਬਾਜ਼ੀ

ਯੂਨੀਵਰਸਟੀ ਪ੍ਰਸ਼ਾਸਨ ਪਾਰਕਿੰਗ ਠੇਕਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ : ਇਸ ਸੰਬੰਧੀ ਗੱਲਬਾਤ ਕਰਦਿਆਂ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਯੂਨੀਵਰਸਟੀ ਵੱਲੋਂ 4/5 ਦਿਨ ਪਹਿਲਾਂ ਇਕ ਤੁਗਲਕੀ ਫਰਮਾਨ ਜਾਰੀ ਕਰ ਪਾਰਕਿੰਗ ਬੰਦ ਕਰ ਕੇ ਡਾਕਟਰਾਂ ਲਈ ਅਜਿਹੇ ਥਾਂ 'ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜੋ ਐਮਰਜੈਂਸੀ ਵਾਰਡ ਤੋਂ ਕਾਫੀ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਲੇਟ ਨਾਈਨ ਡਿਊਟੀ ਉਤੇ ਆਉਣ ਸਮੇਂ ਜਾਂ ਜਾਣ ਸਮੇਂ ਕਿਸੇ ਮਹਿਲਾ ਡਾਕਟਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਜ਼ਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਪ੍ਰਸ਼ਾਸਨ ਪਾਰਕਿੰਗ ਠੇਕਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜੋ ਹਰ ਰੋਜ਼ ਡਿਊਟੀ ਉਤੇ ਆਏ ਡਾਕਟਰਾਂ ਦੇ ਵ੍ਹੀਕਲਾਂ ਦੇ ਟਾਇਰ ਪੈਂਚਰ ਕਰ ਕੇ ਹਵਾ ਕੱਢ ਰਿਹਾ। ਇਸੇ ਲਈ ਅੱਜ ਉਨ੍ਹਾਂ ਵੱਲੋਂ ਕੰਮ ਬੰਦ ਕਰ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਉਦੋਂ ਤਕ ਜਾਰੀ ਰਹੇਗੀ ਜਦੋਂ ਤੱਕ ਡਾਕਟਰਾਂ ਨੂੰ ਪਾਰਕਿੰਗ ਲਈ ਢੁੱਕਵੀਂ ਥਾਂ ਨਹੀਂ ਮਿਲ ਜਾਂਦੀ।

ਇਹ ਵੀ ਪੜ੍ਹੋ : Punjabi singer Mankirat Aulakh: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ NIA ਨੇ ਦੁਬਈ ਜਾਣ ਤੋਂ ਰੋਕਿਆ, ਕੀਤੀ ਪੁਛਗਿੱਛ

ਜਲਦ ਹੀ ਡਾਕਟਰਾਂ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ : ਇਸ ਪੂਰੇ ਮਾਮਲੇ ਬਾਰੇ ਜਦੋਂ ਜੀਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਵ੍ਹੀਕਲਾਂ ਦੀ ਪਾਰਕਿੰਗ ਨੂੰ ਲੈ ਕੇ ਸਮੱਸਿਆ ਆਈ ਹੈ, ਜਿਸ ਦੇ ਹੱਲ ਲਈ ਉਹ ਯੂਨੀਵਰਸਟੀ ਦੇ ਰਜਿਸਟਰਾਰ ਨਾਲ ਗੱਲ ਕਰਨ ਜਾ ਰਹੇ ਹਨ। ਜਲਦ ਹੀ ਡਾਕਟਰਾਂ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਵਹੀਕਲਾਂ ਦੀ ਹਵਾ ਕੱਢਣ ਅਤੇ ਟਾਇਰ ਪੈਂਚਰ ਕਰਨ ਬਾਰੇ ਪੁੱਛੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਇਹ ਜਾਇਜ਼ ਨਹੀਂ ਹੈ। ਇਸੇ ਲਈ ਗੱਲਬਾਤ ਕਰਨ ਲਈ ਉਹ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਟੀ ਨੂੰ ਮਿਲਣ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.