ਫਰੀਦਕੋਟ: ਫਰੀਦਕੋਟ ਦੇ ਨੇੜਲੇ ਪਿੰਡ ਵਿੱਚ ਇਕ ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇ ਗਿਆ ਹੈ। ਜਾਣਕਾਰੀ ਮੁਤਾਬਿਕ ਜ਼ਿਲਾਂ ਫਿਰੋਜ਼ਪੁਰ ਦੇ ਥਾਨਾਂ ਸਦਰ ਅਧੀਨ ਆਉਂਦੇ ਪਿੰਡ ਹਬੀਬ ਵਾਲਾ ਦੀ ਇੱਕ ਮਹਿਲਾ ਉੱਤੇ ਉਸਦੇ ਪ੍ਰੇਮੀ ਵੱਲੋਂ ਚਾਕੂ ਮਾਰਿਆ ਗਿਆ ਹੈ। ਮਹਿਲਾ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਗੁੱਸੇ ਵਿੱਚ ਕੀਤਾ ਹਮਲਾ: ਇਸ ਮਾਮਲੇ ਦੀ ਪੁਲਿਸ ਜਾਂਚ ਵਿੱਚ ਕਈ ਗੱਲਾਂ ਸਹਮਣੇ ਆਈਆਂ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਉਕਤ ਮੁਲਜ਼ਮ ਜੋਗਿੰਦਰ ਸਿੰਘ ਦੇ ਪਾਲੋ ਦੇਵੀ ਨਾਂ ਦੀ ਮਹਿਲਾ ਨਾਲ ਸਬੰਧ ਸਨ। ਪ੍ਰੰਤੂ ਪਤੀ ਦੀ ਮੌਤ (The woman's husband has died) ਤੋਂ ਬਾਅਦ ਉਸ ਮਹਿਲਾ ਵੱਲੋਂ ਮੁਲਜਮ ਨਾਲ ਕੋਈ ਰਿਸ਼ਤਾ ਨਾ ਰੱਖਣ ਦੀ ਗੱਲ ਕਹੀ ਜਾ ਰਹੀ ਸੀ। ਇਸ ਇਨਕਾਰ ਤੋਂ ਗੁੱਸੇ ਵਿੱਚ ਆਏ ਜੋਗਿੰਦਰ ਸਿੰਘ ਨੇ ਪਾਲੋ ਦੇਵੀ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਫਿਲਹਾਲ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੀ ਮਾਨ ਸਰਕਾਰ ਨੂੰ ਨਸੀਹਤ, ਕਿਹਾ- ਘੱਟੋ ਤੋਂ ਘੱਟ ਮੰਤਰੀ ਨੂੰ ਕੰਮ ਕਰਨ ਲਈ 6 ਮਹੀਨੇ ਤਾਂ ਦਿਓ
ਪਤੀ ਦੀ ਹੋ ਚੁੱਕੀ ਹੈ ਮੌਤ: ਜਖਮੀ ਮਹਿਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਪਾਲੋ ਦੇਵੀ ਪਿੰਡ ਵਿੱਚ ਬੂਟੀਕ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਅਤੇ ਉਸਦਾ ਪਤੀ ਕੁਲਦੀਪ ਸਿੰਘ ਹਲਵਾਈ ਦਾ ਕੰਮ ਕਰਦਾ ਸੀ। ਜੋਗਿੰਦਰ ਸਿੰਘ ਉਸਦੇ ਨਾਲ ਹੈਲਪਰ ਦੇ ਤੋਰ ਉੱਤੇ ਕੰਮ ਕਰਦਾ ਸੀ ਜੋ ਜਿਆਦਾਤਰ ਕੁਲਦੀਪ ਸਿੰਘ ਦੇ ਹੀ ਘਰ ਰਹਿੰਦਾ ਸੀ ਪਰ ਕੁਲਦੀਪ ਸਿੰਘ ਦੀ ਪਿਛਲੇ ਦਿਨੀ ਹੋਈ ਮੌਤ ਤੋਂ ਬਾਅਦ ਲਾਗਾਤਰ ਉਹ ਉਸਦੀ ਦੁਕਾਨ ਦੇ ਨਾਲ ਨਾਲ ਉਸਦੀ ਪਤਨੀ ਅਤੇ ਬੱਚਿਆਂ ਉੱਤੇ ਵੀ ਹੱਕ ਜਤਾਉਣ ਲੱਗਾ ਸੀ। ਪਰ ਪਾਲੋ ਦੇਵੀ ਵੱਲੋਂ ਆਪਣੇ (Relatives made serious allegations) ਪਤੀ ਦੀ ਮੌਤ ਤੋਂ ਬਾਅਦ ਉਸ ਨਾਲ ਕੋਈ ਵੀ ਰਿਸ਼ਤਾ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਗੁੱਸੇ ਹੋਏ ਕੁਲਦੀਪ ਸਿੰਘ ਵੱਲੋਂ ਜਾਨੋ ਮਾਰਨ ਦੀ ਨੀਅਤ ਨਾਲ ਉਸਤੇ ਕਿਰਚ (The suspect killed the knife) ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੋਂ ਉਸਨੂੰ ਫਰੀਦਕੋਟ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕੀਤਾ ਗਿਆ ਹੈ।