ਫ਼ਰੀਦਕੋਟ: ਕੋਟਕਪੂਰਾ ਦੀ ਕਿਸਾਨ ਸੰਸਥਾ "ਕਿਸਾਨ ਗੁਰੂਕੁਲ" ਕਿਸਾਨਾਂ ਦੇ ਛੋਟੇ ਛੋਟੇ ਸਮੂਹ ਬਣਾ ਕੇ ਉਨ੍ਹਾਂ ਨੂੰ ਆਰਗੈਨਿਕ ਖੇਤੀ ਲਈ ਉਤਸ਼ਾਹਤ ਕਰਨ ਲਈ ਹੋਂਦ ਵਿੱਚ ਆਈ। ਇਸ ਸੰਸਥਾ ਨੂੰ ਭਾਵੇਂ ਕੋਈ ਬਹੁਤਾ ਸਮਾਂ ਨਹੀਂ ਹੋਇਆ ਪਰ ਹਾਲ ਹੀ ਵਿੱਚ ਇਸ ਸੰਸਥਾ ਵੱਲੋਂ ਕਣਕ ਦਾ ਇੱਕ ਅਜਿਹਾ ਬੀਜ ਕਿਸਾਨਾਂ ਨੂੰ ਮੁਫ਼ਤ ਬਿਜਲੀ ਨਿਰਧਾਰਤ ਮਾਤਰਾ ਵਿੱਚ ਦਿੱਤਾ ਜਾ ਰਿਹਾ ਹੈ ਜਿਸ ਦੀ ਪੈਦਾਵਾਰ ਨੂੰ ਸਰਕਾਰ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਦੁੱਗਣੇ ਮੁੱਲ ਤੇ ਖ਼ਰੀਦਣ ਦੀ ਗਾਰੰਟੀ ਵੀ ਦਿੱਤੀ ਜਾ ਰਹੀ ਹੈ
ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਕਣਕ ਵਿੱਚ ਆਮ ਕਣਕ ਨਾਲੋਂ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ। ਇਸ ਵਿਚ ਫਾਈਬਰ ਜ਼ਿਆਦਾ ਹੈ। ਇਹ ਸ਼ੂਗਰ ਅਤੇ ਕਣਕ ਦੀ ਐਲਰਜੀ ਤੋਂ ਪੀੜਤ ਲੋਕਾਂ ਲਈ ਕਾਰਗਰ ਹੈ ਅਤੇ ਨਾਲ ਹੀ ਇਸ ਨੂੰ ਕੈਂਸਰ ਦੀ ਰੋਕਥਾਮ ਲਈ ਵੀ ਲਾਹੇਵੰਦ ਦੱਸਿਆ ਜਾ ਰਿਹਾ ਹੈ।
ਇਸ ਕਣਕ ਵਿੱਚ ਕੀ ਹੈ ਖਾਸ ਇਸ ਬਾਰੇ ਕਿਸਾਨ ਗੁਰੂਕੁਲ ਦੇ ਮੁਖੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਗਈ ਉਨ੍ਹਾਂ ਦੱਸਿਆ ਕਿ ਇਹ ਕਾਲੀ ਕਣਕ ਕੋਈ ਬਾਹਰੋਂ ਨਹੀਂ ਲਿਆਂਦੀ ਗਈ ਹੈ। ਪੰਜਾਬ ਵਿੱਚ ਹੀ ਤਿਆਰ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਸ ਕਣਕ ਵਿੱਚ ਪੌਸ਼ਟਿਕ ਤੱਤ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਇਹ ਕਣ ਕੈਂਸਰ ਦੇ ਮਰੀਜ਼ਾਂ ਲਈ ਵੀ ਲਾਭਕਾਰੀ ਅਤੇ ਕਣਕ ਦੀ ਐਲਰਜੀ ਤੋਂ ਪੀੜਤ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੇ ਸਮੂਹ ਵੱਲੋਂ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਪਾਸੋਂ ਕਰੀਬ 500 ਏਕੜ ਕਾਲੀ ਕਣਕ ਦੀ ਬਿਜਾਈ ਮੁਫ਼ਤ ਬੀਜ ਦੇ ਕੇ ਕਰਵਾਈ ਗਈ ਹੈ ।ਉਨ੍ਹਾਂ ਕਿਹਾ ਕਿ ਆਰਗੈਨਿਕ ਤੇ ਪੌਸ਼ਟਿਕ ਹੋਣ ਦੇ ਚੱਲਦੇ ਕਾਣੀ ਕਣਕ ਦੇ ਬਣੇ ਪਦਾਰਥ ਜਿਵੇਂ ਆਟਾ ਬਿਸਕੁਟ ਮੈਦਾ ਅਤੇ ਬਰੈੱਡ ਆਦਿ ਦੀ ਮੰਗ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਹੈ ਅਤੇ ਮਹਿੰਗੇ ਭਾਅ ਵਿਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਇਸ ਕਣਕ ਨੂੰ ਅਪਣਾ ਕੇ ਆਰਗੈਨਿਕ ਪਰਤੇ ਗੌਣ ਤਾਂ ਉਨ੍ਹਾਂ ਦੀ ਆਮਦਨ ਵੀ ਦੁੱਗਣੀ ਹੋਵੇਗੀ ਅਤੇ ਉਨ੍ਹਾਂ ਦਾ ਆਰਥਿਕ ਪੱਧਰ ਵੀ ਉੱਚਾ ਹੋਵੇਗਾ।