ਫਰੀਦਕੋਟ : ਪੰਜਾਬ ਦੇ ਲੋਕਾਂ ਵੱਲੋਂ "ਆਮ ਆਦਮੀ ਪਾਰਟੀ" ਨੂੰ ਪੰਜਾਬ 'ਚ ਵੱਡਾ ਫਤਵਾ ਦੇਕੇ ਸਰਕਾਰ ਬਣਾਈ ਹੈ ਅਤੇ ਲੋਕਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਬਦਲਾਵ ਨੂੰ ਲੈ ਕੇ ਵੱਡੀਆਂ ਉਮੀਦਾਂ ਵੀ "ਆਮ ਆਦਮੀ ਪਾਰਟੀ" ਦੀ ਸਰਕਾਰ ਤੋਂ ਕੀਤੀਆਂ ਗਈਆਂ ਹਨ।
ਉੱਥੇ ਹੀ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਗਾਤਾਰ ਆਏ ਦਿਨ ਪੰਜਾਬ ਦੀ ਭਲਾਈ ਲਈ ਨਵੇਂ-ਨਵੇਂ ਐਲਾਨ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਪਾਰਟੀ ਦੇ ਐੱਮਐਲਏ ਵੀ ਲਗਾਤਾਰ ਐਕਸ਼ਨ ਮੂੜ ਵਿੱਚ ਦਿਖਾਈ ਦੇ ਰਹੇ ਹਨ ਤੇ ਆਪੋ ਆਪਣੇ ਹਲਕਿਆਂ ਵਿੱਚ ਜ਼ਮੀਨੀ ਪੱਧਰ ਉੱਤੇ ਲੋਕਾਂ ਨਾਲ ਜੁੜੇ ਹੋਏ ਦਿਖਾਈ ਦੇ ਰਹੇ ਹਨ ਅਤੇ "ਆਮ ਆਦਮੀ ਪਾਰਟੀ" ਦੀ ਸਰਕਾਰ ਤੋਂ ਰੱਖੀਆਂ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤਰਨ ਦੀ ਕੋਸ਼ਿਸ ਕਰ ਰਹੇ ਹਨ।
ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ "ਆਮ ਆਦਮੀ ਪਾਰਟੀ" ਦੇ ਵਰਕਰਾਂ ਨੂੰ ਜ਼ਮੀਨੀ ਪੱਧਰ ਤੇ ਬਣਦੇ ਮਾਨ ਸਨਮਾਨ ਦੇਣ ਦੀ ਕੋਸ਼ਿਸ ਵੀ ਜਾਰੀ ਹੈ, ਜਿਸ ਤਹਿਤ ਪਿਛਲੇ ਦਿਨੀਂ ਇਹ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਕੁੱਝ ਜ਼ਿਲਿਆ ਵਿੱਚ "ਆਮ ਆਦਮੀ ਪਾਰਟੀ" ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਆਪਣੇ ਲਾ ਦਿੱਤੇ ਸਨ, ਜਿਨ੍ਹਾਂ ਵਿੱਚ ਫਰੀਦਕੋਟ ਦੇ ਜੈਤੋ ਹਲਕੇ ਵਿੱਚ ਵੀ ਅਜਿਹੀ ਖ਼ਬਰ ਸਾਹਮਣੇ ਆਈ ਸੀ, ਹੁਣ ਤਾਜ਼ਾ ਖ਼ਬਰ ਫਿਰ ਤੋਂ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਹੀ ਹਲਕੇ ਜੈਤੋ ਤੋਂ ਜਿੱਥੋਂ ਦੇ ਪਿੰਡ ਸਰਾਵਾਂ ਵਿੱਚ "ਆਮ ਆਦਮੀ ਪਾਰਟੀ" ਦੇ ਪੰਚ ਨੂੰ ਅਧਿਕਾਰਤ ਪੰਚ ਨਿਯੁਕਤ ਕਰ ਦਿੱਤਾ ਹੈ।
ਜਿਹੜੇ ਕੇ ਹੁਣ ਸਰਪੰਚੀ ਦੀ ਭੂਮਿਕਾ ਨਿਭਾਉਣਗੇ ਹਾਲਾਂਕਿ ਅਧਿਕਾਰਤ ਪੰਚ ਅਤੇ ਹਲਕੇ ਦੇ ਵਧਾਇਕ ਇਸ ਨਿਯੁਕਤੀ ਨੂੰ ਪਿੰਡ ਦੀ ਪੰਚਾਇਤ ਵਿੱਚ ਮਜੂਦ ਸਮੂਹ ਪਾਰਟੀਆਂ ਦੇ ਪੰਚਾਇਤ ਮੈਬਰਾਂ ਅਤੇ ਕਾਂਗਰਸ ਪਾਰਟੀ ਦੇ ਮਜ਼ੂਦਾ ਸਰਪੰਚ ਅਜੈਬ ਸਿੰਘ ਵੱਲੋਂ ਆਪਣੀ 80 ਸਾਲ ਦੀ ਉਮਰ ਦੇ ਚਲਦਿਆਂ BDPO ਦਫਤਰ ਲਿਖਤੀ ਤੌਰ ਤੇ ਆਪਣੇ ਆਪ ਨੂੰ ਬਿਮਾਰ ਚਲਦੇ ਖੁਦ ਕੰਮ ਨਾ ਕਰ ਸਕਣ ਅਤੇ ਪਿੰਡ ਦੇ ਵਿਕਾਸ ਜ਼ਾਰੀ ਰੱਖਣ ਲਈ ਸਹਿਮਤੀ ਦੇਣ ਉਪਰੰਤ ਹੋਇਆ ਦਸ ਰਹੇ ਹਨ ਅਤੇ ਲੋਕ "ਆਮ ਆਦਮੀ ਪਾਰਟੀ" ਦੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਖੁਦ ਅੱਗੇ ਆਉਣ ਦੀ ਗੱਲ ਕਹਿ ਰਹੇ ਹਨ ਤੇ ਦੂਜੀਆਂ ਪਾਰਟੀਆਂ ਦੇ ਪੰਚਾਂ ਨੇ ਵੀ ਇਸ ਨਿਯੁਕਤੀ ਤੇ ਸੰਤੁਸ਼ਟੀ ਜਤਾਈ ਹੈ। ਇਥੇ ਇਹ ਵੀ ਦਸਨਯੋਗ ਹੈ ਕੇ ਹਜੇ ਕਾਫੀ ਸਮਾਂ ਪੰਚਾਇਤੀ ਚੋਣਾਂ ਹੋਣ ਲਈ ਬਾਕੀ ਹੈ।ਪੰਜਾਬ ਲਈ ਇਹ ਵੱਡੀ ਗੱਲ ਹੈ ਕੇ ਆਮ ਆਦਮੀ ਪਾਰਟੀ ਦੀ ਪਹਿਲੀ ਪੰਚਾਇਤ ਅਧਿਕਾਰਤ ਪੰਚ ਸਰਪੰਚ ਦੀ ਭੂਮਿਕਾ ਨਿਭਾਉਂਦੇ ਹੋਏ ਪਿੰਡ ਸਰਾਵਾਂ ਚ ਆਉਣ ਵਾਲੇ ਸਮੇਂ ਚ ਵਿਕਾਸ ਦੇ ਕੰਮ ਕਰਦੇ ਦਿਖਾਈ ਦੇਣਗੇ।
ਨਵੇਂ ਬਣੇ ਗੁਰਮੀਤ ਸਿੰਘ ਅਧਿਕਾਰਤ ਪੰਚ (ਸਰਪੰਚ) ਨੇ ਕਹੀ ਇਹ ਗੱਲ: ਇਸ ਮੌਕੇ ਪਿੰਡ ਦੇ ਪੰਚਾਇਤ ਮੈਬਰਾਂ ਅਤੇ ਪਾਰਟੀ ਵਰਕਰਾਂ ਨੇ ਗੁਰਮੀਤ ਸਿੰਘ ਨੂੰ ਸਰਪੰਚੀ ਦੀ ਜ਼ੰਮੇਵਾਰੀ ਪ੍ਰਤੀ ਸਹਿਮਤੀ ਜਿਤਾਉਂਦੇ ਕਿਹਾ ਕਿ "ਆਮ ਆਦਮੀ ਪਾਰਟੀ" ਦੀ ਸਰਕਾਰ ਦੇ ਕੰਮਾਂ ਨੂੰ ਦੇਖਦੇ ਅਤੇ ਪਿੰਡ ਦੇ ਵਿਕਾਸ ਜਾਰੀ ਰੱਖਣ ਲਈ ਇਹ ਮੌਕਾ ਦਿੱਤਾ ਹੈ, ਅਤੇ ਆਸ ਵੀ ਹੈ ਗੁਰਮੀਤ ਸਿੰਘ ਪਾਰਟੀ ਬਾਜੀ ਤੋਂ ਉਪਰ ਉਠਕੇ ਪਿੰਡ ਦੇ ਕਾਰਜ ਕਰਵਾਉਣਗੇ।
ਪਾਰਟੀ ਵਰਕਰ ਨੇ ਦਿੱਤਾ ਇਹ ਬਿਆਨ: ਇਸ ਮੌਕੇ ਜ਼ਿਲ੍ਹਾ ਫਰੀਦਕੋਟ ਦੇ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਧਾਇਕ ਅਮੋਲਕ ਸਿੰਘ ਨੇ ਵੀ ਕਿਹਾ ਕਿ ਲੋਕ ਖੁਦ ਸਮਝਣ ਲਗੇ ਨੇ ਕੇ ਇੱਕੋ-ਇੱਕ "ਆਮ ਆਦਮੀ ਪਾਰਟੀ" ਹੈ ਜਿਨ੍ਹਾਂ ਸਰਕਾਰ ਵਧੀਆ ਕੰਮ ਕਰਦੀ ਹੈ। ਪਾਰਟੀ ਬਾਜ਼ੀ ਤੋਂ ਉੱਪਰ ਉੱਠਕੇ ਕਰਦੀ ਹੈ। ਜਿਸਦੇ ਚਲਦੇ ਅਸੀਂ ਪਿੰਡ ਸਰਾਵਾਂ ਦੇ ਸਰਪੰਚ ਬਿਮਾਰ ਚਲਦਿਆਂ ਲੋਕਾਂ ਗੁਜਾਰਿਸ਼ ਕੀਤੀ ਸੀ ਉਨ੍ਹਾਂ ਸਹਿਮਤੀ ਜਤਾਈ ਹੈ ਕੋਈ ਧਕੇਸਾਹੀ ਨਹੀਂ ਕੀਤੀ ਸਾਰਾ ਰਿਕਾਰਡ ਲਿਖਤੀ ਤੋਰਤੇ ਮਜ਼ੂਦਾ ਹੈ ਤੇ ਅਸੀਂ ਕਿਸੇ ਵੀ ਪਾਰਟੀ, ਜਾਤ, ਮਜਬ ਦਾ ਵਿਅਕਤੀ ਹੋਵੇ ਕਮ ਕਰਨ ਵਾਲਾ ਹੋਵੇ ਉਸਨੂੰ ਅਗੇ ਲਾਕੇ ਹਲਕੇ ਦੇ ਵਿਕਾਸ ਕਾਰਜ ਕਰਾਂਗੇ ਅਜਿਹਾ ਹੀ ਇਹ ਪੰਚਾਇਤ ਕਰੇਗੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸੁਨੀਲ ਜਾਖੜ ਦੇ ਹੱਕ ’ਚ ਭਰੀ ਹਾਮੀ