ਫਰੀਦਕੋਟ: ਸਿੱਧੂ ਮੂਸੇਵਾਲਾ ਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉੱਥੇ ਗੈਂਗਸਟਰਾਂ ਵੱਲੋਂ ਸ਼ਰੇਆਮ ਇਸ ਦੀ ਜਿੰਮੇਦਾਰੀ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਲਈ ਗਈ। ਇਸ ਸਾਰੇ ਘਟਨਾਕ੍ਰਮ 'ਚ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਸੂਬੇ ਦੀ ਮੌਜੂਦਾ ਸਰਕਾਰ ਨੂੰ ਜਿੰਮੇਦਾਰ ਠਹਿਰਾਇਆ ਜਾ ਰਿਹਾ ਹੈ ਕਿਉਕਿ ਕੁੱਜ ਦਿਨ ਪਹਿਲਾਂ ਹੀ ਕਈ ਵੀਆਈਪੀ ਵਿਅਕਤੀਆਂ ਦੀ ਸੁਰੱਖਿਆ 'ਚ ਕਟੌਤੀ ਕੀਤੀ ਗਈ ਸੀ।
ਉੱਥੇ ਸਿੱਧੂ ਮੂਸੇਵਾਲਾ ਦੇ ਵੀ ਦੋ ਗਨਮੈਂਨ ਵਾਪਿਸ ਲੈ ਲਏ ਗਏ ਸਨ। ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਇੱਕ ਪ੍ਰੈਸਵਾਰਤਾ ਕਰ ਸੂਬੇ ਦੀ ਆਪ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪੰਜਾਬ ਦੇ ਇਤਿਹਾਸ 'ਚ ਕਾਲਾ ਦਿਨ ਦੱਸਦਿਆਂ ਕਿਹਾ ਕਿ ਜੋ ਵਿਅਕਤੀ ਜ਼ਮੀਨ ਤੋਂ ਉੱਠ ਕੇ ਬੁਲੰਦੀਆਂ 'ਤੇ ਪੁੱਜਾ ਅਤੇ ਜਿਸ ਨੂੰ ਪੰਜਾਬ ਦੇ ਲੱਖਾਂ ਬੱਚੇ ਪ੍ਰਸ਼ੰਸਕ ਹਨ।
ਉਨ੍ਹਾਂ ਦੇ ਦਿਲ ਨੂੰ ਵੱਡੀ ਸੱਟ ਵੱਜੀ ਹੈ ਜੋ ਪੰਜਾਬ ਦੇ ਵਿਗੜਦੇ ਹਾਲਾਤਾਂ ਤੋਂ ਚਿੰਤਤ ਜਰੂਰ ਹੋਣਗੇ। ਪੰਜਾਬ ਨੂੰ ਕਿਸ ਪਾਸੇ ਵੱਲ ਧੱਕਿਆ ਜ਼ਾ ਰਿਹਾ ਹੈ ਜਿਥੇ ਦਿਨ ਦਿਹਾੜੇ ਸ਼ਰੇਆਮ ਕਿਸੇ ਨੂੰ ਵੀ ਜਾਨੋ ਮਾਰ ਮੁਕਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਹੈ ਜਿਸ ਦੇ ਆਈਟੀ ਸੈੱਲ ਵੱਲੋਂ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਕਰ ਲੋਕਾਂ ਨੂੰ ਗੁਮਰਾਹ ਕਰ ਸਰਕਾਰ ਬਣਾਈ ਗਈ ਸੀ। ਜਿਸ 'ਚ ਵੱਡੀ ਗੁਮਰਾਹ ਕਰਨ ਵਾਲੀ ਗੱਲ ਸੀ ਕਿ ਆਪ ਸਰਾਕਰ ਵੀਆਈਪੀ ਕਲਚਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਪਰ ਵੀਆਈਪੀ ਕਲਚਰ ਖ਼ਤਮ ਕਰਨ ਦੇ ਨਾਮ 'ਤੇ ਸਿਰਫ ਵਿਰੋਧੀਆਂ ਦੀ ਸੁਰੱਖਿਆ ਨੂੰ ਵਾਪਿਸ ਲਈ ਗਈ ਹੈ।
ਜਦਕਿ ਆਪ ਦਾ ਕੋਈ ਵੀ ਅਜਿਹਾ ਵਿਧਾਇਕ ਨਹੀਂ ਜਿਸਨੇ ਬਣਦੀ ਸੁਰੱਖਿਆ ਜਾਂ ਗੱਡੀਆਂ ਕੋਈ ਸਰਕਾਰੀ ਸੁਵਿਧਾ ਨਾ ਲਈ ਹੋਵੇ ਇਥੋਂ ਤੱਕ ਕੇ ਆਪ ਦੇ ਸੁਪਰੀਮ ਕੇਜਰੀਵਾਲ, ਰਾਘਵ ਚੱਡਾ, ਭਗਵੰਤ ਮਾਨ ਦੇ ਪਰਿਵਾਰ ਨੂੰ ਵੱਡੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸਾਰੀਆਂ ਦੀ ਸੁਰੱਖਿਆ ਵਾਪਿਸ
ਇਹ ਵੀ ਪੜ੍ਹੋ:- ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਦੀ ਰਾਜਪਾਲ ਨਾਲ ਮੁਲਾਕਾਤ