ਫਰੀਦਕੋਟ: ਇੱਥੋਂ ਦੇ ਪਿੰਡ ਢਿਲਵਾਂ ਕਲਾਂ ਵਿੱਚ ਬੀਤੀ 31 ਮਈ ਨੂੰ ਜ਼ਮੀਨੀ ਵਿਵਾਦ ਦੇ ਚਲਦੇ ਕਥਿਤ ਪਿਤਾ ਅਤੇ ਭਰਾਵਾਂ ਵੱਲੋਂ ਕਤਲ ਕੀਤੇ ਗਏ ਨਿਰਮਲ ਸਿੰਘ ਦਾ ਪਰਿਵਾਰ ਦੋਸ਼ੀਆ ਦੀ ਗ੍ਰਿਫਤਾਰੀ ਕਰਵਾਉਣ ਲਈ ਪ੍ਰਸ਼ਾਸਨ ਦੇ ਹਾੜੇ ਕੱਡ ਰਿਹਾ। ਪਰ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਨਾਮਜਦ 4 ਕਥਿਤ ਦੋਸ਼ੀਆਂ ਵਿਚੋਂ 2 ਨੂੰ ਗ੍ਰਿਫਤਾਰ ਨਹੀਂ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਧਰ ਦੂਸਰੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਰਹਿੰਦੇ ਦੋਸ਼ੀਆਂ ਨੂੰ ਜਲਦ ਫੜ੍ਹੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਮ੍ਰਿਤਕ ਨਿਰਮਲ ਸਿੰਘ ਦੀ ਧੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਨਿਰਮਲ ਸਿੰਘ ਅਤੇ ਭਰਾ ਹਰਜੋਤ ਸਿੰਘ ਨੂੰ ਉਸ ਦੇ ਦਾਦੇ ਅਤੇ ਚਾਚਿਆ ਵੱਲੋਂ ਗੋਲੀਆ ਮਾਰੀਆਂ ਗਈਆਂ ਸਨ ਜਿਨਾਂ ਵਿਚੋਂ ਉਸ ਦੇ ਪਿਤਾ ਨਿਰਮਲ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ ਸੀ ਜਦੋਕਿ ਉਸ ਦੇ ਭਰਾ ਨੂੰ 7 ਗੋਲੀਆਂ ਵੱਜੀਆ ਸਨ ਜਿਸ ਦਾ ਇਲਾਜ ਕਰਵਾਉਣ ਉਪਰੰਤ ਹੁਣ ਘਰ ਵਿੱਚ ਹੈ ਪਰ ਚੱਲਣ ਫਿਰਨ ਤੋਂ ਉਹ ਹਾਲੇ ਵੀ ਅਸਮਰੱਥ ਹੈ ਅਤੇ ਬੈਡ ਉੱਤੇ ਹੀ ਪਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਰਹਿੰਦੇ ਦੋ ਕਥਿਤ ਦੋਸੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਅਤੇ ਉਹ ਮੁਕੱਦਮੇਂ ਵਿਚੋਂ ਆਪਣਾ ਨਾਂਅ ਬਾਹਰ ਕਢਵਾਉਣ ਦੀ ਤਾਕ ਵਿੱਚ ਹਨ ਅਤੇ ਸਾਨੂੰ ਧਮਕੀਆਂ ਵੀ ਦਿੰਦੇ ਹਨ।
ਇਹ ਵੀ ਪੜ੍ਹੋ:Tokyo Olympics : ਦੀਪਕ ਕਾਬਰਾ ਰੱਚਣਗੇ ਇਤਿਹਾਸ, ਜਿਮਨਾਸਟਿਕ ‘ਚ ਬਤੌਰ ਪਹਿਲੇ ਭਾਰਤੀ ਜੱਜ ਵੱਜੋਂ ਹੋਏ ਸ਼ਾਮਲ
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਦੀ ਸਾਰੀ ਜਮਾਂ ਪੂੰਜੀ ਆਪਣੇ ਭਰਾ ਹਰਜੋਤ ਦੇ ਇਲਾਜ ਉੱਤੇ ਲਗਾ ਦਿੱਤੀ ਹੈ ਪਰ ਹਾਲੇ ਵੀ ਉਹ ਪੂਰੀ ਤਰਾਂ ਠੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋ ਕਥਿਤ ਦੋਸ਼ੀ ਬਾਹਰ ਘੁੰਮ ਰਹੇ ਹਨ ਉਹ ਸਾਨੂੰ ਧਮਕੀਆ ਵੀ ਦੇ ਰਹੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਪੂਰੇ ਮਾਮਲੇ ਸੰਬੰਧੀ ਜਦ ਥਾਣਾ ਸਦਰ ਕੋਟਕਪੂਰਾ ਦੇ ਮੁੱਖ ਅਫਸਰ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਢਿਲਵਾਂ ਵਿੱਚ 31 ਮਈ ਨੂੰ ਹੋਏ ਕਤਲ ਦੇ ਮਾਮਲੇ ਵਿੱਚ ਧਾਰਾ 302,307 ਅਤੇ ਅਸਲਾ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਸੀ ਉਸ ਮਾਮਲੇ ਵਿੱਚ 4 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ ਜਿੰਨਾਂ ਵਿਚੋਂ ਦੋ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦੋਕਿ 2 ਹਾਲੇ ਫਰਾਰ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਇਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਰਹਿੰਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।