ਫਰੀਦਕੋਟ: ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਡਟੇ ਕਿਸਾਨਾਂ ਦੇ ਹੱਕ ਵਿੱਚ ਹੁਣ ਸਕੂਲਾਂ ਦੇ ਬੱਚੇ ਵੀ ਉਤਰ ਆਏ ਹਨ। ਹਾਲਾਂਕਿ ਪਹਿਲਾਂ ਵੀ ਇਨ੍ਹਾਂ ਬੱਚਿਆਂ ਵੱਲੋਂ ਕਿਸਾਨਾਂ ਦਾ ਸਮੇਂ-ਸਮੇਂ ਤੇ ਸਮਰਥਨ ਕੀਤਾ ਗਿਆ ਹੈ। ਅਰਮਾਨਪ੍ਰੀਤ ਸਿੰਘ ਨਾਮ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅਰਮਾਨਪ੍ਰੀਤ ਸਿੰਘ ਇੱਕਲਾ ਹੀ ਸੜਕ ‘ਤੇ ਪੈਨਰ ਫੜ ਕੇ ਸਰਕਾਰਾਂ ਦਾ ਵਿਰੋਧ ਕਰ ਰਿਹਾ ਹੈ। ਦਰਅਸਲ ਅਰਮਾਨਪ੍ਰੀਤ ਸਿੰਘ ਸ਼ਾਮ 7 ਵਜੇ ਤੋਂ 8 ਵਜੇ ਤੱਕ ਸੜਕ ਕਿਨਾਰੇ ਖੜ੍ਹਾ ਹੋ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਅਰਮਾਨਪ੍ਰੀਤ ਸਿੰਘ ਨੇ ਕਿਹਾ, ਕਿ ਉਹ ਪਿਛਲੀ 1 ਤਰੀਕ ਤੋਂ ਲਗਾਤਾਰ ਸ਼ਹਿਰ ਦੇ ਚੌਂਕੇ ਵਿੱਚ ਖੜ੍ਹ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾ ਰਿਹਾ ਹੈ। ਸ਼ਾਮ 7 ਵਜੇ ਤੋਂ ਲੈ ਕੇ 8 ਤੱਕ ਭਾਈ ਘਨਈਆ ਚੌਂਕ ਵਿੱਚ ਖੜ੍ਹਦਾ ਹੈ।
ਇਸ ਮੌਕੇ ਅਰਮਾਨਪ੍ਰੀਤ ਸਿੰਘ ਨੇ ਕਿਹਾ, ਕਿ ਮੈਂ ਫ਼ਰੀਦਕੋਟ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ, ਕਿ ਉਹ ਇੱਥੇ ਆਉਣ ਅਤੇ ਕਿਸਾਨੀ ਹੱਕ ਵਿੱਚ ਖੜ੍ਹੇ ਹੋਣ, ਉਨ੍ਹਾਂ ਕਿਹਾ, ਕਿ ਜਦੋਂ ਤਕ ਖੇਤੀ ਨੂੰ ਰੱਦ ਨਹੀਂ ਕੀਤੇ ਜਾਂਦੇ, ਉਹ ਇਸੇ ਤਰ੍ਹਾਂ ਰੋਜ ਹੀ ਚੌਂਕ ਵਿੱਚ ਖੜਦਾ ਰਹੇਗਾ।
ਅਰਮਾਨਪ੍ਰੀਤ ਸਿੰਘ ਨੇ ਕਿਹਾ, ਕਿ ਜਿਹੜੀ ਵੀ ਰਾਜਨੀਤੀਕ ਪਾਰਟੀ ਕਿਸਾਨਾਂ ਦਾ ਵਿਰੋਧ ਕਰਦੀ ਹੈ, ਉਸ ਦਾ ਬਾਈਕਾਟ ਕਰੋ, ਉਨ੍ਹਾਂ ਨੇ ਕਿਹਾ, ਕਿ ਪੰਜਾਬ ਵਿੱਚ ਬੀਜੇਪੀ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਵੇ।
ਇਹ ਵੀ ਪੜ੍ਹੋ:ਸਿਆਸੀ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਇਹ ਚਿਤਾਵਨੀ, ਨਹੀਂ ਤਾਂ...