ETV Bharat / state

ਸਤਲੁਜ 'ਚ ਬੁੱਢੇ ਨਾਲੇ ਦਾ ਗੰਦਾ ਪਾਣੀ ਪੈਣ ਦਾ ਮਾਮਲਾ ਫਿਰ ਤੋਂ ਭਖਿਆ

author img

By

Published : Jun 8, 2021, 8:33 PM IST

ਫਰੀਦਕੋਟ ਦੇ ਸਮਾਜ ਸੇਵੀਆਂ ਸੰਸਥਾਵਾਂ ਨੇ ਸਤਲੁਜ ਦਰਿਆ ਵਿਚ ਬੁੱਢੇ ਨਾਲਾ (Budha Nalla)ਦਾ ਗੰਦਾ ਪਾਣੀ ਪਾਉਣ ਦਾ ਮੁੱਦਾ ਚੁੱਕਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਦੇ ਗੰਦੇ ਪਾਣੀ ਨਾਲ ਸਤਲੁਜ (Sutlej)ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ ਜਿਸ ਨਾਲ ਅਨੇਕਾਂ ਬਿਮਾਰੀਆਂ ਫੈਲਦੀਆ ਹਨ।

ਦਰਿਆ ਸਤਲੁਜ 'ਚ ਬੁੱਢੇ ਨਾਲੇ ਦਾ ਪਾਣੀ ਪੈਣ ਦਾ ਮਾਮਲਾ ਫਿਰ ਤੋਂ ਭਖਿਆ

ਫਰੀਦਕੋਟ: ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਨਰੋਆ ਪੰਜਾਬ ਮੰਚ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਤਲੁਜ ਦਰਿਆ ਵਿੱਚ ਪੈ ਰਹੇ ਬੁੱਢੇ ਨਾਲੇ (Budha Nalla) ਦਾ ਗੰਦਾ ਪਾਣੀ ਦਾ ਮਾਮਲਾ ਫਿਰ ਤੋਂ ਭਖਿਆ ਹੈ।ਹਰੀਕੇ ਹੈਡ ਵਰਕਸ ਅਤੇ ਫਰੀਦਕੋਟ ਨਹਿਰਾਂ ਵਿਚ ਵਗ ਰਹੇ ਕਾਲੇ ਪਾਣੀ ਦਾ ਜਾਇਜ਼ਾ ਲੈਣ ਲਈ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਹਨ।

ਸਤਲੁਜ 'ਚ ਬੁੱਢੇ ਨਾਲੇ ਦਾ ਪਾਣੀ ਪੈਣ ਦਾ ਮਾਮਲਾ ਫਿਰ ਤੋਂ ਭਖਿਆ

ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ।ਗੰਦੇ ਪਾਣੀ ਪੀਣ ਨਾਲ ਵਰਤਮਾਨ ਪੀੜੀ ਬਿਮਾਰੀ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜ਼ਹਿਰੀਲੇ ਪੌਣ ਪਾਣੀ ਦਾ ਅਸਰ ਆਉਣ ਵਾਲੀਆਂ ਪੀੜੀਆ ਉਤੇ ਪੈਣਾ ਵੀ ਸੁਭਾਵਿਕ ਹੈ।

ਸਮਾਜ ਸੇਵੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਬੁੱਢੇ ਨਾਲੇ ਵਿਚ ਲੁਧਿਆਣਾ ਅਤੇ ਜਲੰਧਰ ਦਾ ਪ੍ਰਦੂਸ਼ਿਤ ਪਾਣੀ ਪਾਉਣ ਨਾਲ ਪਾਣੀ ਗੰਦਾ ਹੋ ਰਿਹਾ ਹੈ।ਇਹੀ ਗੰਦਾ ਪਾਣੀ ਸਤਲੁਜ (Sutlej) ਵਿਚ ਪੈਣ ਨਾਲ ਦਰਿਆ ਦਾ ਪਾਣੀ ਗੰਦਾ ਹੋ ਜਾਂਦਾ ਹੈ।ਇਹੀ ਗੰਦਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ।ਰਾਜਸਥਾਨ ਦੇ ਲੋਕ ਦੀ ਸਿਹਤ ਉਤੇ ਕਿੰਨਾ ਮਾੜਾ ਅਸਰ ਹੁੰਦਾ ਹੋਵੇਗਾ।

ਇਸ ਬਾਰੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਹੈ ਕਿ ਸਤਲੁਜ (Sutlej) ਦਰਿਆ ਹਰੀਕੇ ਪੱਤਣ 'ਤੇ ਬਿਆਸ ਨਾਲ ਮਿਲ ਜਾਂਦਾ ਹੈ ਜਿਥੋਂ ਦੋ ਨਹਿਰਾਂ ਰਾਹੀਂ ਇਸ ਦਾ ਜ਼ਹਿਰੀਲਾ ਪਾਣੀ ਮਾਲਵੇ ਤੇ ਰਾਜਸਥਾਨ ਜਾਂਦਾ ਹੈ। ਜਿਥੇ-ਜਿਥੇ ਲੋਕ ਇਹ ਪਾਣੀ ਪੀਣ ਲਈ ਵਰਤਦੇ ਹਨ, ਉਥੇ-ਉਥੇ ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਦੂਜੇ ਥਾਵਾਂ ਦੇ ਮੁਕਾਬਲੇ ਵਧੇਰੇ ਹੈ।ਇਸ ਪ੍ਰਦੂਸ਼ਿਤ ਪਾਣੀ ਦੇ ਵਗਣ ਨਾਲ ਇਸਦੇ ਨਾਲ ਲੱਗਦੇ ਇਲਾਕਿਆਂ ਦਾ ਪਾਣੀ ਵੀ ਬੁਰੀ ਤਰਾਂ ਪ੍ਰਦੂਸ਼ਿਤ ਹੋ ਚੁੱਕਾ ਹੈ।

ਇਹ ਵੀ ਪੜੋ:Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.